Guru Purnima 2024 : ਕਿਉਂ ਮਨਾਈ ਜਾਂਦੀ ਹੈ ਗੁਰੂ ਪੂਰਨਿਮਾ ? ਜਾਣੋ ਇਸ ਦੀ ਮਹੱਤਤਾ ਤੇ ਕਥਾ

ਗੁਰੂ ਪੂਰਨਿਮਾ 'ਤੇ ਦਾਨ ਦਾ ਬਹੁਤ ਮਹੱਤਵ ਹੈ। ਤਾਂ ਆਉ ਜਾਣਦੇ ਹਾਂ ਗੁਰੂ ਪੂਰਨਿਮਾ ਕਿਉਂ ਮਨਾਈ ਜਾਂਦੀ ਹੈ?

By  Aarti July 20th 2024 04:29 PM

Guru Purnima 2024: ਹਿੰਦੂ ਕੈਲੰਡਰ ਮੁਤਾਬਕ ਗੁਰੂ ਪੂਰਨਿਮਾ ਦਾ ਤਿਉਹਾਰ ਅਸਾਧ ਸ਼ੁਕਲ ਪੂਰਨਿਮਾ ਦੇ ਦਿਨ ਮਨਾਇਆ ਜਾਂਦਾ ਹੈ। ਦਸ ਦਈਏ ਕਿ ਇਸ ਸਾਲ 2024 'ਚ ਗੁਰੂ ਪੂਰਨਿਮਾ 21 ਜੁਲਾਈ ਯਾਨੀ ਐਤਵਾਰ ਨੂੰ ਮਨਾਈ ਜਾਵੇਗੀ। ਜੋਤਿਸ਼ਾ ਮੁਤਾਬਕ ਪੂਰਨਮਾਸ਼ੀ ਦੀ ਤਾਰੀਖ 20 ਜੁਲਾਈ ਸ਼ਾਮ 6 ਵਜੇ ਸ਼ੁਰੂ ਹੋਵੇਗੀ ਅਤੇ 21 ਜੁਲਾਈ ਨੂੰ ਸ਼ਾਮ 3:47 ਵਜੇ ਖਤਮ ਹੋਵੇਗੀ। ਜਿਸ ਦਿਨ ਸੂਰਜ ਚੜ੍ਹਦਾ ਹੈ, ਉਹ ਤਰੀਕ ਹੀ ਮੰਨੀ ਜਾਵੇਗੀ ਇਸ ਲਈ ਗੁਰੂ ਪੂਰਨਿਮਾ ਦਾ ਤਿਉਹਾਰ 21 ਜੁਲਾਈ ਨੂੰ ਹੀ ਮਨਾਇਆ ਜਾਵੇਗਾ। ਉਸੇ ਦਿਨ ਗੁਰੂ ਪੂਰਨਿਮਾ ਦਾ ਵਰਤ ਵੀ ਰੱਖਿਆ ਜਾਵੇਗਾ। ਗੁਰੂ ਪੂਰਨਿਮਾ 'ਤੇ ਦਾਨ ਦਾ ਬਹੁਤ ਮਹੱਤਵ ਹੈ। ਤਾਂ ਆਉ ਜਾਣਦੇ ਹਾਂ ਗੁਰੂ ਪੂਰਨਿਮਾ ਕਿਉਂ ਮਨਾਈ ਜਾਂਦੀ ਹੈ?

ਗੁਰੂ ਪੂਰਨਿਮਾ ਕਿਉਂ ਮਨਾਈ ਜਾਂਦੀ ਹੈ?

ਦਸ ਦਈਏ ਕਿ ਲਗਭਗ 3000 ਈਸਾ ਪੂਰਵ, ਅਸਾਧ ਸ਼ੁਕਲ ਪੂਰਨਿਮਾ ਦੇ ਦਿਨ, ਮਹਾਭਾਰਤ ਦੇ ਲੇਖਕ ਵੇਦ ਵਿਆਸ ਦਾ ਜਨਮ ਹੋਇਆ ਸੀ। ਉਨ੍ਹਾਂ ਦੇ ਸਨਮਾਨ 'ਚ ਹਰ ਸਾਲ ਅਸਾਧ ਸ਼ੁਕਲ ਪੂਰਨਿਮਾ ਨੂੰ ਗੁਰੂ ਪੂਰਨਿਮਾ ਦਾ ਦਿਨ ਬਣਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਵੇਦ ਵਿਆਸ ਜੀ ਨੇ ਭਾਗਵਤ ਪੁਰਾਣ ਦਾ ਗਿਆਨ ਵੀ ਦਿੱਤਾ ਸੀ। ਗੁਰੂ ਪੂਰਨਿਮਾ ਨੂੰ ਵਿਆਸ ਪੂਰਨਿਮਾ ਵੀ ਕਿਹਾ ਜਾਂਦਾ ਹੈ।

ਗੁਰੂ ਪੂਰਨਿਮਾ ਦੀ ਮਹੱਤਤਾ : 

ਇਸ ਦਿਨ ਆਪਣੇ ਗੁਰੂਆਂ ਦਾ ਸਤਿਕਾਰ ਕਰਨਾ ਅਤੇ ਉਨ੍ਹਾਂ ਨੂੰ ਗੁਰੂ ਦਕਸ਼ਣਾ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ। ਕਿਉਂਕਿ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਦਿਨ ਕਿਸੇ ਨੂੰ ਆਪਣੇ ਗੁਰੂ ਅਤੇ ਗੁਰੂ ਵਰਗੇ ਬਜ਼ੁਰਗਾਂ ਨੂੰ ਸਤਿਕਾਰ ਅਤੇ ਸਨਮਾਨ ਦੇ ਕੇ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਨੂੰ ਜੀਵਨ 'ਚ ਸੇਧ ਦੇਣ ਲਈ ਗੁਰੂ ਦਕਸ਼ਣਾ ਦੇਣਾ ਵੀ ਜ਼ਰੂਰੀ ਹੈ। ਗੁਰੂ ਪੂਰਨਿਮਾ ਦੇ ਦਿਨ ਵਰਤ, ਦਾਨ ਅਤੇ ਪੂਜਾ ਦਾ ਵੀ ਬਹੁਤ ਮਹੱਤਵ ਹੁੰਦਾ ਹੈ। ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਜੋ ਵਿਅਕਤੀ ਗੁਰੂ ਪੂਰਨਿਮਾ ਦਾ ਵਰਤ ਰੱਖਦਾ ਹੈ ਅਤੇ ਦਾਨ ਕਰਦਾ ਹੈ, ਉਹ ਜੀਵਨ 'ਚ ਗਿਆਨ ਦੀ ਪ੍ਰਾਪਤੀ ਕਰਦਾ ਹੈ ਅਤੇ ਪਰਲੋਕ 'ਚ ਮੁਕਤੀ ਦੀ ਪ੍ਰਾਪਤੀ ਕਰਦਾ ਹੈ।

ਗੁਰੂ ਪੂਰਨਿਮਾ ਦੀ ਕਥਾ : 

ਜਿਵੇ ਤੁਹਾਨੂੰ ਦੱਸਿਆ ਹੈ ਕਿ ਮਹਾਭਾਰਤ ਦੇ ਲੇਖਕ ਵੇਦ ਵਿਆਸ ਦਾ ਜਨਮ ਅਸਾਧ ਮਹੀਨੇ ਦੀ ਪੂਰਨਮਾਸ਼ੀ ਨੂੰ ਹੋਇਆ ਸੀ। ਇਹ ਵੇਦ ਵਿਆਸ ਦੇ ਬਚਪਨ ਦੀ ਗੱਲ ਹੈ। ਕਿ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨੂੰ ਭਗਵਾਨ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕੀਤੀ, ਪਰ ਉਨ੍ਹਾਂ ਦੀ ਮਾਤਾ ਸਤਿਆਵਤੀ ਨੇ ਉਨ੍ਹਾਂ ਦੀ ਇੱਛਾ ਪੂਰੀ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਵੇਦ ਵਿਆਸ ਜੀ ਜ਼ਿੱਦ ਕਰਨ ਲੱਗੇ ਤਾਂ ਮਾਤਾ ਜੀ ਨੇ ਉਨ੍ਹਾਂ ਨੂੰ ਜੰਗਲ 'ਚ ਜਾਣ ਦਾ ਹੁਕਮ ਦਿੱਤਾ। ਜਾਂਦੇ ਸਮੇਂ ਮਾਤਾ ਜੀ ਨੇ ਵੇਦ ਵਿਆਸ ਜੀ ਨੂੰ ਕਿਹਾ ਕਿ "ਜਦੋਂ ਵੀ ਤੁਹਾਨੂੰ ਘਰ ਦੀ ਯਾਦ ਆਵੇਗੀ ਤਾਂ ਉਹ ਵਾਪਸ ਆ ਜਾਣ।

ਫਿਰ ਵੇਦ ਵਿਆਸ ਜੀ ਤਪੱਸਿਆ ਕਰਨ ਲਈ ਜੰਗਲ ਚਲੇ ਗਏ। ਉਨ੍ਹਾਂ ਨੇ ਜੰਗਲ 'ਚ ਬਹੁਤ ਕਠਿਨ ਤਪੱਸਿਆ ਕੀਤੀ। ਇਸ ਤਪੱਸਿਆ ਦੇ ਪ੍ਰਭਾਵ ਸਦਕਾ ਵੇਦ ਵਿਆਸ ਜੀ ਨੇ ਸੰਸਕ੍ਰਿਤ ਭਾਸ਼ਾ ਦਾ ਬਹੁਤ ਗਿਆਨ ਪ੍ਰਾਪਤ ਕੀਤਾ। ਫਿਰ ਉਨ੍ਹਾਂ ਨੇ ਚਾਰ ਵੇਦਾਂ ਦਾ ਵਿਸਥਾਰ ਕੀਤਾ। ਨਾਲ ਹੀ ਉਨ੍ਹਾਂ ਨੇ ਮਹਾਭਾਰਤ, ਅਠਾਰਾਂ ਪੁਰਾਣਾਂ ਅਤੇ ਬ੍ਰਹਮਸੂਤਰ ਦੀ ਰਚਨਾ ਵੀ ਕੀਤੀ। ਮਹਾਰਿਸ਼ੀ ਵੇਦ ਵਿਆਸ ਜੀ ਨੂੰ ਚਾਰੇ ਵੇਦਾਂ ਦਾ ਗਿਆਨ ਸੀ, ਇਸੇ ਕਰਕੇ ਗੁਰੂ ਪੂਰਨਿਮਾ ਵਾਲੇ ਦਿਨ ਗੁਰੂ ਦੀ ਪੂਜਾ ਕਰਨ ਦੀ ਪਰੰਪਰਾ ਚੱਲ ਰਹੀ ਹੈ। 

ਇਹ ਵੀ ਪੜ੍ਹੋ: Kawad Yatra 2024 : ਕਦੋਂ ਸ਼ੁਰੂ ਹੋਵੇਗੀ ਕਾਵੜ ਯਾਤਰਾ ਅਤੇ ਕਦੋਂ ਹੋਵੇਗਾ ਜਲਾਭਿਸ਼ੇਕ ? ਜਾਣੋ ਇਸ ਬਾਰੇ ਸਭ ਕੁਝ

Related Post