Kidney Health : ਰੋਜ਼ਾਨਾ ਦੀਆਂ ਕਿਹੜੀਆਂ ਆਦਤਾਂ ਕਿਡਨੀ ਦੀ ਸਿਹਤ 'ਤੇ ਮਾੜਾ ਪ੍ਰਭਾਵ ਪਾ ਸਕਦੀਆਂ ਹਨ? ਜਾਣੋ

Habits That Can Destroy Your Kidney Health : ਜੇਕਰ ਤੁਸੀਂ ਵੀ ਕਿਡਨੀ ਨਾਲ ਸਬੰਧਤ ਗੰਭੀਰ ਅਤੇ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋਣ ਤੋਂ ਬਚਣਾ ਚਾਹੁੰਦੇ ਹੋ, ਤਾਂ ਇਸ ਲੇਖ ਤੁਹਾਨੂੰ ਲਈ ਫਾਇਦੇਮੰਦ ਹੋ ਸਕਦਾ ਹੈ।

By  KRISHAN KUMAR SHARMA July 11th 2024 11:14 AM -- Updated: July 11th 2024 11:26 AM

Habits That Can Destroy Your Kidney Health : ਅੱਜਕਲ੍ਹ ਕਿਡਨੀ ਨਾਲ ਸਬੰਧਤ ਬਿਮਾਰੀਆਂ ਜਿਵੇਂ ਕਿਡਨੀ ਫੇਲ੍ਹ ਹੋਣਾ ਜਾਂ ਕਿਡਨੀ 'ਚ ਪੱਥਰੀ ਦੇ ਵਧਦੇ ਕੇਸ ਅਸਲ 'ਚ ਚਿੰਤਾ ਦਾ ਵਿਸ਼ਾ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਕਿਡਨੀ ਨਾਲ ਸਬੰਧਤ ਗੰਭੀਰ ਅਤੇ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋਣ ਤੋਂ ਬਚਣਾ ਚਾਹੁੰਦੇ ਹੋ, ਤਾਂ ਇਸ ਲੇਖ ਤੁਹਾਨੂੰ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਰੋਜ਼ਾਨਾ ਦੀਆਂ ਕੁਝ ਅਜਿਹੀਆਂ ਆਦਤਾਂ ਬਾਰੇ ਦਸਾਂਗੇ, ਜੋ ਤੁਹਾਡੀ ਕਿਡਨੀ ਦੀ ਸਿਹਤ 'ਤੇ ਮਾੜਾ ਪ੍ਰਭਾਵ ਪਾ ਸਕਦੀਆਂ ਹਨ। ਤਾਂ ਆਉ ਜਾਣਦੇ ਹਾਂ ਉਨ੍ਹਾਂ ਆਦਤਾਂ ਬਾਰੇ...

ਸਿਗਰਟਨੋਸ਼ੀ : ਮਾਹਿਰਾਂ ਮੁਤਾਬਕ ਜੇਕਰ ਤੁਸੀਂ ਸਿਗਰਟ ਪੀਂਦੇ ਹੋ ਤਾਂ ਤੁਹਾਨੂੰ ਇਸ ਆਦਤ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ। ਕਿਉਂਕਿ ਇਹ ਨਾ ਸਿਰਫ਼ ਕਿਡਨੀ ਨਾਲ ਸਬੰਧਤ ਬਿਮਾਰੀਆਂ ਦਾ ਮੁੱਖ ਕਾਰਨ ਬਣ ਸਕਦੀ ਹੈ, ਸਗੋਂ ਦਿਲ ਨਾਲ ਜੁੜੀਆਂ ਬਿਮਾਰੀਆਂ ਵੀ ਬਣ ਸਕਦੀ ਹੈ।

ਜ਼ਿਆਦਾ ਨਮਕ/ਖੰਡ ਦਾ ਸੇਵਨ : ਜਿਵੇ ਤੁਸੀਂ ਜਾਣਦੇ ਹੋ ਕਿ ਕੁਝ ਲੋਕ ਆਪਣੇ ਭੋਜਨ 'ਚ ਬਹੁਤ ਜ਼ਿਆਦਾ ਨਮਕ ਜਾਂ ਖੰਡ ਦਾ ਸੇਵਨ ਕਰਨ ਲੱਗਦੇ ਹਨ। ਅਜਿਹੇ 'ਚ ਜੇਕਰ ਤੁਸੀਂ ਹਰ ਰੋਜ਼ ਇਸ ਗਲਤੀ ਨੂੰ ਦੁਹਰਾ ਰਹੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਕਿਉਂਕਿ ਸਰੀਰ 'ਚ ਕਿਸੇ ਵੀ ਚੀਜ਼ ਦੇ ਜ਼ਿਆਦਾ ਹੋਣ ਕਾਰਨ ਤੁਹਾਡੀ ਸਿਹਤ ਨੂੰ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਚਾਹੇ ਨਮਕ ਹੋਵੇ ਜਾਂ ਖੁੰਡ, ਦੋਹਾਂ ਚੀਜ਼ਾਂ ਦਾ ਸੇਵਨ ਸੀਮਾ ਦੇ ਅੰਦਰ ਹੀ ਕਰਨਾ ਚਾਹੀਦਾ ਹੈ।

ਘੱਟ ਪਾਣੀ ਪੀਣ ਦੀ ਆਦਤ : ਕੀ ਤੁਸੀਂ ਵੀ ਦਿਨ ਭਰ ਆਪਣੇ ਸਰੀਰ ਦੇ ਹਿਸਾਬ ਨਾਲ ਪਾਣੀ ਦੀ ਸਹੀ ਮਾਤਰਾ ਦਾ ਸੇਵਨ ਨਹੀਂ ਕਰ ਪਾਉਂਦੇ? ਜੇਕਰ ਹਾਂ, ਤਾਂ ਤੁਹਾਨੂੰ ਆਪਣੇ ਸਰੀਰ 'ਚ ਪਾਣੀ ਦੀ ਕਮੀ ਨੂੰ ਹੋਣ ਤੋਂ ਰੋਕਣਾ ਹੋਵੇਗਾ। ਅਜਿਹੇ 'ਚ ਜੇਕਰ ਤੁਸੀਂ ਜ਼ਰੂਰਤ ਤੋਂ ਘੱਟ ਪਾਣੀ ਪੀਂਦੇ ਹੋ, ਤਾਂ ਤੁਹਾਨੂੰ ਕਿਡਨੀ ਸੰਬੰਧੀ ਬੀਮਾਰੀਆਂ ਹੋਣ ਦੀ ਸੰਭਾਵਨਾ ਕਾਫੀ ਹੱਦ ਤੱਕ ਵਧ ਸਕਦੀ ਹੈ। ਇਸ ਲਈ, ਤੁਹਾਨੂੰ ਵੱਧ ਤੋਂ ਵੱਧ ਪਾਣੀ ਪੀ ਕੇ ਆਪਣੇ ਸਰੀਰ ਨੂੰ ਹਾਈਡਰੇਟ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

Related Post