‘ਹਾਂਜੀ ਕੀ ਚਾਹੀਦੈ’ : ਕੈਨੇਡਾ 'ਚ ਰੰਗਦਾਰੀ ਦੇ ਮਾਮਲੇ 'ਚ ਸੋਸ਼ਲ ਮੀਡੀਆ ਫੇਮ ਰੁਖਸਾਰ ਸਮੇਤ 5 ਗ੍ਰਿਫ਼ਤਾਰ

Social Media Star arrested in Canada : ਕੈਨੇਡਾ ਦੀ ਪੀਲ ਰੀਜਨਲ ਪੁਲਿਸ ਐਕਸਟੌਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ (EITF) ਨੇ ਇਸ ਮਾਮਲੇ ਵਿੱਚ ਉਸ ਨਾਲ 4 ਭਾਰਤੀ ਮੂਲ ਦੇ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

By  KRISHAN KUMAR SHARMA December 12th 2024 02:01 PM -- Updated: December 12th 2024 02:11 PM

Canada News : 'ਹਾਂਜੀ ਕੀ ਚਾਹੀਦੈ' ਸ਼ਬਦਾਵਲੀ ਨਾਲ ਸੋਸ਼ਲ ਮੀਡੀਆ 'ਚ ਚਰਚਾ ਦਾ ਵਿਸ਼ਾ ਬਣੀ 'ਰੁਖਸਾਰ' ਨੂੰ ਕੈਨੇਡਾ ਵਿੱਚ ਰੰਗਦਾਰੀ ਦੇ ਮਾਮਲੇ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਕੈਨੇਡਾ ਦੀ ਪੀਲ ਰੀਜਨਲ ਪੁਲਿਸ ਐਕਸਟੌਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ (EITF) ਨੇ ਇਸ ਮਾਮਲੇ ਵਿੱਚ ਉਸ ਨਾਲ 4 ਭਾਰਤੀ ਮੂਲ ਦੇ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

21 ਸਾਲਾ ਰੁਖਸਾਰ ਅਚਕਜ਼ਈ, ਬਰੈਂਪਟਨ ਦੀ ਰਹਿਣ ਵਾਲੀ ਹੈ, ਜਿਸ ਨੂੰ ਸਤੰਬਰ 2023 ਦੀਆਂ ਘਟਨਾਵਾਂ ਲਈ 30 ਜੁਲਾਈ, 2024 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੱਸ ਦਈਏ ਕਿ ਸੋਸ਼ਲ ਮੀਡੀਆ ’ਤੇ ਰੁਖਸਾਰ ‘ਹਾਂਜੀ ਕੀ ਚਾਹੀਦਾ’ ਦੀ ਸ਼ਬਦਾਵਲੀ ਨਾਲ ਕਾਫ਼ੀ ਚਰਚਿਤ ਹੈ। ਪੰਜਾਬ ਦੇ ਲੋਕ ਸੋਸ਼ਲ ਮੀਡੀਆ ’ਤੇ ਇਸ਼ਤਿਹਾਰਬਾਜ਼ੀ ਕਰਨ ਲਈ ਅਤੇ ਵੀਡੀਓਜ਼ ਬਣਾਉਣ ਲਈ ਅਕਸਰ ਇਨ੍ਹਾਂ ਸ਼ਬਦਾਂ ਦੀ ਵਰਤੋ ਕਰਦੇ ਆ ਰਹੇ ਹਨ।

ਰੀਜਨ ਆਫ਼ ਪੀਲ- ਪੀਲ ਰੀਜਨਲ ਪੁਲਿਸ ਐਕਸਟੌਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ (EITF) ਦੇ ਜਾਂਚਕਰਤਾਵਾਂ ਨੇ ਦੱਖਣੀ ਏਸ਼ੀਆਈ ਵਪਾਰਕ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਬਰੈਂਪਟਨ ਅਤੇ ਮਿਸੀਸਾਗਾ ਵਿੱਚ ਵਾਪਰੀਆਂ ਫਿਰੌਤੀ-ਸਬੰਧਤ ਘਟਨਾਵਾਂ ਦੇ ਸਬੰਧ ਵਿੱਚ ਕਈ ਗ੍ਰਿਫਤਾਰੀਆਂ ਕੀਤੀਆਂ ਹਨ ਅਤੇ ਚਾਰ ਹਥਿਆਰ ਜ਼ਬਤ ਕੀਤੇ ਹਨ।

ਪੁਲਿਸ ਵੱਲੋਂ ਫੜੇ ਗਏ ਇਨ੍ਹਾਂ 5 ਮੁਲਜ਼ਮਾਂ ਤੋਂ ਚਾਰ ਹਥਿਆਰ ਜ਼ਬਤ ਕੀਤੇ ਹਨ ਅਤੇ ਕਈ ਇਲਜ਼ਾਮ ਲਗਾਏ ਹਨ, ਜਿਨ੍ਹਾਂ ਵਿੱਚ ਜਬਰੀ ਵਸੂਲੀ, ਅਪਰਾਧ ਕਰਨ ਦੀ ਸਾਜ਼ਿਸ਼, ਅਣਅਧਿਕਾਰਤ ਯੰਤਰ ਜਾਂ ਗੋਲਾ ਬਾਰੂਦ ਰੱਖਣ, ਬੰਦੂਕ, ਹਥਿਆਰ, ਵਰਜਿਤ ਯੰਤਰ ਜਾਂ ਗੋਲਾ ਬਾਰੂਦ ਦੀ ਲਾਪਰਵਾਹੀ ਨਾਲ ਵਰਤੋਂ ਅਤੇ ਅਪਰਾਧ ਰਾਹੀਂ ਜਾਇਦਾਦ ਦਾ ਕਬਜ਼ਾ ਅਤੇ ਰੰਗਦਾਰੀ ਮੰਗਣ ਦੇ ਇਲਜ਼ਾਮ ਹਨ।

ਫੜੇ ਗਏ ਵਿਅਕਤੀਆਂ 'ਚ 4 ਭਾਰਤੀ ਮੂਲ ਦੇ

ਪੀਲ ਰੀਜਨਲ ਪੁਲਿਸ ਦੀ ਅਧਿਕਾਰਤ ਵੈੱਬਸਾਈਟ ’ਤੇ ਜਾਰੀ ਜਾਣਕਾਰੀ ਅਨੁਸਾਰ ਇਨ੍ਹਾਂ ਦੀ ਪਛਾਣ 27 ਸਾਲਾ ਬੰਧੂਮਾਨ ਸੇਖੋਂ, 25 ਸਾਲਾ ਹਰਮਨਜੀਤ ਸਿੰਘ, 44 ਸਾਲਾ ਤੇਜਿੰਦਰ ਤਤਲਾ, 21 ਸਾਲਾ ਰੁਖਸਾਰ ਅਚਕਜ਼ਈ, 24 ਸਾਲਾ ਦਿਨੇਸ਼ ਕੁਮਾਰ ਅਤੇ ਵਜੋਂ ਹੋਈ ਹੈ। ਉਹ ਕੁੱਲ 16 ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।

Related Post