ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ, ਪੜ੍ਹੋ ਪੂਰੀ ਜਾਣਕਾਰੀ

ਗੁਰੂ ਧਾਮਾਂ ਦੇ ਦਰਸ਼ਨ ਮਗਰੋਂ 17 ਜੂਨ ਨੂੰ ਜਥਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਕੇ ਅਟਾਰੀ ਵਾਹਘਾ ਸਰਹੱਦ ਰਾਹੀਂ ਭਾਰਤ ਪਹੁੰਚੇਗਾ।

By  Aarti June 8th 2024 02:22 PM

Guru Arjan Dev Death Anniversary: ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ 742 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਦੇ ਲਈ ਰਵਾਨਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਜਥੇ ਨੂੰ 10 ਦਿਨਾਂ ਦਾ ਵੀਜ਼ਾ ਮਿਲਿਆ ਹੈ। ਇਸ ਦੌਰਾਨ ਜਥਾ ਪਾਕਿਸਤਾਨ ’ਚ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਦੀਦਾਰ ਕਰੇਗਾ। 

ਗੁਰੂ ਧਾਮਾਂ ਦੇ ਦਰਸ਼ਨ ਮਗਰੋਂ 17 ਜੂਨ ਨੂੰ ਜਥਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਕੇ ਅਟਾਰੀ ਵਾਹਘਾ ਸਰਹੱਦ ਰਾਹੀਂ ਭਾਰਤ ਪਹੁੰਚੇਗਾ। ਦੱਸ ਦਈਏ ਕਿ ਭਾਰਤ ਤੋਂ ਰਵਾਨਾ ਹੋਇਆ ਜਥਾ ਅੱਜ ਪੰਜਾ ਸਾਹਿਬ ਗੁਰਦੁਆਰਾ ਵਿਖੇ ਪਹੁੰਚੇਗਾ। 

ਇੱਥੇ ਇੱਥੇ ਜਾਵੇਗਾ ਜਥਾ 

  • 10 ਜੂਨ ਨੂੰ ਇਹ ਜਥਾ ਨਨਕਾਣਾ ਸਾਹਿਬ ਦੇ ਦਰਸ਼ਨ ਦੀਦਾਰ ਕਰੇਗਾ 
  • 11 ਜੂਨ ਨੂੰ ਜਥਾ ਗੁਰਦੁਆਰਾ ਸੱਚਾ ਸੌਦਾ ਵਿਖੇ ਦਰਸ਼ਨ ਦੀਦਾਰ ਕਰਨ ਤੋਂ ਬਾਅਦ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿੱਚ ਠਹਿਰਾਵ ਕਰੇਗਾ 
  • 12 ਜੂਨ ਨੂੰ ਇਹ ਜਥਾ ਕਰਤਾਰਪੁਰ ਸਾਹਿਬ ਦੇ ਲਈ ਰਵਾਨਾ ਹੋਵੇਗਾ 
  • 14 ਜੂਨ ਨੂੰ ਇਹ ਜਥਾ ਗੁਰਦੁਆਰਾ ਰੋੜੀ ਸਾਹਿਬ ਨਤਮਸਤਕ ਹੋਵੇਗਾ 
  • 15 ਜੂਨ ਇਹ ਜੱਥਾ ਲਾਹੌਰ ਵਿਖੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਦਰਸ਼ਨ ਦੀਦਾਰ ਕਰੇਗਾ 
  • 16 ਜੂਨ ਇਹ ਜੱਥਾ ਗੁਰਦੁਆਰਾ ਸਾਹਿਬ ਵਿਖੇ ਰੱਖੇ ਗਏ ਸਮਾਗਮਾਂ ਵਿੱਚ ਭਾਗ ਲਵੇਗਾ ਤੇ 17 ਜੂਨ ਨੂੰ ਵਾਪਸ ਭਾਰਤ ਆਵੇਗਾ। 

ਇਹ ਵੀ ਪੜ੍ਹੋ: ਰਾਹਤ ਦੀ ਖ਼ਬਰ: ਪੰਜਾਬ 'ਚ ਸਮੇਂ 'ਤੇ ਪਹੁੰਚੇਗਾ ਮਾਨਸੂਨ, ਉਸ ਸਮੇਂ ਤੱਕ ਰਹੇਗਾ ਇਸ ਤਰ੍ਹਾਂ ਦਾ ਮੌਸਮ

Related Post