Gyanvapi Mosque Controversy: ਗਿਆਨਵਾਪੀ ਮਾਮਲੇ 'ਚ ਮੁਸਲਿਮ ਧਿਰ ਨੂੰ ਵੱਡਾ ਝਟਕਾ, ASI ਸਰਵੇ ਰਹੇਗਾ ਜਾਰੀ

ਇਲਾਹਾਬਾਦ ਹਾਈ ਕੋਰਟ ਨੇ ਵਾਰਾਣਸੀ ਦੇ ਗਿਆਨਵਾਪੀ ਕੈਂਪਸ ਦੇ ਏਐਸਆਈ ਸਰਵੇਖਣ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਏਐਸਆਈ ਦਾ ਸਰਵੇਖਣ ਨਿਆਂ ਦੇ ਹਿੱਤ ਵਿੱਚ ਜ਼ਰੂਰੀ ਹੈ।

By  Aarti August 3rd 2023 12:21 PM -- Updated: August 3rd 2023 12:27 PM

Gyanvapi Mosque Controversy: ਇਲਾਹਾਬਾਦ ਹਾਈ ਕੋਰਟ ਨੇ ਵੀਰਵਾਰ ਨੂੰ ਵਾਰਾਣਸੀ ਵਿੱਚ ਗਿਆਨਵਾਪੀ ਮਸਜਿਦ ਕੰਪਲੈਕਸ ਦਾ ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਸਰਵੇਖਣ ਕਰਵਾਉਣ ਦੇ ਜ਼ਿਲ੍ਹਾ ਅਦਾਲਤ ਦੇ ਆਦੇਸ਼ ਨੂੰ ਬਰਕਰਾਰ ਰੱਖਿਆ। ਚੀਫ਼ ਜਸਟਿਸ ਦੀ ਬੈਂਚ ਨੇ ਮੁਸਲਿਮ ਪੱਖ ਦੀ ਪਟੀਸ਼ਨ ਨੂੰ ਰੱਦ ਕਰਦਿਆਂ ਕਿਹਾ ਕਿ ਏਐਸਆਈ ਦਾ ਸਰਵੇਖਣ ਨਿਆਂ ਦੇ ਹਿੱਤ ਵਿੱਚ ਜ਼ਰੂਰੀ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ, ਇਲਾਹਾਬਾਦ ਹਾਈ ਕੋਰਟ ਨੇ ਏਐਸਆਈ ਨੂੰ ਵਾਰਾਣਸੀ ਵਿੱਚ ਗਿਆਨਵਾਪੀ ਮਸਜਿਦ ਦਾ ਸਰਵੇਖਣ ਸ਼ੁਰੂ ਨਾ ਕਰਨ ਦੇ ਨਿਰਦੇਸ਼ ਦਿੱਤੇ ਸਨ, ਕਿਉਂਕਿ ਸੁਪਰੀਮ ਕੋਰਟ ਨੇ ਏਐਸਆਈ ਦੁਆਰਾ ਕੀਤੇ ਗਏ ਵਿਸਤ੍ਰਿਤ ਵਿਗਿਆਨਕ ਸਰਵੇਖਣ ਨੂੰ 26 ਜੁਲਾਈ ਨੂੰ ਸ਼ਾਮ 5 ਵਜੇ ਤੱਕ ਮੁਲਤਵੀ ਕਰਨ ਤੋਂ ਬਾਅਦ ਮਾਮਲਾ ਅਜੇ ਸੁਣਵਾਈ ਅਧੀਨ ਸੀ। ਸਰਵੇਖਣ ਇਹ ਪਤਾ ਲਗਾਉਣ ਲਈ ਸੀ ਕਿ ਕੀ ਕਾਸ਼ੀ ਵਿਸ਼ਵਨਾਥ ਮੰਦਰ ਦੇ ਕੋਲ ਸਥਿਤ ਮਸਜਿਦ, ਕਿਸੇ ਮੰਦਰ ਦੇ ਸਿਖਰ 'ਤੇ ਬਣਾਈ ਗਈ ਸੀ ਜਾਂ ਨਹੀਂ।

ਕੀ ਹੈ ਪੂਰਾ ਮਾਮਲਾ:

ਦਰਅਸਲ, ਅਗਸਤ 2021 ਵਿੱਚ, ਪੰਜ ਔਰਤਾਂ ਨੇ ਵਾਰਾਣਸੀ ਦੇ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਦੇ ਸਾਹਮਣੇ ਇੱਕ ਮੁਕੱਦਮਾ ਦਾਇਰ ਕੀਤਾ ਸੀ। ਮਹਿਲਾਵਾਂ ਦੇ ਔਰਤਾਂ ਦੀ ਪਟੀਸ਼ਨ 'ਤੇ ਜੱਜ ਰਵੀ ਕੁਮਾਰ ਦਿਵਾਕਰ ਨੇ ਮਸਜਿਦ ਦੇ ਅਹਾਤੇ ਦਾ ਐਡਵੋਕੇਟ ਸਰਵੇਖਣ ਕਰਨ ਦਾ ਹੁਕਮ ਦਿੱਤਾ ਸੀ। ਅਦਾਲਤ ਦੇ ਹੁਕਮਾਂ 'ਤੇ ਪਿਛਲੇ ਸਾਲ ਤਿੰਨ ਦਿਨ ਇਹ ਸਰਵੇਖਣ ਕੀਤਾ ਗਿਆ ਸੀ।, ਸਰਵੇਖਣ ਤੋਂ ਬਾਅਦ ਹਿੰਦੂ ਸਰਵੇਖਣ ਤੋਂ ਬਾਅਦ ਹਿੰਦੂ ਪੱਖ ਨੇ ਇੱਥੇ ਸ਼ਿਵਲਿੰਗ ਮਿਲਣ ਦਾ ਦਾਅਵਾ ਕੀਤਾ ਹੈ। ਦਾਅਵਾ ਕੀਤਾ ਗਿਆ ਸੀ ਕਿ ਮਸਜਿਦ ਦੇ ਬਾਥਰੂਮ ਵਿੱਚ ਇੱਕ ਸ਼ਿਵਲਿੰਗ ਹੈ। ਹਾਲਾਂਕਿ ਮੁਸਲਿਮ ਪੱਖ ਨੇ ਕਿਹਾ ਕਿ ਇਹ ਫੁਆਰਾ ਹੈ ਜੋ ਕਿ ਹਰ ਮਸਜਿਦ ਵਿੱਚ ਹੁੰਦਾ ਹੈ। 

ਇਸ ਤੋਂ ਬਾਅਦ ਹਿੰਦੂ ਪੱਖ ਨੇ ਵਿਵਾਦਿਤ ਜਗ੍ਹਾ ਨੂੰ ਸੀਲ ਕਰਨ ਦੀ ਮੰਗ ਕੀਤੀ। ਸੈਸ਼ਨ ਕੋਰਟ ਨੇ ਇਸ ਨੂੰ ਸੀਲ ਕਰਨ ਦੇ ਹੁਕਮ ਦਿੱਤੇ ਸਨ। ਮੁਸਲਿਮ ਪੱਖ ਨੇ ਇਸ ਵਿਰੁੱਧ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ.ਸੁਪਰੀਮ ਕੋਰਟ ਨੇ ਕੇਸ ਨੂੰ ਜ਼ਿਲ੍ਹਾ ਜੱਜ ਕੋਲ ਟਰਾਂਸਫਰ ਕਰ ਦਿੱਤਾ ਸੀ ਅਤੇ ਮੁਕੱਦਮੇ ਦੀ ਸਾਂਭ-ਸੰਭਾਲ 'ਤੇ ਨਿਯਮਤ ਸੁਣਵਾਈ ਕਰਨ ਦਾ ਹੁਕਮ ਦਿੱਤਾ ਸੀ

ਕੀ ਹੈ ਵਿਵਾਦ ਦੀ ਜੜ੍ਹ:

ਕਾਸ਼ੀ ਵਿਸ਼ਵ ਮੰਦਿਰ ਕਾਸ਼ੀ ਵਿਸ਼ਵਨਾਥ ਮੰਦਿਰ ਅਤੇ ਗਿਆਨਵਾਪੀ ਮਸਜਿਦ ਦਾ ਵਿਵਾਦ ਕਾਫੀ ਹੱਦ ਤੱਕ ਅਯੋਦਿਆ ਵਿਵਾਦ ਨਾਲ ਮਿਲਦਾ ਜੁਲਦਾ ਹੈ, ਹਾਲਾਕਿ ਹਿੰਦੂ ਪੱਖ ਦਾ ਕਹਿਣਾ ਹੈ ਕਿ 1669 ਦੇ ਵਿੱਚ ਮੁਗ਼ਲ ਸ਼ਾਸਕ ਔਰੰਗਜ਼ੇਬ ਨੇ ਇੱਥੇ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਤੋੜ ਕੇ ਗਿਆਨਵਾਪੀ ਮਸਜਿਦ ਬਣਾਈ ਸੀ। ਹਿੰਦੂ ਪੱਖ ਦੇ ਦਾਅਵੇ ਦੇ ਮੁਤਾਬਿਕ ਉਹ 1670 ਤੋਂ ਇਸ ਲਈ ਲੜਾਈ ਲੜ੍ਹ ਰਹੇ ਹਨ।

ਇਹ ਵੀ ਪੜ੍ਹੋ: Justin Trudeau Divorce: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਤਲਾਕ ਲੈਣ ਦਾ ਕੀਤਾ ਫੈਸਲਾ, ਵਿਆਹ ਦੇ 18 ਸਾਲ ਬਾਅਦ ਹੋਣਗੇ ਵੱਖ

Related Post