SGPC Elections News: ਐਡਵੋਕੇਟ ਹਰਜਿੰਦਰ ਸਿੰਘ ਧਾਮੀ ਚੌਥੀ ਵਾਰ ਬਣੇ SGPC ਪ੍ਰਧਾਨ, 107 ਵੋਟਾਂ ਨਾਲ ਹਾਸਿਲ ਕੀਤੀ ਜਿੱਤ

SGPC president: ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਹੋਈ।

By  Amritpal Singh October 28th 2024 03:02 PM -- Updated: October 28th 2024 03:06 PM

SGPC president: ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਹੋਈ। ਦੁਪਹਿਰ 12 ਵਜੇ ਦੇ ਕਰੀਬ ਸ੍ਰੀ ਹਰਿਮੰਦਰ ਸਾਹਿਬ ਸਥਿਤ ਤੇਜ ਸਿੰਘ ਸਮੁੰਦਰੀ ਹਾਲ ਵਿੱਚ ਅਰਦਾਸ ਉਪਰੰਤ ਵੋਟਿੰਗ ਸ਼ੁਰੂ ਹੋਈ। ਵੱਖ-ਵੱਖ ਜ਼ਿਲ੍ਹਿਆਂ ਤੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਨਵੇਂ ਪ੍ਰਧਾਨ ਲਈ ਵੋਟਿੰਗ ਕੀਤੀ ਗਈ। ਜਿਸ ‘ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿੱਤ ਹਾਸਿਲ ਕੀਤੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਦੀ ਹੋਈ ਚੋਣ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਪ੍ਰਧਾਨ ਚੁਣ ਲਿਆ ਗਿਆ। ਅੱਜ ਕੁੱਲ ਪਈਆਂ ਵੋਟਾਂ ਵਿਚੋ ਉਨ੍ਹਾਂ ਨੂੰ 107 ਵੋਟਾਂ ਮਿਲੀਆਂ, ਜਦਕਿ ਬੀਬੀ ਜਗੀਰ ਕੌਰ ਨੂੰ 33 ਸੀਟਾਂ ਹਾਸਿਲ ਹੋਈਆਂ। ਇਸ ਚੋਣ ਵਿੱਚ 2 ਵੋਟਾਂ ਰੱਦ ਕੀਤੀਆਂ ਗਈਆਂ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਚੌਥੀ ਵਾਰ ਪ੍ਰਧਾਨ ਬਣ ਗਏ ਹਨ।


SGPC ਦੇ ਸਲਾਨਾ ਜਨਰਲ ਹਾਊਸ ਇਜਲਾਸ ਦੇ ਨਤੀਜੇ


ਐਡਵੋਕੇਟ ਹਰਜਿੰਦਰ ਸਿੰਘ ਧਾਮੀ- ਪ੍ਰਧਾਨ  

ਰਘੁਜੀਤ ਸਿੰਘ ਵਿਰਕ -ਸੀਨੀਅਰ ਮੀਤ ਪ੍ਰਧਾਨ

ਬਲਦੇਵ ਸਿੰਘ ਕਲਿਆਣ- ਜੂਨੀਅਰ ਮੀਤ ਪ੍ਰਧਾਨ

ਸ਼ੇਰ ਸਿੰਘ ਮੰਡ- ਜਨਰਲ ਸਕੱਤਰ

ਅੰਤ੍ਰਿੰਗ ਕਮੇਟੀ ਮੈਂਬਰ


ਬੀਬੀ ਹਰਜਿੰਦਰ ਕੌਰ

ਅਮਰੀਕ ਸਿੰਘ ਵਿਛੋਆ

ਸੁਰਜੀਤ ਸਿੰਘ ਤੁਗਲਵਾਲਾ

ਪਰਮਜੀਤ ਸਿੰਘ ਖ਼ਾਲਸਾ

ਸੁਰਜੀਤ ਸਿੰਘ ਗੜ੍ਹੀ

ਬਲਦੇਵ ਸਿੰਘ ਕਾਇਮਪੁਰ

ਦਲਜੀਤ ਸਿੰਘ ਭਿੰਡਰ

ਸੁਖਹਰਪ੍ਰੀਤ ਸਿੰਘ ਰੋਡੇ

ਰਵਿੰਦਰ ਸਿੰਘ ਖ਼ਾਲਸਾ

ਜਸਵੰਤ ਸਿੰਘ ਪੁੜੈਣ

ਪਰਮਜੀਤ ਸਿੰਘ ਰਾਏਪੁਰ 

ਆਨਰੇਰੀ ਮੁੱਖ ਸਕੱਤਰ - ਕੁਲਵੰਤ ਸਿੰਘ ਮੰਨਣ

Related Post