Gurdaspur News : ਕਾਂਗਰਸੀ ਸਰਪੰਚ 'ਤੇ ਪਿਸਤੌਲ ਦੀ ਨੋਕ 'ਤੇ ਜਬਰ-ਜਨਾਹ ਦੇ ਦੋਸ਼, ਮਹਿਲਾ ਨੇ ਕਿਹਾ- ਮਦਦ ਬਹਾਨੇ ਲੁੱਟੀ ਇੱਜ਼ਤ

Crime against Women : ਪੀੜਤ ਮਹਿਲਾ ਦਾ ਦਾਅਵਾ ਹੈ ਕਿ ਉਹ ਕਿਸੇ ਕੋਲੋਂ ਆਪਣੇ ਫਸੇ ਹੋਏ ਪੈਸੇ ਕਢਵਾਉਣ ਲਈ ਸਰਪੰਚ ਕੋਲ ਮਦਦ ਲਈ ਗਈ ਸੀ। ਪੁਲਿਸ ਨੇ ਸਰਪੰਚ ਦੇ ਖਿਲਾਫ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।

By  KRISHAN KUMAR SHARMA August 22nd 2024 08:50 AM -- Updated: August 22nd 2024 09:03 AM

Gurdaspur News : ਗੁਰਦਾਸਪੁਰ ਦੇ ਪਿੰਡ ਚੋੜ ਸਿੱਧਵਾਂ ਦੇ ਮੌਜੂਦਾ ਕਾਂਗਰਸੀ ਸਰਪੰਚ ਕੁਲਬੀਰ ਸਿੰਘ ਉੱਪਰ ਇੱਕ ਮਹਿਲਾ ਵੱਲੋਂ ਪਿਸਤੌਲ ਦੀ ਨੋਕ 'ਤੇ ਜਬਰ-ਜਨਾਹ ਕਰਨ ਦੇ ਅਰੋਪ ਲਗਾਏ ਗਏ ਹਨ। ਪੀੜਤ ਮਹਿਲਾ ਦਾ ਦਾਅਵਾ ਹੈ ਕਿ ਉਹ ਕਿਸੇ ਕੋਲੋਂ ਆਪਣੇ ਫਸੇ ਹੋਏ ਪੈਸੇ ਕਢਵਾਉਣ ਲਈ ਸਰਪੰਚ ਕੋਲ ਮਦਦ ਲਈ ਗਈ ਸੀ। ਪੁਲਿਸ ਨੇ ਸਰਪੰਚ ਦੇ ਖਿਲਾਫ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ। ਪੁਲਿਸ ਵੱਲੋਂ ਪੀੜਿਤ ਮਹਿਲਾ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।

ਪੀੜਤ ਔਰਤ ਨੇ ਕਿਹਾ ਕਿ ਉਸ ਨੇ ਕਿਸੇ ਵਿਅਕਤੀ ਪਾਸੋਂ ਪੈਸੇ ਲੈਣੇ ਸਨ, ਜਿਸ ਦੇ ਚੱਲਦਿਆਂ ਉਹ ਮਦਦ ਲਈ ਪਿੰਡ ਚੋੜ ਸਿੱਧਵਾਂ ਦੇ ਸਰਪੰਚ ਕੁਲਬੀਰ ਸਿੰਘ ਕੋਲ ਉਸ ਦੇ ਪ੍ਰੇਮ ਨਗਰ ਵਿਖੇ ਸਥਿਤ ਦਫਤਰ ਵਿੱਚ ਗਈ ਸੀ। ਔਰਤ ਨੇ ਆਰੋਪ ਲਗਾਏ ਕਿ ਉਥੇ ਉਕਤ ਸਰਪੰਚ ਵੱਲੋਂ ਪਿਸਤੌਲ ਦੀ ਨੋਕ 'ਤੇ ਡਰਾ-ਧਮਕਾ ਕੇ ਉਸ ਨਾਲ ਜਬਰ-ਜਨਾਹ ਕੀਤਾ। ਇਸਤੋਂ ਬਾਅਦ ਉਸ ਨੇ ਪੁਲਿਸ ਨੂੰ ਆਪਣੇ ਨਾਲ ਹੋਈ ਇਸ ਘਟਨਾ ਬਾਰੇ ਦੱਸਿਆ। ਪੁਲਿਸ ਨੇ ਪੀੜਤ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਸਰਪੰਚ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀੜਤ ਮਹਿਲਾ ਨੇ ਮੰਗ ਕੀਤੀ ਹੈ ਕਿ ਸਰਪੰਚ ਦੇ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਸ ਸਬੰਧੀ ਮਹਿਲਾ ਪੁਲਿਸ ਅਧਿਕਾਰੀ ਰਮਨ ਲਤਾ ਨੇ ਦੱਸਿਆ ਕਿ ਪੀੜਤਾਂ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਸਰਪੰਚ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਹਿਲਾ ਦਾ ਮੈਡੀਕਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਰੋਪੀ ਸਰਪੰਚ ਨੂੰ ਅਦਾਲਤ ਵਿੱਚ ਪੇਸ਼ ਕਰ ਇਸ ਦੇ ਖਿਲਾਫ ਬਣਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related Post