Habits After Dinner : ਲੰਬੇ ਸਮੇਂ ਤੱਕ ਸਿਹਤਮੰਦ ਰਹਿਣ ਲਈ ਰਾਤ ਦੇ ਖਾਣੇ ਤੋਂ ਬਾਅਦ ਅਪਣਾਓ ਇਹ ਆਦਤਾਂ, ਮਿਲੇਗਾ ਫਾਇਦੇ

ਖਾਸ ਕਰਕੇ ਰਾਤ ਦੇ ਖਾਣੇ ਦਾ ਸਿਹਤ 'ਤੇ ਸਿੱਧਾ ਅਸਰ ਪੈਂਦਾ ਹੈ। ਤੁਸੀਂ ਰਾਤ ਦੇ ਖਾਣੇ ਤੋਂ ਬਾਅਦ ਕੀ ਕਰਦੇ ਹੋ, ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਕਿ ਤੁਸੀਂ ਕੀ ਖਾਂਦੇ ਹੋ।

By  Aarti September 5th 2024 04:29 PM

Habits After Dinner : ਸਿਹਤਮੰਦ ਰਹਿਣ ਲਈ ਸਹੀ ਸਮੇਂ 'ਤੇ ਖਾਣਾ ਖਾਣਾ ਬਹੁਤ ਜ਼ਰੂਰੀ ਹੁੰਦਾ ਹੈ। ਕਿਉਂਕਿ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਸਾਨੂੰ ਸਿਹਤਮੰਦ ਬਣਾਉਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਸੀਂ ਕੀ ਅਤੇ ਕਦੋਂ ਖਾਂਦੇ ਹਾਂ ਜਿਸ ਦਾ ਸਾਡੀ ਸਿਹਤ 'ਤੇ ਡੂੰਘਾ ਅਸਰ ਪੈਂਦਾ ਹੈ। 

ਖਾਸ ਕਰਕੇ ਰਾਤ ਦੇ ਖਾਣੇ ਦਾ ਸਿਹਤ 'ਤੇ ਸਿੱਧਾ ਅਸਰ ਪੈਂਦਾ ਹੈ। ਤੁਸੀਂ ਰਾਤ ਦੇ ਖਾਣੇ ਤੋਂ ਬਾਅਦ ਕੀ ਕਰਦੇ ਹੋ, ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਕਿ ਤੁਸੀਂ ਕੀ ਖਾਂਦੇ ਹੋ। ਜੇਕਰ ਤੁਸੀਂ ਪੌਸ਼ਟਿਕ ਰਾਤ ਦਾ ਖਾਣਾ ਖਾਣ ਤੋਂ ਤੁਰੰਤ ਬਾਅਦ ਲੇਟ ਜਾਣਦੇ ਹੋ, ਤਾਂ ਇਸ ਨਾਲ ਤੁਹਾਡਾ ਭਾਰ ਘਟਾਉਣ ਦਾ ਸਫ਼ਰ ਵੀ ਮੁਸ਼ਕਲ ਹੋ ਜਾਵੇਗਾ। 

ਨਾਲ ਹੀ ਕਈ ਹੋਰ ਸਮੱਸਿਆਵਾਂ ਵੀ ਇਸ ਕਾਰਨ ਹੋ ਸਕਦੀਆਂ ਹਨ। ਇਸ ਲਈ, ਭੋਜਨ ਦੇ ਨਾਲ ਰਾਤ ਦੇ ਖਾਣੇ ਤੋਂ ਬਾਅਦ ਦੀਆਂ ਗਤੀਵਿਧੀਆਂ ਬਹੁਤ ਮਹੱਤਵਪੂਰਨ ਹਨ, ਕਿਉਂਕਿ ਇਹ ਸਰੀਰ ਦੀ ਮੈਟਾਬੋਲਿਜ਼ਮ ਅਤੇ ਪਾਚਨ ਸ਼ਕਤੀ ਨੂੰ ਵਧਾਉਂਦੀ ਹੈ, ਭਾਰ ਘਟਾਉਣ 'ਚ ਮਦਦ ਕਰਦੀ ਹੈ ਅਤੇ ਤੁਹਾਨੂੰ ਹਮੇਸ਼ਾ ਸਿਹਤਮੰਦ ਰਹਿਣ 'ਚ ਮਦਦ ਕਰਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਆਦਤਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਆਪਣਾ ਕੇ ਸਿਹਤਮੰਦ ਰਹੀਂ ਸਕੋਗੇ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ 

ਸੈਰ ਕਰੋ : 

ਰਾਤ ਦੇ ਖਾਣੇ ਤੋਂ ਬਾਅਦ ਘੱਟੋ-ਘੱਟ 10 ਮਿੰਟ ਸੈਰ ਜ਼ਰੂਰ ਕਰਨੀ ਚਾਹੀਦੀ ਹੈ। ਕਿਉਂਕਿ ਮਾਹਿਰਾਂ ਮੁਤਾਬਕ ਇਹ ਖੂਨ ਦੇ ਗੇੜ ਨੂੰ ਸੁਧਾਰਦਾ ਹੈ, ਪਾਚਨ ਨੂੰ ਵਧਾਉਂਦਾ ਹੈ, ਕੈਲੋਰੀਆਂ ਨੂੰ ਸਾੜਦਾ ਹੈ, ਇਨਸੁਲਿਨ ਦੇ ਪੱਧਰ ਨੂੰ ਘਟਾਉਂਦਾ ਹੈ, ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਸਰੀਰ 'ਚ ਚਰਬੀ ਦੇ ਭੰਡਾਰ ਨੂੰ ਰੋਕਦਾ ਹੈ। ਇਸ ਨਾਲ ਬਲੋਟਿੰਗ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਨਾਲ ਹੀ, ਆਪਣੇ ਅਜ਼ੀਜ਼ਾਂ ਨਾਲ ਸੈਰ ਕਰਨ ਨਾਲ ਦਿਨ ਦੀਆਂ ਚੀਜ਼ਾਂ ਸਾਂਝੀਆਂ ਕਰਨ 'ਚ ਮਦਦ ਮਿਲਦੀ ਹੈ, ਜਿਸ ਨਾਲ ਮਾਨਸਿਕ ਥਕਾਵਟ ਦੂਰ ਹੁੰਦੀ ਹੈ।

ਕੋਸਾ ਪਾਣੀ ਪੀਓ :

ਰਾਤ ਦੇ ਖਾਣੇ ਤੋਂ 30 ਮਿੰਟ ਬਾਅਦ ਕੋਸਾ ਪਾਣੀ ਜ਼ਰੂਰ ਪੀਓ। ਦਸ ਦਈਏ ਕਿ ਇਹ ਭੋਜਨ ਨੂੰ ਤੋੜਨ ਅਤੇ ਇਸ ਤੋਂ ਪੋਸ਼ਣ ਨੂੰ ਜਜ਼ਬ ਕਰਨ 'ਚ ਮਦਦ ਕਰਦਾ ਹੈ। ਜਿਸ ਕਾਰਨ ਪਾਚਨ ਕਿਰਿਆ ਸੁਚਾਰੂ ਢੰਗ ਨਾਲ ਚੱਲਦੀ ਹੈ।

ਬੁਰਸ਼ ਕਰੋ : 

ਰਾਤ ਦੇ ਖਾਣੇ ਤੋਂ ਅੱਧੇ ਘੰਟੇ ਬਾਅਦ ਆਪਣੇ ਦੰਦਾਂ ਨੂੰ ਬੁਰਸ਼ ਕਰੋ ਅਤੇ ਉਸ ਤੋਂ ਬਾਅਦ ਕੁਝ ਨਾ ਖਾਓ। ਕਿਉਂਕਿ ਇਹ ਕੈਵਿਟੀ ਦੇ ਖਤਰੇ ਨੂੰ ਰੋਕਦਾ ਹੈ, ਪਲਾਕ ਨੂੰ ਹਟਾਉਂਦਾ ਹੈ ਅਤੇ ਮੂੰਹ ਦੀ ਸਿਹਤ 'ਚ ਸੁਧਾਰ ਕਰਦਾ ਹੈ।

ਆਰਾਮਦਾਇਕ ਕੱਪੜੇ ਪਾਓ : 

ਸਾਫ਼, ਢਿੱਲੇ ਕੱਪੜੇ ਪਾਓ। ਕਿਉਂਕਿ ਪੇਟ 'ਤੇ ਤੰਗ ਕੱਪੜੇ ਐਸੀਡਿਟੀ ਜਾਂ ਦਿਲ ਦੀ ਜਲਨ ਦਾ ਕਾਰਨ ਬਣ ਸਕਦੇ ਹਨ ਅਤੇ ਸੌਣ 'ਚ ਵੀ ਅਸਹਿਜ ਹੋ ਸਕਦੇ ਹਨ। ਇਸ ਲਈ ਸਾਫ਼ ਢਿੱਲੇ ਕੱਪੜੇ ਪਹਿਨਣ ਨਾਲ ਸਰੀਰ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਰਾਹਤ ਮਿਲਦੀ ਹੈ।

ਫਲਾਂ ਦਾ ਸੇਵਨ ਨਾ ਕਰੋ : 

ਕੁਝ ਲੋਕ ਸੋਚਦੇ ਹਨ ਕਿ ਫਲ ਹਰ ਹਾਲਤ 'ਚ ਸਿਹਤਮੰਦ ਹੁੰਦੇ ਹਨ ਪਰ ਸੱਚਾਈ ਇਹ ਹੈ ਕਿ ਰਾਤ ਦੇ ਖਾਣੇ ਤੋਂ ਬਾਅਦ ਫਲ ਨਹੀਂ ਖਾਣੇ ਚਾਹੀਦੇ। ਕਿਉਂਕਿ ਇਹ ਪਾਚਨ 'ਤੇ ਅਸਰ ਪਾਉਂਦੇ ਹਨ ਅਤੇ ਇਨ੍ਹਾਂ 'ਚ ਮੌਜੂਦ ਸ਼ੂਗਰ ਰਾਤ ਦੇ ਖਾਣੇ ਤੋਂ ਬਾਅਦ ਸ਼ੂਗਰ ਦਾ ਕਾਰਨ ਬਣ ਸਕਦੀ ਹੈ। ਰਾਤ ਦੇ ਖਾਣੇ ਤੋਂ ਬਾਅਦ ਫਲ ਖਾਣ ਨਾਲ ਸਰੀਰ ਇਸ ਨੂੰ ਸਹੀ ਤਰ੍ਹਾਂ ਹਜ਼ਮ ਨਹੀਂ ਕਰ ਪਾਉਂਦਾ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ : Rose Petals Benefits : ਗੁਲਾਬ ਦੇ ਪੱਤੇ ਖਾਣ ਦੇ ਕੀ ਹਨ ਲਾਭ, ਜਾਣੋ 5 ਵੱਡੇ ਫਾਇਦੇ

Related Post