Gurdaspur News : ਗੁਰਦਾਸਪੁਰ 'ਚ 2 ਮਹੀਨੇ ਦੀ ਬੱਚੀ ਦੀ ਮੌਤ, ਪਰਿਵਾਰ ਨੇ ਕੀਤਾ ਹੰਗਾਮਾ, ਡਾਕਟਰ 'ਤੇ ਲਾਏ ਇਲਜ਼ਾਮ

Gurdaspur News : ਪਰਿਵਾਰਕ ਮੈਂਬਰਾਂ ਨੇ ਨਿੱਜੀ ਹਸਪਤਾਲ ਦੇ ਡਾਕਟਰ 'ਤੇ ਅਣਗਹਿਲੀ ਨਾਲ ਇਲਾਜ ਕਰਨ ਦਾ ਇਲਜ਼ਾਮ ਲਾਇਆ ਹੈ, ਜਿਸ ਕਾਰਨ ਬੱਚੀ ਦੀ ਮੌਤ ਹੋ ਗਈ। ਉਧਰ, ਡਾਕਟਰ ਦਾ ਕਹਿਣਾ ਹੈ ਕਿ ਬੱਚੀ ਪਹਿਲਾਂ ਹੀ ਬਿਮਾਰ ਸੀ ਅਤੇ ਅਬਨਾਰਮਲ ਸੀ, ਜਿਸ ਪਿੱਛੋਂ ਉਨ੍ਹਾਂ ਨੇ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਸੀ।

By  KRISHAN KUMAR SHARMA January 8th 2025 03:23 PM -- Updated: January 8th 2025 03:36 PM

Gurdaspur News : ਗੁਰਦਾਸਪੁਰ 'ਚ ਇੱਕ ਨਿੱਜੀ ਹਸਪਤਾਲ ਦੇ ਬਾਹਰ ਇੱਕ ਨਵਜੰਮੀ ਬੱਚੀ ਦੀ ਮੌਤ ਨੂੰ ਲੈ ਕੇ ਪਰਿਵਾਰ ਵੱਲੋਂ ਹੰਗਾਮਾ ਕੀਤੇ ਜਾਣ ਦੀ ਖ਼ਬਰ ਹੈ। ਪਰਿਵਾਰਕ ਮੈਂਬਰਾਂ ਨੇ ਨਿੱਜੀ ਹਸਪਤਾਲ ਦੇ ਡਾਕਟਰ 'ਤੇ ਅਣਗਹਿਲੀ ਨਾਲ ਇਲਾਜ ਕਰਨ ਦਾ ਇਲਜ਼ਾਮ ਲਾਇਆ ਹੈ, ਜਿਸ ਕਾਰਨ ਬੱਚੀ ਦੀ ਮੌਤ ਹੋ ਗਈ। ਉਧਰ, ਡਾਕਟਰ ਦਾ ਕਹਿਣਾ ਹੈ ਕਿ ਬੱਚੀ ਪਹਿਲਾਂ ਹੀ ਬਿਮਾਰ ਸੀ ਅਤੇ ਅਬਨਾਰਮਲ ਸੀ, ਜਿਸ ਪਿੱਛੋਂ ਉਨ੍ਹਾਂ ਨੇ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਸੀ। ਪਰਿਵਾਰ ਵੱਲੋਂ ਹਸਪਤਾਲ ਦੇ ਬਾਹਰ ਹੰਗਾਮਾ ਕੀਤੇ ਜਾਣ ਬਾਰੇ ਪਤਾ ਲੱਗਣ 'ਤੇ ਮੌਕੇ ਉਪਰ ਪੁਲਿਸ ਵੀ ਪਹੁੰਚੀ ਹੋਈ ਸੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।

ਪਰਿਵਾਰਕ ਮੈਂਬਰਾਂ ਨੇ ਡਾਕਟਰ 'ਤੇ ਅਣਗਹਿਲੀ ਦਾ ਇਲਜ਼ਾਮ ਹਸਪਤਾਲ ਦੇ ਅੱਗੇ ਬੱਚੀ ਦੀ ਮ੍ਰਿਤਕ ਦੇਹ ਲੈ ਕੇ ਧਰਨਾ ਲਗਾ ਦਿੱਤਾ ਹੈ ਅਤੇ ਡਾਕਟਰ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਡਾਕਟਰ ਵੱਲੋਂ ਗਲਤ ਇੰਜੈਕਸ਼ਨ ਲਾਇਆ ਗਿਆ, ਜਿਸ ਕਾਰਨ ਬੱਚੀ ਨੂੰ ਰਿਐਕਸ਼ਨ ਹੋ ਗਿਆ ਅਤੇ ਹਾਲਤ ਵਿਗੜ ਜਾਣ ਕਾਰਨ ਉਸ ਦੀ ਮੌਤ ਹੋਈ ਹੈ।

ਕੀ ਕਹਿਣਾ ਹੈ ਕਿ ਡਾਕਟਰ ਦਾ ?

ਦੂਜੇ ਪਾਸੇ ਬੱਚੀ ਦਾ ਇਲਾਜ ਕਰ ਰਹੇ ਡਾਕਟਰ ਚੇਤੰਨ ਨੰਦਾ ਨੇ ਕਿਹਾ ਕਿ ਬੱਚੀ ਡੇਢ ਮਹੀਨਾ ਦੀ ਸੀ। ਉਨ੍ਹਾਂ ਕਿਹਾ ਕਿ ਬੱਚੀ ਅਬਨਾਰਮਲ ਸੀ, ਪਰਿਵਾਰ ਨੇ ਦੱਸਿਆ ਸੀ ਕਿ ਬੱਚੀ ਦਾ ਜਨਮ ਸਮੇਂ 3 ਕਿੱਲੋ ਭਾਰ ਸੀ। ਪਰਿਵਾਰ ਨੇ ਬੱਚੀ ਨੂੰ ਕਈ ਜਗ੍ਹਾ ਵਿਖਾਇਆ ਸੀ, ਜਿਸ ਪਿੱਛੋਂ ਬੱਚੀ ਨੂੰ ਪਰਿਵਾਰ ਉਨ੍ਹਾਂ ਕੋਲ ਲੈ ਕੇ ਆਇਆ। ਉਨ੍ਹਾਂ ਕਿਹਾ ਕਿ ਬੱਚੀ ਬਿਮਾਰ ਸੀ, ਸੁਸਤ ਸੀ ਅਤੇ ਦੁੱਧ ਨਹੀਂ ਪੀ ਰਹੀ ਸੀ। ਇਹ ਅਵਸਥਾ ਬਾਡੀ ਕਮਜ਼ੋਰ ਹੁੰਦੀ ਹੈ ਅਤੇ ਇਹ ਡਾਊਨ ਸਿੰਡਰੋਮ ਹੁੰਦਾ ਹੈ। ਪਹਿਲੇ ਦਿਨ ਜਦੋਂ ਨਾਲੀ ਪਾ ਕੇ ਦੁੱਧ ਦਿੱਤਾ ਤਾਂ ਪੇਟ 'ਚ ਅੜ ਗਿਆ ਸੀ, ਦੁੱਧ ਬੰਦ ਕਰਕੇ ਪਰਿਵਾਰ ਨੂੰ ਉਨ੍ਹਾਂ ਨੇ ਦੱਸਿਆ ਕਿ ਬੱਚੀ ਦੀਆਂ ਨਾੜਾਂ ਨਹੀਂ ਚਲ ਰਹੀਆਂ।

ਉਨ੍ਹਾਂ ਅੱਗੇ ਕਿਹਾ ਕਿ ਬੱਚੀ ਨੂੰ ਦਾਖਲ ਕਰਨ ਤੋਂ ਦੋ ਦਿਨ ਬਾਅਦ ਇਲਾਜ ਦੌਰਾਨ ਦੋ ਟੀਕੇ ਤੇ ਫਲੂਡ ਲਾਇਆ ਸੀ, ਜਿਸ ਨਾਲ ਪੇਟ ਹੇਠਾਂ ਚਲਾ ਗਿਆ, ਪਰ ਤੀਜੇ ਦਿਨ ਬੱਚੀ ਨੂੰ ਦੌਰਾ ਵੀ ਪਿਆ। ਜਿਸ ਪਿਛੋਂ ਉਨ੍ਹਾਂ ਨੇ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਸੀ, ਉਥੇ ਵੀ ਬੱਚੀ ਵੈਂਟੀਲੇਟਰ 'ਤੇ ਸੀ ਅਤੇ ਕੱਲ ਉਨ੍ਹਾਂ ਨੂੰ ਮੌਤ ਬਾਰੇ ਪਤਾ ਲੱਗਾ।

ਉਨ੍ਹਾਂ ਕਿਹਾ ਕਿ ਸਾਡੇ ਕੋਲੋਂ ਬੱਚੀ ਦੇ ਇਲਾਜ ਵਿੱਚ ਕੋਈ ਗਲਤੀ ਨਹੀਂ ਕੀਤੀ ਗਈ ਅਤੇ ਜੇਕਰ ਪਰਿਵਾਰ ਲਿਖਤੀ ਦਿੰਦਾ ਹੈ ਕਿ ਮੇਰਾ ਇਲਾਜ ਗਲਤ ਹੈ, ਤਾਂ ਮੈਂ ਜਿੰਮੇਵਾਰ ਹੋਵਾਂਗਾ।

Related Post