Gursikh Youth Wears Turban: ਅੰਮ੍ਰਿਤਸਰ ’ਚ ਇਹ ਗੁਰਸਿੱਖ ਨੌਜਵਾਨ ਸਕੇਟਿੰਗ ਕਰਦੇ ਹੋਏ ਸਜਾਉਂਦਾ ਹੈ ਦਸਤਾਰ, ਦੇਖੋ ਤਸਵੀਰਾਂ

ਇਸ ਦੌਰਾਨ ਨੌਜਵਾਨ ਨੇ ਦੱਸਿਆ ਕਿ ਉਸ ਨੇ ਸਕੂਲ ਸਮੇਂ ਛੇਵੀਂ ਕਲਾਸ ’ਚ ਪੱਗੜੀ ਲਾਜ਼ਮੀ ਹੋਣ ’ਤੇ ਦਾਦੇ ਕੋਲੋਂ ਦਸਤਾਰ ਸਜਾਉਣੀ ਸਿਖੀ ਸੀ। ਇਨ੍ਹਾਂ ਹੀ ਨਹੀਂ ਹੁਣ ਉਹ ਪਿਛਲੇ 13 ਸਾਲਾਂ ਤੋਂ ਦਸਤਾਰ ਸਿਖਲਾਈ ਦੀ ਸੇਵਾ ਕਰ ਰਿਹਾ ਹੈ।

By  Aarti May 1st 2024 08:55 PM

Gursikh Youth Wears Turban: ਸਿੱਖੀ ਦੇ ਪ੍ਰਚਾਰ ਦੇ ਲਈ ਅੰਮ੍ਰਿਤਸਰ ਦੇ ਸਿੱਖ ਨੌਜਵਾਨ ਨੇ ਇੱਕ ਨਿਵੇਕਲਾ ਉਪਰਾਲਾ ਕੀਤਾ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਇੱਕ ਗੁਰਸਿੱਖ ਨੌਜਵਾਨ ਸਕੇਟਿੰਗ ਕਰਦੇ ਹੋਏ ਦਸਤਾਰ ਸਜਾ ਰਿਹਾ ਹੈ। ਨੌਜਵਾਨ ਦੀ ਇਹ ਵੀਡੀਓ ਲੋਕਾਂ ਨੂੰ ਬਹੁਤ ਹੀ ਜਿਆਦਾ ਪਸੰਦ ਆ ਰਹੀ ਹੈ। 


ਦੱਸ ਦਈਏ ਕਿ ਨੌਜਵਾਨ ਨੇ ਸਕੇਟਿੰਗ ਕਰਦੇ ਹੋਏ ਸੱਤ ਤੋਂ ਅੱਠ ਮਿੰਟ ਦੇ ਵਿੱਚ ਦਸਤਾਰ ਸਜਾ ਲਈ ਹੈ। ਇਸ ਨੌਜਵਾਨ ਤੱਕ ਪੀਟੀਸੀ ਨਿਊਜ਼ ਦੇ ਪੱਤਰਕਾਰ ਨੇ ਗੱਲਬਾਤ ਕੀਤੀ।


ਇਸ ਦੌਰਾਨ ਨੌਜਵਾਨ ਨੇ ਦੱਸਿਆ ਕਿ ਉਸ ਨੇ ਸਕੂਲ ਸਮੇਂ ਛੇਵੀਂ ਕਲਾਸ ’ਚ ਪੱਗੜੀ ਲਾਜ਼ਮੀ ਹੋਣ ’ਤੇ ਦਾਦੇ ਕੋਲੋਂ ਦਸਤਾਰ ਸਜਾਉਣੀ ਸਿਖੀ ਸੀ। ਇਨ੍ਹਾਂ ਹੀ ਨਹੀਂ ਹੁਣ ਉਹ ਪਿਛਲੇ 13 ਸਾਲਾਂ ਤੋਂ ਦਸਤਾਰ ਸਿਖਲਾਈ ਦੀ ਸੇਵਾ ਕਰ ਰਿਹਾ ਹੈ। 


ਨੌਜਵਾਨ ਨੇ ਦੱਸਿਆ ਕਿ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਉਸ ਨੂੰ ਦਸਤਾਰ ਦੀ ਸਿਖਲਾਈ ਦੇ ਲਈ ਸੱਦੇ ਆਉਂਦੇ ਹਨ।


ਸਕੇਟਿੰਗ ਕਰਦੇ ਹੋਏ ਦਸਤਾਰ ਸਜਾਉਣ ਦਾ ਕੀਰਤੀਮਾਨ ਬਣਾਉਣ ’ਤੇ ਹੁਣ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਤੱਕ ਪਹੁੰਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: Bittu vs Warring: ਲੁਧਿਆਣਾ ਤੋਂ ਕਾਂਗਰਸ ਤੇ ਬੀਜੇਪੀ ਦੇ ਉਮੀਦਵਾਰਾਂ ਵਿਚਾਲੇ ਵਧੀ ਸ਼ਬਦੀ ਜੰਗ, ਘਰ ਵੀ ਲਵਾਂਗੇ ਤੇ ਫੋਨ ਵੀ ਚੁੱਕਾਂਗੇ..ਵੜਿੰਗ

Related Post