ਵੀਜ਼ੇ ਦੀ ਪੈਮੇਂਟ ਨੂੰ ਲੈ ਕੇ ਗੁਰੂ ਨਗਰੀ Amritsar ’ਚ ਚਲੀਆਂ ਤਾਬੜਤੋੜ ਗੋਲੀਆਂ; ਇੱਕ ਨੌਜਵਾਨ ਜ਼ਖਮੀ

ਮਿਲੀ ਜਾਣਕਾਰੀ ਮੁਤਾਬਿਕ ਪੋਸ਼ ਇਲਾਕਾ ਰਣਜੀਤ ਐਵੀਨਿਊ ਵਿਖੇ ਗੋਲੀਬਾਰੀ ਘਟਨਾ ਵਾਪਰੀ ਹੈ। ਇੱਥੇ ਅਣਛਾਤੇ ਨੌਜਵਾਨ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਇਸ ਗੋਲੀਬਾਰੀ ਦੇ ਦੌਰਾਨ ਇੱਕ ਨੌਜਵਾਨ ਜ਼ਖਮੀ ਹੋ ਗਿਆ

By  Aarti April 23rd 2024 05:33 PM

Amritsar Firing News: ਇੱਕ ਪਾਸੇ ਜਿੱਥੇ ਚੋਣ ਅਖਾੜਾ ਭਖਿਆ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ’ਚ ਕਾਨੂੰਨ ਵਿਵਸਥਾ ਸਵਾਲਾਂ ਦੇ ਘੇਰੇ ’ਚ ਘਿਰੀ ਪਈ ਹੈ। ਜੀ ਹਾਂ ਪੰਜਾਬ ’ਚ ਲਗਾਤਾਰ ਲੁੱਟਖੋਹ ਅਤੇ ਗੋਲੀਬਾਰੀ ਦੀਆਂ ਘਟਨਾ ਵਾਪਰ ਰਹੀਆਂ ਹਨ। ਲੋਕ ਸਹਿਮ ਭਰੀ ਜਿੰਦਗੀ ਨੂੰ ਜਿਉਣ ਨੂੰ ਮਜ਼ਬੂਰ ਹਨ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਿੱਥੇ ਦਿਨ ਦਿਹਾੜੇ ਗੋਲੀਆਂ ਚੱਲੀਆਂ ਹਨ। ਜਿਸ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।  

ਇੱਕ ਧਿਰ ਨੇ ਦੂਜੀ ਧਿਰ ’ਤੇ ਕੀਤਾ ਹਮਲਾ 

ਮਿਲੀ ਜਾਣਕਾਰੀ ਮੁਤਾਬਿਕ ਪੋਸ਼ ਇਲਾਕਾ ਰਣਜੀਤ ਐਵੀਨਿਊ ਵਿਖੇ ਗੋਲੀਬਾਰੀ ਘਟਨਾ ਵਾਪਰੀ ਹੈ। ਇੱਥੇ ਅਣਛਾਤੇ ਨੌਜਵਾਨ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਇਸ ਗੋਲੀਬਾਰੀ ਦੇ ਦੌਰਾਨ ਇੱਕ ਨੌਜਵਾਨ ਜ਼ਖਮੀ ਹੋ ਗਿਆ ਹੈ ਉਸਦੇ ਲੱਤ ’ਤੇ ਗੋਲੀ ਵਜੀ ਹੈ। ਘਟਨਾ ਦੇ ਚਸ਼ਮਦੀਦ ਨੇ ਦੱਸਿਆ ਕਿ ਬੇਹੱਦ ਹੀ ਪੋਸ਼ ਇਲਾਕੇ ਰਣਜੀਤ ਐਵੇਂਨਿਊ ਦੇ ਬੀ ਬਲਾਕ ’ਚ ਦੋ ਧਿਰਾਂ ਵਿਚਾਲੇ ਗੋਲੀਬਾਰੀ ਹੋਈ। ਇੱਕ ਦਰਜਨ ਤੋਂ ਵੱਧ ਗੋਲੀਆਂ ਚੱਲੀਆਂ ਹਨ। 

ਵੀਜ਼ੇ ਦੀ ਪੈਮੇਂਟ ਨੂੰ ਲੈ ਕੇ ਹੋਈ ਫਾਇਰਿੰਗ

ਦੱਸ ਦਈਏ ਕਿ ਜ਼ਖਮੀ ਦੀ ਪਛਾਣ ਅਜੈਪਾਲ ਸਿੰਘ ਵਾਸੀ ਅੰਮ੍ਰਿਤਸਰ ਵਜੋ ਹੋਈ। ਜੋ ਕਿ ਇਮੀਗ੍ਰੇਸ਼ਨ ’ਚ ਕੰਮ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਵੀਜ਼ੇ ਦੀ ਪੈਮੇਂਟ ਨੂੰ ਲੈ ਕੇ ਝਗੜਾ ਹੋਇਆ ਸੀ। ਜਿਸ ਦੀ ਨੌਬਤ ਗੋਲੀਬਾਰੀ ਤੱਕ ਪਹੁੰਚ ਗਈ। ਇਸ ਦੌਰਾਨ ਇੱਕ ਧਿਰ ਨੇ ਦੂਜੀ ਧਿਰ ’ਤੇ ਗੋਲੀਆਂ ਚਲਾਈਆਂ ਜਿਸ ਕਾਰਨ ਇੱਕ ਨੌਜਵਾਨ ਜ਼ਖਮੀ ਹੋ ਗਿਆ। 

ਸਵਾਲਾਂ ’ਚ ਪੁਲਿਸ ਸੁਰੱਖਿਆ 

ਦੱਸਣਯੋਗ ਹੈ ਕਿ ਘਟਨਾ ਵਾਲੀ ਥਾਂ ਤੋਂ 100 ਗਜ ਦੀ ਦੂਰੀ ’ਤੇ ਇੱਕ ਡੀਐਸਪੀ ਦੀ ਰਿਹਾਇਸ਼ ਵੀ ਹੈ। ਲੋਕਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਹਾਈ ਅਲਰਟ ’ਤੇ ਹੈ। ਪੁਲਿਸ ਪੈਰੇਮਿਲਟਰੀ ਫੋਰਸ ਵੀ ਤੈਨਾਤ ਕੀਤੀ ਗਈ ਹੈ। ਨਾਲ ਹੀ ਪੁਲਿਸ ਵੱਲੋਂ ਹਰ ਰੋਜ਼ ਫਲੈਗ ਮਾਰਚ ਵੀ ਕੱਢਿਆਜਾ ਰਿਹਾ ਹੈ। ਹਾਲਾਂਕਿ ਇਹ ਸੁਰੱਖਿਆ ਪ੍ਰਬੰਧ ਸਵਾਲਾਂ ਦੇ ਘੇਰੇ ’ਚ ਆ ਗਈ ਹੈ ਕਿਉਂਕਿ ਬੀਤੇ ਦਿਨ ਹੀ ਅਟਾਰੀ ਬਾਈਪਾਸ ’ਤੇ ਵੀ ਗੋਲੀ ਚੱਲੀ ਸੀ ਜਿਸ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। 

ਇਹ ਵੀ ਪੜ੍ਹੋ: Patiala Chocolate News: ਚਾਕਲੇਟ ਖਾਣ ਨਾਲ ਬੱਚੀ ਦੀ ਸਿਹਤ ਵਿਗੜਨ ਦੇ ਮਾਮਲੇ 'ਚ ਆਇਆ ਨਵਾਂ ਮੋੜ, ਮਿਲ ਰਹੀਆਂ ਹਨ ਧਮਕੀਆਂ- ਦੁਕਾਨਦਾਰ

Related Post