MS Dhoni Five Records: ਮਹਿੰਦਰ ਸਿੰਘ ਧੋਨੀ ਦੇ ਉਹ ਪੰਜ ਰਿਕਾਰਡ ਜੋ ਅੱਜ ਤੱਕ ਹਨ ਬਰਕਰਾਰ

ਰਾਂਚੀ 'ਚ ਜਨਮੇ ਧੋਨੀ ਨੇ ਦੁਨੀਆ ਭਰ 'ਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਥਾਲਾ ਦੇ ਨਾਂ ਨਾਲ ਮਸ਼ਹੂਰ ਸਾਬਕਾ ਕ੍ਰਿਕਟਰ ਨੇ ਆਪਣੇ ਕਰੀਅਰ 'ਚ ਕਈ ਅਜਿਹੇ ਵੱਡੇ ਰਿਕਾਰਡ ਬਣਾਏ ਹਨ ਜਿਨ੍ਹਾਂ ਨੂੰ ਤੋੜਨਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੈ।

By  Aarti July 7th 2024 10:45 AM

MS Dhoni Five Records: ਕੈਪਟਨ ਕੂਲ ਮਹਿੰਦਰ ਸਿੰਘ ਧੋਨੀ 7 ਜੁਲਾਈ 2024 ਨੂੰ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ। 2020 'ਚ ਸੰਨਿਆਸ ਲੈਣ ਦੇ ਬਾਵਜੂਦ ਧੋਨੀ ਅਜੇ ਵੀ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਉਹ ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਸਫਲ ਕਪਤਾਨਾਂ ਵਿੱਚੋਂ ਇੱਕ ਹੈ। ਰਾਂਚੀ 'ਚ ਜਨਮੇ ਧੋਨੀ ਨੇ ਦੁਨੀਆ ਭਰ 'ਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਥਾਲਾ ਦੇ ਨਾਂ ਨਾਲ ਮਸ਼ਹੂਰ ਸਾਬਕਾ ਕ੍ਰਿਕਟਰ ਨੇ ਆਪਣੇ ਕਰੀਅਰ 'ਚ ਕਈ ਅਜਿਹੇ ਵੱਡੇ ਰਿਕਾਰਡ ਬਣਾਏ ਹਨ ਜਿਨ੍ਹਾਂ ਨੂੰ ਤੋੜਨਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੈ।

ਸਭ ਤੋਂ ਵੱਧ ਟੀ-20 ਵਿਸ਼ਵ ਕੱਪ ਵਿੱਚ ਕਪਤਾਨ

ਮਹਿੰਦਰ ਸਿੰਘ ਧੋਨੀ ਨੇ 6 ਟੀ-20 ਵਿਸ਼ਵ ਕੱਪਾਂ ਵਿੱਚ ਭਾਰਤ ਦੀ ਕਪਤਾਨੀ ਕੀਤੀ ਹੈ। ਇਹ ਇੱਕ ਅਜਿਹਾ ਰਿਕਾਰਡ ਹੈ ਜਿਸ ਨੂੰ ਤੋੜਨਾ ਬਹੁਤ ਮੁਸ਼ਕਿਲ ਹੈ। ਅੱਜ ਕੱਲ੍ਹ ਟੀ-20 ਵਿੱਚ ਕਪਤਾਨ ਲਗਾਤਾਰ ਬਦਲਦੇ ਰਹਿੰਦੇ ਹਨ।

ਸਭ ਤੋਂ ਜਿਆਦਾ ਸਟੈਂਪਿੰਗ

ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ 195 ਸਟੰਪਿੰਗ ਕੀਤੇ ਹਨ। ਉਸ ਤੋਂ ਬਾਅਦ 139 ਸਟੰਪਿੰਗਾਂ ਦੇ ਨਾਲ ਸੰਗਾਕਾਰਾ ਦਾ ਨਾਂ ਹੈ, ਜੋ ਖੁਦ ਸੰਨਿਆਸ ਲੈ ਚੁੱਕੇ ਹਨ, ਇਸ ਲਈ ਧੋਨੀ ਦਾ ਇਹ ਰਿਕਾਰਡ ਵੀ ਟੁੱਟਣ ਦੀ ਸੰਭਾਵਨਾ ਨਹੀਂ ਹੈ।

ਵਨਡੇ ਵਿੱਚ ਸਭ ਤੋਂ ਵੱਧ ਨਾਟ ਆਊਟ 

ਮਹਿੰਦਰ ਸਿੰਘ ਧੋਨੀ ਵਨਡੇ 'ਚ 84 ਵਾਰ ਨਾਟ ਆਊਟ ਰਹੇ ਹਨ। ਉਸ ਤੋਂ ਇਲਾਵਾ ਕੋਈ ਹੋਰ ਖਿਡਾਰੀ ਅਜਿਹਾ ਨਹੀਂ ਕਰ ਸਕਿਆ ਹੈ।

ਸਭ ਤੋਂ ਵੱਧ ਮੈਚ ਬਤੌਰ ਕਪਤਾਨ

ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਬਤੌਰ ਕਪਤਾਨ 332 ਮੈਚਾਂ ਵਿੱਚ ਟੀਮ ਦੀ ਅਗਵਾਈ ਕੀਤੀ ਹੈ। ਰਿਕੀ ਪੋਂਟਿੰਗ 324 ਮੈਚਾਂ ਦੇ ਆਪਣੇ ਰਿਕਾਰਡ ਦੇ ਕਰੀਬ ਹੈ ਪਰ ਉਹ ਵੀ ਸੰਨਿਆਸ ਲੈ ਚੁੱਕਾ ਹੈ।

ਆਈਪੀਐਲ ਵਿੱਚ ਕਪਤਾਨ ਵਜੋਂ ਸਭ ਤੋਂ ਵੱਧ ਮੈਚ

ਮਹਿੰਦਰ ਸਿੰਘ ਧੋਨੀ ਨੇ 226 ਆਈਪੀਐਲ ਮੈਚਾਂ ਵਿੱਚ ਟੀਮ ਦੀ ਕਪਤਾਨੀ ਕੀਤੀ ਹੈ। ਉਹ ਇਸ ਟੂਰਨਾਮੈਂਟ ਦਾ ਸਭ ਤੋਂ ਸਫਲ ਕਪਤਾਨ ਵੀ ਹਨ। ਉਨ੍ਹਾਂ ਤੋਂ ਬਾਅਦ ਰੋਹਿਤ ਸ਼ਰਮਾ ਦਾ ਨਾਂ ਹੈ ਜਿਸ ਨੇ 158 ਮੈਚਾਂ 'ਚ ਕਪਤਾਨੀ ਕੀਤੀ ਹੈ।

ਇਹ ਵੀ ਪੜ੍ਹੋ: Arshdeep Singh Warm Welcome: ਅਰਸ਼ਦੀਪ ਸਿੰਘ ਦਾ ਮੁਹਾਲੀ ਏਅਰਪੋਰਟ ’ਤੇ ਜ਼ੋਰਦਾਰ ਸਵਾਗਤ, ਖਰੜ ਤੱਕ ਕੱਢਿਆ ਵਿਕਟਰੀ ਮਾਰਚ, ਦੇਖੋ ਤਸਵੀਰਾਂ

Related Post