ਭੋਗ 'ਤੇ ਜਾ ਰਹੇ ਭਰਾਵਾਂ ਨਾਲ ਵਾਪਰਿਆ ਹਾਦਸਾ, ਸਫੈਦੇ ਦਾ ਟਾਹਣਾ ਡਿੱਗਣ ਕਾਰਨ ਦੋਵਾਂ ਦੀ ਹੋਈ ਮੌਤ

Gurdaspur News : ਪਿੰਡ ਬੱਬੇਹਾਲੀ ਨੇੜੇ ਬਜ਼ੁਰਗ ਭਰਾਵਾਂ ਦੇ ਮੋਟਰਸਾਈਕਲ 'ਤੇ ਅਚਾਨਕ ਸਫੈਦੇ ਦਾ ਟਾਹਣਾ ਡਿੱਗ ਗਿਆ, ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

By  KRISHAN KUMAR SHARMA July 5th 2024 03:11 PM -- Updated: July 5th 2024 03:19 PM

Gurdaspur News : ਗੁਰਦਾਸਪੁਰ ਦੇ ਕਾਹਨੂੰਵਾਨ ਨੇੜੇ ਮੋਟਰਸਾਈਕਲ ਸਵਾਰ 2 ਭਰਾਵਾਂ ਨਾਲ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਹੈ। ਪਿੰਡ ਬੱਬੇਹਾਲੀ ਨੇੜੇ ਬਜ਼ੁਰਗ ਭਰਾਵਾਂ ਦੇ ਮੋਟਰਸਾਈਕਲ 'ਤੇ ਅਚਾਨਕ ਸਫੈਦੇ ਦਾ ਟਾਹਣਾ ਡਿੱਗ ਗਿਆ, ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭਰਾ ਆਪਣੀ ਭੈਣ ਦੇ ਭੋਗ 'ਤੇ ਜਾ ਰਹੇ ਸਨ।

ਮੌਕੇ 'ਤੇ ਥਾਣਾ ਤਿੱਬੜੀ ਦੀ ਪੁਲਿਸ ਨੇ ਪਹੁੰਚ ਕੇ ਕਾਰਵਾਈ ਅਰੰਭ ਦਿੱਤੀ ਹੈ। ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ ਹੈ।

ਦੋਵੇਂ ਭਰਾਵਾਂ ਦੀ ਪਛਾਣ ਬਲਕਾਰ ਸਿੰਘ (60) ਪੁੱਤਰ ਬੁੱਧ ਸਿੰਘ ਅਤੇ ਗੁਰਮੇਜ ਸਿੰਘ (62) ਵਜੋਂ ਹੋਈ ਹੈ। ਹਾਦਸਾ ਸਵੇਰੇ ਕਰੀਬ 11.15 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ, ਜਦੋਂ ਇਹ ਭਰਾ ਬੱਬੇਹਾਲੀ ਸਥਿਤ ਪੈਟਰੋਲ ਪੰਪ ਨੇੜੇ ਪਹੁੰਚੇ ਤਾਂ ਅਚਾਨਕ ਸਫੈਦੇ ਦੇ ਦਰੱਖ਼ਤ ਦਾ ਟਾਹਣਾ ਮੋਟਰਸਾਈਕਲ ਦੇ ਉਪਰ ਡਿੱਗ ਪਿਆ। ਨਤੀਜੇ ਵਜੋਂ ਦੋਵਾਂ ਦੀ ਮੌਕੇ 'ਤੇ ਮੌਤ ਹੋ ਗਈ।

Related Post