Harbhajan Singh Birthday : 'ਭੱਜੀ' ਦੇ ਨਾਂ ਦਰਜ ਹਨ ਇਹ 5 ਅਨੋਖੇ ਰਿਕਾਰਡ, 1998 'ਚ ਕੀਤੀ ਸੀ ਕ੍ਰਿਕਟ ਕਰੀਅਰ ਦੀ ਸ਼ੁਰੂਆਤ

ਹਰਭਜਨ ਸਿੰਘ ਨੇ ਸਾਲ 1998 'ਚ ਭਾਰਤ ਲਈ ਆਪਣੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਦੌਰਾਨ ਉਹ ਆਸਟ੍ਰੇਲੀਆ ਦੇ ਖਿਲਾਫ ਭਾਰਤ ਦੀ ਟੈਸਟ ਟੀਮ ਦਾ ਹਿੱਸਾ ਸੀ। ਹਰਭਜਨ ਸਿੰਘ ਨੇ ਡੈਬਿਊ ਟੈਸਟ ਮੈਚ 'ਚ ਹੀ 2 ਵਿਕਟਾਂ ਲੈ ਕੇ ਸਾਰਿਆਂ ਨੂੰ ਆਪਣੀ ਕਾਬਲੀਅਤ ਦਿਖਾਈ ਸੀ।

By  KRISHAN KUMAR SHARMA July 3rd 2024 07:15 AM

Harbhajan Singh Birthday : ਹਰਭਜਨ ਸਿੰਘ ਸਾਰੇ ਮਸ਼ਹੂਰ ਕ੍ਰਿਕਟਰਾਂ 'ਚੋਂ ਇੱਕ ਹੈ, ਜੋ ਦੁਨੀਆ ਦੇ ਸਭ ਤੋਂ ਮਸ਼ਹੂਰ ਬੱਲੇਬਾਜ਼ਾਂ ਨੂੰ ਆਪਣੀ ਸਪਿਨ ਦੇ ਜਾਲ 'ਚ ਫਸਾਉਂਦਾ ਹੈ। ਪੰਜਾਬ ਦੇ ਜਲੰਧਰ 'ਚ ਜਨਮੇ ਹਰਭਜਨ ਸਿੰਘ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੇ ਹਨ। ਦਸ ਦਈਏ ਕਿ ਪ੍ਰਤਿਭਾ ਨਾਲ ਭਰਪੂਰ ਭੱਜੀ ਨੇ ਭਾਰਤੀ ਕ੍ਰਿਕਟ ਟੀਮ ਦੀ ਟੈਸਟ ਕ੍ਰਿਕਟ ਪ੍ਰਤੀ ਪਹੁੰਚ ਨੂੰ ਬਦਲਣ 'ਚ ਅਹਿਮ ਭੂਮਿਕਾ ਨਿਭਾਈ ਹੈ। ਦੱਸਿਆ ਜਾਂਦਾ ਹੈ ਕਿ ਕ੍ਰਿਕਟ ਪਿੱਚ 'ਤੇ ਹੀ ਨਹੀਂ ਭੱਜੀ ਨੇ ਫਿਲਮੀ ਦੁਨੀਆ 'ਚ ਵੀ ਹੱਥ ਅਜ਼ਮਾਇਆ ਹੈ। ਤਾਂ ਆਉ ਜਾਣਦੇ ਹਾਂ ਹਰਭਜਨ ਸਿੰਘ ਨਾਮ ਭੱਜੀ ਕਿਵੇਂ ਰੱਖਿਆ ਗਿਆ ਅਤੇ ਉਨ੍ਹਾਂ ਦੇ ਨਾਂ ਦਰਜ 5 ਵਿਲੱਖਣ ਰਿਕਾਰਡਾਂ ਬਾਰੇ...

1998 'ਚ ਕੀਤੀ ਸੀ ਕ੍ਰਿਕਟ ਕਰੀਅਰ ਦੀ ਸ਼ੁਰੂਆਤ

ਹਰਭਜਨ ਸਿੰਘ ਨੇ ਸਾਲ 1998 'ਚ ਭਾਰਤ ਲਈ ਆਪਣੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਦੌਰਾਨ ਉਹ ਆਸਟ੍ਰੇਲੀਆ ਦੇ ਖਿਲਾਫ ਭਾਰਤ ਦੀ ਟੈਸਟ ਟੀਮ ਦਾ ਹਿੱਸਾ ਸੀ। ਹਰਭਜਨ ਸਿੰਘ ਨੇ ਡੈਬਿਊ ਟੈਸਟ ਮੈਚ 'ਚ ਹੀ 2 ਵਿਕਟਾਂ ਲੈ ਕੇ ਸਾਰਿਆਂ ਨੂੰ ਆਪਣੀ ਕਾਬਲੀਅਤ ਦਿਖਾਈ ਸੀ। ਦੱਸਿਆ ਜਾਂਦਾ ਹੈ ਕਿ ਉਹ ਟੈਸਟ ਕ੍ਰਿਕਟ 'ਚ ਹੈਟ੍ਰਿਕ ਲੈਣ ਵਾਲਾ ਪਹਿਲਾ ਭਾਰਤੀ ਖਿਡਾਰੀ ਸੀ, ਜਿਸਨੇ ਸਾਲ 2001 'ਚ ਈਡਨ ਗਾਰਡਨ ਸਟੇਡੀਅਮ 'ਚ ਰਿਕੀ ਪੋਂਟਿੰਗ, ਸ਼ੇਨ ਵਾਰਨ ਅਤੇ ਐਡਮ ਗਿਲਕ੍ਰਿਸਟ ਦੀਆਂ ਵਿਕਟਾਂ ਲੈ ਕੇ ਇਹ ਉਪਲਬਧੀ ਹਾਸਲ ਕੀਤੀ ਸੀ। ਹਰਭਜਨ ਸਿੰਘ ਨੂੰ ਸਾਬਕਾ ਵਿਕਟਕੀਪਰ ਬੱਲੇਬਾਜ਼ ਨਯਨ ਮੋਂਗੀਆ ਨੇ 'ਭੱਜੀ' ਦਾ ਉਪਨਾਮ ਦਿੱਤਾ ਸੀ। ਵਿਕਟਕੀਪਰ ਨੇ ਹਰਭਜਨ ਦਾ ਨਾਂ ਬਹੁਤ ਲੰਮਾ ਸਮਝਿਆ, ਇਸ ਲਈ ਉਸ ਨੇ ਹਰਭਜਨ ਸਿੰਘ ਦਾ ਨਾਂ 'ਭੱਜੀ' ਰੱਖਿਆ।

ਭੱਜੀ ਦੇ ਨਾਂ ਦਰਜ ਹਨ 5 ਅਨੋਖੇ ਰਿਕਾਰਡ

  1. ਭੱਜੀ ਲਗਾਤਾਰ ਦੋ ਟੈਸਟ ਮੈਚਾਂ 'ਚ 10 ਵਿਕਟਾਂ ਲੈਣ ਵਾਲੇ ਇਕਲੌਤੇ ਭਾਰਤੀ ਗੇਂਦਬਾਜ਼ ਹਨ। ਉਨ੍ਹਾਂ 11 ਮਾਰਚ 2001 ਨੂੰ ਆਸਟਰੇਲੀਆ ਦੇ ਖਿਲਾਫ ਟੈਸਟ 'ਚ 13 ਵਿਕਟਾਂ ਲਈਆਂ ਸਨ। ਉਪਰੰਤ 18 ਮਾਰਚ ਨੂੰ ਆਸਟ੍ਰੇਲੀਆ ਖਿਲਾਫ ਹੀ ਅਗਲੇ ਟੈਸਟ 'ਚ 15 ਵਿਕਟਾਂ ਲਈਆਂ ਸਨ।
  2. ਹਰਭਜਨ ਸਿੰਘ ਟੈਸਟ ਕ੍ਰਿਕਟ 'ਚ ਉਨ੍ਹਾਂ ਕੁੱਝ ਗੇਂਦਬਾਜ਼ਾਂ 'ਚੋਂ ਇੱਕ ਹੈ, ਜਿਨ੍ਹਾਂ ਨੇ 400 ਤੋਂ ਵੱਧ ਵਿਕਟਾਂ ਲਈਆਂ ਅਤੇ ਟੈਸਟ ਕ੍ਰਿਕਟ 'ਚ 2000 ਤੋਂ ਵੱਧ ਦੌੜਾਂ ਬਣਾਈਆਂ ਹਨ।
  3. ਹਰਭਜਨ ਸਿੰਘ ਦਾ ਨਾਮ ਉਨ੍ਹਾਂ 4 ਭਾਰਤੀ ਗੇਂਦਬਾਜ਼ਾਂ 'ਚ ਸ਼ਾਮਲ ਹੈ, ਜਿਨ੍ਹਾਂ ਨੇ ਟੀ-20 ਕ੍ਰਿਕਟ 'ਚ ਬਿਨਾਂ ਕੋਈ ਦੌੜ ਦਿੱਤੇ 2 ਓਵਰ ਸੁੱਟੇ ਹਨ।
  4. ਭੱਜੀ ਨੇ ਲਗਾਤਾਰ 4 ਮੈਚਾਂ 'ਚ ਪੰਜ ਵਿਕਟਾਂ ਝਟਕਾਈਆਂ। 2001 'ਚ ਆਸਟਰੇਲੀਆ ਦੇ ਖਿਲਾਫ ਲਗਾਤਾਰ ਚਾਰ ਟੈਸਟ ਮੈਚਾਂ ਦੀ ਹਰ ਪਾਰੀ 'ਚ 5-5 ਵਿਕਟਾਂ ਲਈਆਂ।
  5. ਇਸਤੋਂ ਇਲਾਵਾ ਹਰਭਜਨ ਨੇ 2001 'ਚ ਆਸਟ੍ਰੇਲੀਆ ਖਿਲਾਫ ਟੈਸਟ ਕ੍ਰਿਕਟ 'ਚ ਹੈਟ੍ਰਿਕ ਲਈ ਸੀ। ਇਹ ਟੈਸਟ ਕ੍ਰਿਕਟ 'ਚ ਕਿਸੇ ਵੀ ਭਾਰਤੀ ਦੀ ਪਹਿਲੀ ਹੈਟ੍ਰਿਕ ਸੀ।

Related Post