Couple Arrest With Heroin : ਨੌਜਵਾਨ ਕੁੜੀ ਮੁੰਡਾ ਰਲ ਕੇ ਕਰਦੇ ਸੀ ਚਿੱਟੇ ਦਾ ਕਾਰੋਬਾਰ, ਕਰੋੜਾਂ ਦੀ ਹੈਰੋਇਨ ਸਮੇਤ ਹੋਏ ਇੰਝ ਕਾਬੂ
ਥਾਣਾ ਤਿਬੜ ਦੇ ਐਸਐਚਓ ਅੰਮ੍ਰਿਤਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਔਜਲਾ ਬਾਈਪਾਸ ਵਿਖੇ ਨਾਕਾਬੰਦੀ ਦੌਰਾਨ ਐਕਟੀਵਾ ਸਵਾਰ ਇੱਕ ਮੁੰਡਾ ਅਤੇ ਕੁੜੀ ਨੂੰ ਰੋਕਿਆ ਗਿਆ। ਇਸ ਦੌਰਾਨ ਜਦੋਂ ਲੜਕੀ ਦੇ ਹੱਥ ’ਚ ਫੜੇ ਪਲਾਸਿਕ ਦੇ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਹੈਰੋਇਨ ਬਰਾਮਦ ਹੋਈ ਜੋ ਕਿ 257 ਗ੍ਰਾਮ ਸੀ।
Couple Arrest With Drug : ਗੁਰਦਾਸਪੁਰ ਦੇ ਥਾਣਾ ਤਿੱਬੜ ਦੀ ਪੁਲਿਸ ਨੇ ਇੱਕ ਨੌਜਵਾਨ ਕੁੜੀ ਮੁੰਡੇ ਨੂੰ ਗ੍ਰਿਫਤਾਰ ਕੀਤਾ ਹੈ। ਜੋ ਅਯਾਸ਼ੀ ਦੀ ਜਿੰਦਗੀ ਜਿਉਣ ਲਈ ਰਲ ਕੇ ਚਿੱਟਾ ਵੇਚਦੇ ਸੀ। ਇਨ੍ਹਾਂ ਕੋਲੋਂ ਡੇਢ ਕਰੋੜ ਰੁਪਏ ਤੋਂ ਵੱਧ ਮੁੱਲ ਦੀ 257 ਗ੍ਰਾਮ ਹੈਰੋਇਨ ਅਤੇ 3500 /- ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।
ਥਾਣਾ ਤਿਬੜ ਦੇ ਐਸਐਚਓ ਅੰਮ੍ਰਿਤਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਔਜਲਾ ਬਾਈਪਾਸ ਵਿਖੇ ਨਾਕਾਬੰਦੀ ਦੌਰਾਨ ਐਕਟੀਵਾ ਸਵਾਰ ਇੱਕ ਮੁੰਡਾ ਅਤੇ ਕੁੜੀ ਨੂੰ ਰੋਕਿਆ ਗਿਆ। ਇਸ ਦੌਰਾਨ ਜਦੋਂ ਲੜਕੀ ਦੇ ਹੱਥ ’ਚ ਫੜੇ ਪਲਾਸਿਕ ਦੇ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਹੈਰੋਇਨ ਬਰਾਮਦ ਹੋਈ ਜੋ ਕਿ 257 ਗ੍ਰਾਮ ਸੀ। ਜਦਕਿ ਇਸ ਦੌਰਾਨ ਜਦੋਂ ਮੁੰਡੇ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਇਲੈਕਟ੍ਰੋਨਿਕ ਕੰਡਾ, ਇੱਕ ਮੋਬਾਇਲ ਫੋਨ ਅਤੇ 3500/-ਰੁਪਏ ਡਰੱਗ ਮਨੀ ਬਰਾਮਦ ਹੋਈ ਹੈ। ਕਾਬੂ ਕੀਤੇ ਗਏ ਲੜਕੀ ਦੀ ਪਛਾਣ ਲੀਅ ਅਤੇ ਅਜੇ ਸ਼ਰਮਾ ਵਜੋਂ ਹੋਈ ਹੈ।
ਮਾਮਲੇ ਸਬੰਧੀ ਐਸਐਚਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਲੜਕਾ ਅਤੇ ਲੜਕੀ ਆਪਸ ਵਿੱਚ ਦੋਸਤ ਹਨ ਅਤੇ ਦੋਵੇਂ ਮਿਲ ਕੇ ਹੈਰੋਇਨ ਵੇਚਣ ਦਾ ਕੰਮ ਪਿਛਲੇ ਕੁਝ ਸਮੇਂ ਤੋਂ ਕਰ ਰਹੇ ਸਨ ਪਰ ਇਨ੍ਹਾਂ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ। ਫਿਲਹਾਲ ਇਨ੍ਹਾਂ ਦੋਹਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਲੈ ਕੇ ਵਧੇਰੇ ਪੁੱਛਗਿੱਛ ਕੀਤੀ ਜਾਏਗੀ ਅਤੇ ਇਹ ਜਾਣਕਾਰੀ ਹਾਸਿਲ ਕੀਤੀ ਜਾਏਗੀ ਕਿ ਇਹ ਹੈਰੋਇਨ ਕਿੱਥੋਂ ਲਿਆਂਦੇ ਸੀ ਅਤੇ ਕਿੱਥੇ ਕਿੱਥੇ ਵੇਚਦੇ ਸੀ।