Happy Lohri 2023: ਲੋਹੜੀ ਦੇ ਤਿਉਹਾਰ ਮੌਕੇ ਦੁੱਲਾ ਭੱਟੀ ਨੂੰ ਕਿਉਂ ਕੀਤਾ ਜਾਂਦਾ ਚੇਤੇ, ਲੋਕ ਗੀਤਾਂ ਦਾ ਵਿਸ਼ੇਸ਼ ਮਹੱਤਤਾ
Happy Lohri 2023: ਲੋਹੜੀ ਦਾ ਤਿਉਹਾਰ ਹਰ ਸਾਲ ਮਕਰ ਸੰਕ੍ਰਾਂਤੀ ਤੋਂ ਇਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਤਿਉਹਾਰ ਉੱਤਰੀ ਭਾਰਤ ਵਿੱਚ ਵਿਸ਼ੇਸ਼ ਤੌਰ ਉੱਤੇ ਮਨਾਇਆ ਜਾਂਦਾ ਹੈ। ਪੰਜਾਬ ਦੀ ਧਰਤੀ ਨਾਲ ਇਸ ਦਾ ਇਕ ਵਿਸ਼ੇਸ਼ ਨਾਤਾ ਹੈ ਜਿਸ ਨੂੰ ਲੈ ਕੇ ਹਰ ਸਾਲ ਪੰਜਾਬੀਅਤ ਦੇ ਨਾਈਕ ਦੁੱਲਾ ਭੱਟੀ ਨੂੰ ਯਾਦ ਕੀਤਾ ਜਾਂਦਾ ਹੈ।ਲੋਹੜੀ ਦੇ ਤਿਉਹਾਰ ਦਾ ਸੰਬੰਧ ਤਿਲ ਅਤੇ ਰਿਓੜੀ ਨਾਲ ਹੁੰਦਾ ਹੈ। ਇਸ ਨੂੰ ਤਿਲ ਤੇ ਰਿਓੜੀ ਦਾ ਤਿਉਹਾਰ ਹੋਣ ਕਾਰਨ ਪੁਰਾਤਨ ਨਾਂ ਤਿਲੋੜੀ ਕਿਹਾ ਜਾਂਦਾ ਹੈ। ਤਿਲੋੜੀ ਸ਼ਬਦ ਤੋਂ ਸਮੇਂ ਨਾਲ ਇਹ ਲੋਹੜੀ ਵਿੱਚ ਬਦਲ ਗਿਆ ਹੈ।
ਲੋਹੜੀ ਮੌਕੇ ਵਧਾਈਆ--
ਲੋਹੜੀ ਦੇ ਤਿਉਹਾਰ ਮੌਕੇ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਹਨ। ਜਿਸ ਘਰ ਮੁੰਡਾ ਹੋਇਆ ਹੋਵੇ ਉਥੇ ਲੋਹੜੀ ਦਾ ਖਾਸ ਪ੍ਰੋਗਰਾਮ ਕੀਤਾ ਜਾਂਦਾ ਹੈ। ਪੰਜਾਬ ਵਿੱਚ ਕਈ ਥਾਵਾਂ ਉੱਤੇ ਇਸ ਮੁੰਡੇ ਦੀ ਪਹਿਲੀ ਲੋਹੜੀ ਕਰਨਾ ਵੀ ਪ੍ਰਚਲਿਤ ਹੈ।
ਲੋਹੜੀ ਦੇ ਗੀਤ
ਪੰਜਾਬ ਦਾ ਭੱਟੀ ਸਰਦਾਰ ਦੁੱਲੇ ਦਾ ਇਸ ਤਿਉਹਾਰ ਨਾਲ ਇਕ ਗਾਥਾ ਜੁੜਦੀ ਹੈ ਜਿਸ ਨੂੰ ਲੈ ਕੇ ਲੋਕ ਗੀਤ ਗਾਏ ਜਾਂਦੇ ਹਨ। ਇਕ ਗਰੀਬ ਬ੍ਰਾਹਮਣ ਦੀਆਂ ਦੋ ਧੀਆਂ ਸਨ ਸੁੰਦਰੀ ਅਤੇ ਮੁੰਦਰੀ। ਗਰੀਬ ਬ੍ਰਾਹਮਣ ਨੇ ਧੀ ਦਾ ਰਿਸ਼ਤਾ ਪੱਕਾ ਕਰ ਦਿੱਤਾ ਪਰ ਉਸ ਸਮੇਂ ਦੇ ਹਾਕਮ ਨੇ ਬ੍ਰਾਹਮਣ ਦੀਆਂ ਧੀਆਂ ਦੀ ਸੁੰਦਰਤਾ ਬਾਰੇ ਜਾਣਕੇ ਮੋਹਿਤ ਹੋ ਗਿਆ। ਹਾਕਮ ਵੱਲੋਂ ਕੁੜੀਆਂ ਨੂੰ ਆਪਣੇ ਘਰ ਲੈ ਕੇ ਜਾਣ ਦੀਆਂ ਸਾਜ਼ਿਸ਼ਾਂ ਚੱਲਣ ਲੱਗਾ। ਜਿੱਥੇ ਕੁੜੀ ਦਾ ਰਿਸ਼ਤਾ ਪੱਕਾ ਹੋਇਆ ਸੀ ਉਨ੍ਹਾਂ ਨੇ ਹਾਕਮ ਤੋਂ ਡਰਦਿਆ ਇਨਕਾਰ ਕਰ ਦਿੱਤਾ। ਜਦੋਂ ਇਸ ਧੱਕੇਸ਼ਾਹੀ ਬਾਰੇ ਦੁੱਲਾ ਭੱਟੀ ਨੂੰ ਪਤਾ ਲੱਗਿਆ ਤਾਂ ਉਸ ਨੇ ਆਪਣੇ ਜ਼ੋਰ ਉਤੇ ਕੁੜੀਆਂ ਦਾ ਵਿਆਹ ਕਰ ਦਿੱਤਾ। ਉਸ ਸਮੇਂ ਦੁੱਲੇ ਨੇ ਸ਼ਗਨ ਵਿੱਚ ਸ਼ੱਕਰ ਦਿੱਤੀ ਸੀ।ਇਸ ਗਾਥਾ ਤੋਂ ਹੀ ਦੁੱਲਾ ਭੱਟੀ ਦਾ ਇਕ ਗੀਤ ਬਣਿਆ ਹੋ ਹਰ ਸਾਲ ਗਾਇਆ ਜਾਂਦਾ ਹੈ।
ਪ੍ਰਮੁੱਖ ਗੀਤ
ਸੁੰਦਰ ਮੁੰਦਰੀਏ ਹੋ!
ਤੇਰਾ ਕੌਣ ਵਿੱਚਾਰ ਹੋ!
ਦੁੱਲਾ ਭੱਟੀ ਵਾਲਾ ਹੋ!
ਦੁੱਲੇ ਧੀ ਵਿਆਹੀ ਹੋ!
ਸ਼ੇਰ ਸ਼ੁੱਕਰ ਪਾਈ ਹੋ!
ਕੁੜੀ ਦਾ ਸਾਲੂ ਪਾਟਾ ਹੋ!
ਲੋਹੜੀ ਮੰਗਣ ਵੇਲੇ ਦਾ ਗੀਤ----
ਦੇਹ ਮਾਈ ਪਾਥੀ, ਤੇਰਾ ਪੁੱਤ ਚੜ੍ਹੇ ਹਾਥੀ।
ਦੇਹ ਮਾਈ ਲੋਹੜੀ, ਤੇਰਾ ਪੁੱਤ ਚੜ੍ਹੇ ਘੋੜੀ।
ਜਦੋਂ ਲੋਹੜੀ ਮੰਗਣ ਸਮੇਂ ਜਿਆਦਾ ਦੇਰ ਹੋਵੇ ਤਾਂ ਇਹ ਗੀਤ ਗਾਇਆ ਜਾਂਦਾ ਹੈ--
ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ ਛੇਤੀ ਤੋਰ।
ਸਾਡੇ ਪੈਰਾਂ ਹੇਠ ਸਲਾਈਆਂ, ਅਸੀ ਕਿਹੜੇ ਵੇਲੇ ਦੀਆਂ ਆਈਆ।
ਜਦੋਂ ਕੋਈ ਘਰ ਲੋਹੜੀ ਨਹੀਂ ਦਿੰਦਾ ਸੀ ਤਾਂ ਇਹ ਗਾਇਆ ਜਾਂਦਾ ਹੈ।
ਹੁੱਕਾ ਬਾਈ ਹੁੱਕਾ,
ਇਹ ਘਰ ਭੁੱਖਾ।
ਰਾਤ ਨੂੰ ਧੂਣੀ ਮੌਕੇ ਗਿਆ ਜਾਣ ਵਾਲਾ ਗੀਤ
ਈਸਰ ਆ, ਦਲਿੱਦਰ ਜਾ
ਦਲਿੱਦਰ ਦੀ ਜੜ੍ਹ ਚੁੱਲੇ ਪਾ।