Hair dryer Blast : ਹੇਅਰ ਡਰਾਇਰ 'ਚ ਹੋਇਆ ਧਮਾਕਾ, ਸ਼ਹੀਦ ਜਵਾਨ ਦੀ ਪਤਨੀ ਦੇ ਦੋਵੇਂ ਹੱਥਾਂ ਦੀਆਂ ਉਂਗਲਾਂ ਉਡੀਆਂ
Hair Dryer Blast News : ਪੁਲਿਸ ਸੂਤਰਾਂ ਨੇ ਦੱਸਿਆ ਕਿ ਜ਼ਖਮੀ ਔਰਤ ਦੀ ਪਛਾਣ ਬਾਸਵਰਾਜੇਸ਼ਵਰੀ ਯਾਰਨਾਲ (37) ਵਜੋਂ ਹੋਈ ਹੈ, ਜੋ ਸਾਬਕਾ ਫੌਜੀ ਪਪੰਨਾ ਯਾਰਨਾਲ ਦੀ ਪਤਨੀ ਸੀ, ਜਿਸ ਦੀ ਜੰਮੂ-ਕਸ਼ਮੀਰ 'ਚ 2017 'ਚ ਮੌਤ ਹੋ ਗਈ ਸੀ।
Hair Dryer Blast News : ਜੇਕਰ ਤੁਸੀ ਵੀ ਹੇਅਰ ਡਰਾਇਰ ਨਾਲ ਵਾਲ ਸੁਕਾਉਂਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਕਰਨਾਟਕਾ ਤੋਂ ਹੇਅਰ ਡਰਾਇਰ ਨਾਲ ਜੁੜੀ ਇੱਕ ਬੇਹੱਦ ਦੀ ਖੌਫਨਾਕ ਘਟਨਾ ਸਾਹਮਣੇ ਆਈ ਹੈ। ਇਥੇ ਬਾਗਲਕੋਟ ਦੇ ਇਲਕਲ ਕਸਬੇ ਵਿੱਚ ਹੇਅਰ ਡਰਾਇਰ 'ਚ ਧਮਾਕਾ ਹੋਣ ਕਾਰਨ ਜੰਮੂ ਕਸ਼ਮੀਰ 'ਚ ਸ਼ਹੀਦ ਇੱਕ ਸਾਬਕਾ ਫੌਜੀ ਦੀ ਪਤਨੀ ਨਾ ਸਿਰਫ ਗੰਭੀਰ ਰੂਪ 'ਚ ਜ਼ਖਮੀ ਹੋ ਗਈ, ਸਗੋਂ ਧਮਾਕੇ 'ਚ ਉਸ ਦੇ ਦੋਵੇਂ ਹੱਥਾਂ ਦੀਆਂ ਉਂਗਲਾਂ ਕੱਟੀਆਂ ਗਈਆਂ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
ਘਟਨਾ ਤੋਂ ਬਾਅਦ ਮਹਿਲਾ ਨੂੰ ਇਲਾਜ ਲਈ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ 15 ਨਵੰਬਰ ਦੀ ਹੈ, ਜਿਸ ਦੀ ਜਾਣਕਾਰੀ ਬੁੱਧਵਾਰ ਨੂੰ ਸਾਹਮਣੇ ਆਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਜ਼ਖਮੀ ਔਰਤ ਦੀ ਪਛਾਣ ਬਾਸਵਰਾਜੇਸ਼ਵਰੀ ਯਾਰਨਾਲ (37) ਵਜੋਂ ਹੋਈ ਹੈ, ਜੋ ਸਾਬਕਾ ਫੌਜੀ ਪਪੰਨਾ ਯਾਰਨਾਲ ਦੀ ਪਤਨੀ ਸੀ, ਜਿਸ ਦੀ ਜੰਮੂ-ਕਸ਼ਮੀਰ 'ਚ 2017 'ਚ ਮੌਤ ਹੋ ਗਈ ਸੀ।
ਜਾਂਚ ਅਧਿਕਾਰੀਆਂ ਮੁਤਾਬਕ ਇਹ ਧਮਾਕਾ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਹੋਇਆ ਹੈ। ਹੇਅਰ ਡਰਾਇਰ ਵਰਗੇ ਉਪਕਰਨਾਂ ਦੀ ਵਰਤੋਂ ਕਰਨ ਲਈ, 2 ਵਾਟ ਦਾ ਬਿਜਲੀ ਕੁਨੈਕਸ਼ਨ ਲੋੜੀਂਦਾ ਹੈ। ਜਿਸ ਸਵਿੱਚ ਵਿੱਚ ਹੇਅਰ ਡਰਾਇਰ ਲਗਾਇਆ ਗਿਆ ਸੀ, ਉਸ ਵਿੱਚ ਇੰਨੀ ਸਮਰੱਥਾ ਨਹੀਂ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਪੁਲਿਸ ਨੇ ਸਾਰੀ ਕਹਾਣੀ ਦੱਸੀ
ਪੁਲਿਸ ਜਾਣਕਾਰੀ ਦੇ ਮੁਤਾਬਕ ਬਸਵਰੇਜੇਸ਼ਵਰੀ ਦੀ ਗੁਆਂਢੀ ਸ਼ਸ਼ੀਕਲਾ ਦੇ ਨਾਂ 'ਤੇ ਕੋਰੀਅਰ ਪਾਰਸਲ ਬੁੱਕ ਕੀਤਾ ਗਿਆ ਸੀ। ਜਦੋਂ ਕੋਰੀਅਰ ਡਿਲੀਵਰੀ ਕਰਨ ਵਾਲੇ ਨੇ ਸ਼ਸ਼ੀਕਲਾ ਨੂੰ ਪਾਰਸਲ ਲੈਣ ਲਈ ਬੁਲਾਇਆ, ਤਾਂ ਸ਼ਸ਼ੀਕਲਾ ਨੇ ਪਾਰਸਲ ਵਾਲੇ ਨੂੰ ਦੱਸਿਆ ਕਿ ਉਹ ਸ਼ਹਿਰ ਤੋਂ ਬਾਹਰ ਹੈ ਅਤੇ ਇਸ ਦੀ ਬਜਾਏ ਉਸਨੂੰ ਆਪਣੀ ਗੁਆਂਢੀ ਬਾਸਵਰਾਜੇਸ਼ਵਰੀ ਨੂੰ ਪਾਰਸਲ ਪਹੁੰਚਾਉਣ ਲਈ ਕਿਹਾ।
ਇਸ ਤੋਂ ਬਾਅਦ ਸ਼ਸ਼ੀਕਲਾ ਨੇ ਬਸਵਰੇਜੇਸ਼ਵਰੀ ਨੂੰ ਪਾਰਸਲ ਲੈਣ ਦੀ ਬੇਨਤੀ ਕੀਤੀ। ਬਾਅਦ 'ਚ ਬਸਵਰੇਜੇਸ਼ਵਰੀ ਨੇ ਪਾਰਸਲ ਲਿਆ। ਜਦੋਂ ਸ਼ਸ਼ੀਕਲਾ ਨੇ ਉਸ ਨੂੰ ਪਾਰਸਲ ਖੋਲ੍ਹਣ ਲਈ ਕਿਹਾ ਤਾਂ ਬਾਸਵਰਾਜੇਸ਼ਵਰੀ ਨੇ ਉਸ ਨੂੰ ਖੋਲ੍ਹਿਆ ਤਾਂ ਉਸ ਵਿਚ ਹੇਅਰ ਡਰਾਇਰ ਮਿਲਿਆ। ਜਿਵੇਂ ਹੀ ਬਾਸਵਰਾਜੇਸ਼ਵਰੀ ਨੇ ਹੇਅਰ ਡਰਾਇਰ ਨੂੰ ਪਾਵਰ ਸਾਕੇਟ ਵਿੱਚ ਲਗਾਇਆ ਅਤੇ ਇਸਨੂੰ ਚਾਲੂ ਕੀਤਾ, ਇਹ ਉਸਦੇ ਹੱਥਾਂ ਵਿੱਚ ਹੀ ਫਟ ਗਿਆ।
ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹੇਅਰ ਡਰਾਇਰ ਵਿਸ਼ਾਖਾਪਟਨਮ ਵਿੱਚ ਬਣਾਇਆ ਗਿਆ ਸੀ ਅਤੇ ਬਾਗਲਕੋਟ ਤੋਂ ਭੇਜਿਆ ਗਿਆ ਸੀ। ਪੁਲਿਸ ਇਸ ਪੂਰੇ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਵੀ ਜਾਂਚ ਕਰ ਰਹੀ ਹੈ।