Gurdaspur Grenade Attack at Police Outpost : ਗੁਰਦਾਸਪੁਰ ’ਚ ਪੁਲਿਸ ਚੌਂਕੀ ’ਤੇ ਗ੍ਰੇਨੇਡ ਹਮਲਾ , ਬਣਿਆ ਦਹਿਸ਼ਤ ਦਾ ਮਾਹੌਲ

ਗੁਰਦਾਸਪੁਰ ’ਚ ਪੁਲਿਸ ਚੌਂਕੀ ’ਤੇ ਗ੍ਰੇਨੇਡ ਹਮਲਾ

By  Aarti December 19th 2024 01:18 PM -- Updated: December 19th 2024 01:42 PM

Gurdaspur Grenade Attack at Police Outpost : ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪੰਜਾਬ ਦੇ ਗੁਰਦਾਸਪੁਰ 'ਚ ਇਕ ਪੁਲਿਸ ਚੌਕੀ 'ਤੇ ਗ੍ਰਨੇਡ ਹਮਲਾ ਕੀਤਾ ਗਿਆ। ਇਹ ਧਮਾਕਾ ਕਲਾਨੌਰ ਕਸਬੇ ਦੀ ਬਖਸ਼ੀਵਾਲ ਚੌਕੀ 'ਤੇ ਹੋਇਆ। ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਸੀਨੀਅਰ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰੇਨੇਡ ਇੱਕ ਆਟੋ ਰਿਕਸ਼ਾ ਤੋਂ ਸੁੱਟਿਆ ਗਿਆ।

ਪੰਜਾਬ ਵਿੱਚ 5 ਦਿਨਾਂ ਵਿੱਚ ਇਹ 6ਵਾਂ ਹਮਲਾ ਹੈ। ਜਿਸ 'ਚ ਖਾਲਿਸਤਾਨੀ ਸਮਰਥਕ ਅੱਤਵਾਦੀ ਸੰਗਠਨ 5 ਧਮਾਕੇ ਕਰਨ 'ਚ ਸਫਲ ਰਹੇ, ਜਦਕਿ ਪੁਲਿਸ ਨੂੰ 1 ਬੰਬ ਬਰਾਮਦ ਕਰਨ 'ਚ ਸਫਲਤਾ ਮਿਲੀ, ਜੋ ਥਾਣਾ ਅਜਨਾਲਾ ਤੋਂ ਬਰਾਮਦ ਕੀਤਾ ਗਿਆ।


Related Post