Happy Mothers Day 2024: ਜਾਣੋ ਕਿਸ ਦੇਸ਼ ’ਚ ਕਦੋਂ ਤੇ ਕਿਵੇਂ ਮਨਾਇਆ ਜਾਂਦਾ ਹੈ 'ਮਾਂ ਦਿਵਸ'

ਭਾਰਤ 'ਚ ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਮਾਂ ਦਿਵਸ ਮਨਾਇਆ ਜਾਂਦਾ ਹੈ। ਇਸ ਸਾਲ ਯਾਨੀ 2024 'ਚ ਇਹ ਦਿਨ 12 ਮਈ ਨੂੰ ਮਨਾਇਆ ਜਾ ਰਿਹਾ ਹੈ।

By  Amritpal Singh May 10th 2024 01:54 PM -- Updated: May 12th 2024 09:20 AM

Happy Mothers Day 2024: ਭਾਰਤ 'ਚ ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਮਾਂ ਦਿਵਸ ਮਨਾਇਆ ਜਾਂਦਾ ਹੈ। ਇਸ ਸਾਲ ਯਾਨੀ 2024 'ਚ ਇਹ ਦਿਨ 12 ਮਈ ਨੂੰ ਮਨਾਇਆ ਜਾ ਰਿਹਾ ਹੈ। ਦੱਸ ਦਈਏ ਕਿ ਮਾਂ ਤੋਂ ਬਿਹਤਰ ਕੋਈ ਨਹੀਂ ਜਾਣਦਾ ਕਿ ਬਿਨਾਂ ਸ਼ਰਤ ਪਿਆਰ ਕੀ ਹੁੰਦਾ ਹੈ। ਇਹ ਸਾਨੂੰ ਜੀਵਨ ਦੇਣ ਦੇ ਨਾਲ-ਨਾਲ ਪਿਆਰ ਅਤੇ ਚੰਗੇ ਸਬਕ ਵੀ ਦਿੰਦੀ ਹੈ। ਇਸ ਤੋਂ ਇਲਾਵਾ ਇਹ ਚੰਗੇ ਮਾੜੇ ਦੀ ਪਛਾਣ ਕਰਨਾ ਸਿਖਾਉਂਦੀ ਹੈ। ਅਜਿਹੇ 'ਚ ਜੇਕਰ ਅਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਇੱਕ ਪਲ ਕੱਢ ਕੇ ਇਹ ਸੋਚੀਏ ਕਿ ਅੱਜ ਅਸੀਂ ਜੋ ਵੀ ਹਾਂ ਉਸ 'ਚ ਸਾਡੀ ਮਾਂ ਦੀ ਕਿੰਨੀ ਵੱਡੀ ਭੂਮਿਕਾ ਹੈ। ਇਸ ਦਿਨ ਨੂੰ ਮਨਾਉਣ ਦੀ ਮੱਹਤਤਾ ਮਾਵਾਂ ਦੇ ਪਿਆਰ ਅਤੇ ਬਲੀਦਾਨ ਨੂੰ ਸਨਮਾਨ ਦੇਣ ਹੈ ਤਾਂ ਆਉ ਜਾਣਦੇ ਹਾਂ ਇਸ ਦਿਨ ਦਾ ਇਤਿਹਾਸ ਅਤੇ ਮਹੱਤਤਾ 

ਦੁਨੀਆ ਦੇ ਕਈ ਦੇਸ਼ਾਂ 'ਚ ਮਾਂ ਦਿਵਸ ਮਨਾਇਆ ਜਾਂਦਾ ਹੈ

ਮਾਂ ਦਿਵਸ ਇਹ ਅਜਿਹਾ ਖਾਸ ਦਿਨ ਹੈ, ਜਿਸ ਨੂੰ ਦੁਨੀਆਂ ਭਰ ਦੀਆਂ ਮਾਵਾਂ ਨੂੰ ਸਨਮਾਨ ਦੇ ਲਈ ਮਨਾਇਆ ਜਾਂਦਾ ਹੈ, ਦੱਸ ਦਈਏ ਕਿ ਇਸ ਦਿਨ ਬੱਚੇ ਆਪਣੀਆਂ ਮਾਵਾਂ ਨਾਲ ਸਮਾਂ ਬਿਤਾਉਂਦੇ ਹਨ ਜਾਂ ਤੋਹਫ਼ੇ ਦਿੰਦੇ ਹਨ ਜਾਂ ਉਨ੍ਹਾਂ ਲਈ ਕੁਝ ਖਾਸ ਕਰ ਕੇ ਆਪਣੇ ਪਿਆਰ ਅਤੇ ਧੰਨਵਾਦ ਦਾ ਪ੍ਰਗਟਾਵਾ ਕਰਦੇ ਹਨ। ਪੂਰੀ ਦੁਨੀਆ ਦੇ 50 ਤੋਂ ਵੱਧ ਦੇਸ਼ਾਂ 'ਚ ਮਾਂ ਦਿਵਸ ਮਨਾਇਆ ਜਾਂਦਾ ਹੈ, ਪਰ ਇਸਦੀ ਤਾਰੀਖ ਹਰ ਥਾਂ ਵੱਖਰੀ ਹੁੰਦੀ ਹੈ।

 ਮਾਂ ਦਿਵਸ ਦਾ ਇਤਿਹਾਸ

ਇਸ ਦਿਨ ਦੀ ਸ਼ੁਰੂਆਤ ਅਮਰੀਕਾ ਤੋਂ ਹੋਈ ਸੀ। ਦੱਸ ਦਈਏ ਕਿ 1900 ਦੇ ਦਹਾਕੇ 'ਚ ਅੰਨਾ ਜਾਰਵਿਸ ਨਾਂ ਦੀ ਔਰਤ ਨੇ ਆਪਣੀ ਮਾਂ ਦੀ ਯਾਦ 'ਚ ਇਸ ਦਿਨ ਦੀ ਸ਼ੁਰੂਆਤ ਕੀਤੀ। 1905 'ਚ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ  ਇਸ ਤੋਂ ਬਾਅਦ ਅੰਨਾ ਚਾਹੁੰਦੀ ਸੀ ਕਿ ਇੱਕ ਦਿਨ ਸਾਰੀਆਂ ਮਾਵਾਂ ਦੇ ਸਨਮਾਨ 'ਚ ਮਨਾਇਆ ਜਾਵੇ। ਇਸ ਲਈ ਉਨ੍ਹਾਂ ਨੇ ਪਹਿਲੀ ਵਾਰ ਮਈ ਦੇ ਮਹੀਨੇ 1908 'ਚ ਗ੍ਰਾਫਟਨ, ਵੈਸਟ ਵਰਜੀਨੀਆ 'ਚ ਮਾਂ ਦਿਵਸ ਮਨਾਇਆ। ਅੰਨਾ ਨੇ ਵੈਸਟ ਵਰਜੀਨੀਆ ਮਾਂ ਦਿਵਸ ਨੂੰ ਮਾਨਤਾ ਦਿਵਾਉਣ ਲਈ ਮੁਹਿੰਮ ਚਲਾਈ। ਬਾਅਦ 'ਚ, 1914 'ਚ, ਅਮਰੀਕਾ 'ਚ ਮਾਂ ਦਿਵਸ ਨੂੰ ਰਾਸ਼ਟਰੀ ਛੁੱਟੀ ਵਜੋਂ ਮਾਨਤਾ ਦਿੱਤੀ ਗਈ।

 ਮਾਂ ਦਿਵਸ ਦੀ ਮਹੱਤਤਾ

ਮਾਂ ਦਿਵਸ ਸਾਡੇ ਸਾਰਿਆਂ ਦੇ ਜੀਵਨ 'ਚ ਬਹੁਤ ਮਹੱਤਵਪੂਰਨ ਹੁੰਦਾ ਹੈ। ਜਿਸ ਦਾ ਕਾਰਨ ਇਹ ਹੈ ਕਿ ਇਹ ਸਾਡੀ ਮਾਂ ਲਈ ਖਾਸ ਦਿਨ ਹੈ। ਜਿਨ੍ਹਾਂ ਦਾ ਸਾਡੇ ਦਿਲਾਂ 'ਚ ਖਾਸ ਸਥਾਨ ਹੈ।

 ਕਿਸ ਦੇਸ਼ 'ਚ ਮਾਂ ਦਿਵਸ ਕਿਵੇਂ ਮਨਾਇਆ ਜਾਂਦਾ ਹੈ?

ਅਮਰੀਕਾ 

ਅਮਰੀਕਾ 'ਚ ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਮਾਂ ਦਿਵਸ ਮਨਾਇਆ ਜਾਂਦਾ ਹੈ। ਦਸ ਦਈਏ ਕਿ ਲੋਕ ਆਪਣੀਆਂ ਮਾਵਾਂ ਨੂੰ ਫੁੱਲ, ਗਿਫਟ ਕਾਰਡ ਅਤੇ ਵਿਅਕਤੀਗਤ ਤੋਹਫ਼ੇ ਦਿੰਦੇ ਹਨ। ਇਸ ਦਿਨ ਬਹੁਤੇ ਲੋਕ ਆਪਣੀਆਂ ਮਾਵਾਂ ਨਾਲ ਰਾਤ ਦੇ ਖਾਣੇ ਲਈ ਬਾਹਰ ਜਾਣਦੇ ਹਨ ਜਾਂ ਘਰ 'ਚ ਵਿਸ਼ੇਸ਼ ਭੋਜਨ ਬਣਾਉਂਦੇ ਹਨ।

ਮੈਕਸੀਕੋ: 

ਦੱਸ ਦਈਏ ਕਿ ਮੈਕਸੀਕੋ 'ਚ ਇਹ ਦਿਨ ਹਰ ਸਾਲ 10 ਮਈ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਬੱਚੇ ਅਤੇ ਪਰਿਵਾਰਕ ਮੈਂਬਰ ਆਪਣੀਆਂ ਮਾਵਾਂ ਨੂੰ ਫੁੱਲ ਅਤੇ ਤੋਹਫੇ ਦਿੰਦੇ ਹਨ। ਇਸ ਤੋਂ ਇਲਾਵਾ ਸਕੂਲਾਂ 'ਚ ਕਈ ਵਿਸ਼ੇਸ਼ ਸਮਾਗਮ ਹੁੰਦੇ ਹਨ। ਘਰਾਂ 'ਚ ਪਰਿਵਾਰਕ ਮੀਟਿੰਗਾਂ ਵੀ ਕੀਤੀਆਂ ਜਾਂਦੀਆਂ ਹਨ।

 ਬ੍ਰਿਟੇਨ : 

ਬ੍ਰਿਟੇਨ 'ਚ ਇਹ ਦਿਨ ਹਰ ਸਾਲ ਮਾਰਚ ਦੇ ਚੌਥੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਦੱਸ ਦਈਏ ਕਿ ਇੱਥੇ ਮਾਂ ਦਿਵਸ 'ਤੇ ਬੱਚੇ ਆਪਣੀਆਂ ਮਾਵਾਂ ਨੂੰ ਫੁੱਲ ਅਤੇ ਕਾਰਡ ਦਿੰਦੇ ਹਨ ਅਤੇ ਵਿਸ਼ੇਸ਼ ਕੇਕ ਵੀ ਬਣਾਉਂਦੇ ਹਨ।

ਥਾਈਲੈਂਡ : 

ਥਾਈਲੈਂਡ 'ਚ ਮਾਂ ਦਿਵਸ ਹਰ ਸਾਲ 12 ਅਗਸਤ ਨੂੰ ਮਨਾਇਆ ਜਾਂਦਾ ਹੈ, ਜੋ ਕਿ ਰਾਣੀ ਸਿਰਿਕਿਤ ਦਾ ਜਨਮ ਦਿਨ ਵੀ ਹੈ। ਦੱਸ ਦਈਏ ਕਿ ਇਸ ਦਿਨ ਲੋਕ ਆਪਣੀ ਮਾਂ ਨੂੰ ਚਮੇਲੀ ਦਾ ਫੁੱਲ ਦਿੰਦੇ ਹਨ। ਇਹ ਮਾਂ ਅਤੇ ਪਿਆਰ ਦਾ ਪ੍ਰਤੀਕ ਹੈ।

ਇਟਲੀ  

ਇਟਲੀ 'ਚ ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਮਾਂ ਦਿਵਸ ਮਨਾਇਆ ਜਾਂਦਾ ਹੈ। ਦੱਸ ਦਈਏ ਕਿ ਇਸ ਦਿਨ ਇਟਾਲੀਅਨ ਲੋਕ ਆਪਣੀਆਂ ਮਾਵਾਂ ਲਈ ਵਿਸ਼ੇਸ਼ ਭੋਜਨ ਤਿਆਰ ਕਰਦੇ ਹਨ।

Related Post