Gujarat Elections 2022 Highlights: ਵੋਟਿੰਗ ਹੋਈ ਮੁਕੰਮਲ, 8 ਦਸੰਬਰ ਆਉਣਗੇ ਨਤੀਜੇ
Dec 5, 2022 04:11 PM
ਦੁਪਹਿਰ ਤਿੰਨ ਵਜੇ ਤੱਕ 50.51 ਫ਼ੀਸਦੀ ਵੋਟਿੰਗ ਹੋਈ
ਗੁਜਰਾਤ ਵਿੱਚ ਦੂਜੇ ਪੜਾਅ ਲਈ ਵੋਟਿੰਗ ਜਾਰੀ ਹੈ। ਚੋਣ ਕਮਿਸ਼ਨ ਮੁਤਾਬਕ ਦੁਪਹਿਰ 3 ਵਜੇ ਤੱਕ ਕੁੱਲ 50.51 ਫ਼ੀਸਦੀ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਅਹਿਮਦਾਬਾਦ 44.672 ਫ਼ੀਸਦੀ, ਆਨੰਦ 53.75 ਫ਼ੀਸਦੀ, ਅਰਾਵਲੀ 54.19 ਫ਼ੀਸਦੀ, ਬਨਾਸਕਾਂਠਾ 55.52 ਫ਼ੀਸਦੀ, ਛੋਟਾ ਉਦੈਪੁਰ 54.40 ਫ਼ੀਸਦੀ, ਦਾਹੋਦ 46.17 ਫ਼ੀਸਦੀ, ਗਾਂਧੀਨਗਰ 52.05 ਫ਼ੀਸਦੀ, ਖੇੜਾ 53.94 ਫ਼ੀਸਦੀ ਮਹਿਸਾਨਾ 51.47 ਫ਼ੀਸਦੀ, ਮਹਾਸਾਣਾ 51.47 ਫ਼ੀਸਦੀ, ਮਹਾਸਾਨਾ 51.47 ਫ਼ੀਸਦੀ ਵੋਟਿੰਗ ਹੋਈ।
ਇਕ ਹਾਦਸੇ ਦੌਰਾਨ ਦੋਵੇਂ ਹੱਥ ਗੁਆ ਚੁੱਕੇ ਅੰਕਿਤ ਸੋਨੀ ਨੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ।
Dec 5, 2022 03:00 PM
ਗੁਜਰਾਤ 'ਚ 34.74 ਫ਼ੀਸਦੀ ਵੋਟਿੰਗ ਹੋਈ
ਚੋਣ ਕਮਿਸ਼ਨ ਮੁਤਾਬਕ ਗੁਜਰਾਤ 'ਚ ਦੁਪਹਿਰ 1 ਵਜੇ ਤੱਕ ਕੁੱਲ 34.74 ਫ਼ੀਸਦੀ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਅਹਿਮਦਾਬਾਦ 'ਚ ਦੁਪਹਿਰ 1 ਵਜੇ ਤੱਕ ਮਤਦਾਨ 30.82 ਫ਼ੀਸਦੀ, ਆਨੰਦ 37.06 ਫ਼ੀਸਦੀ, ਅਰਾਵਲੀ 37.12 ਫ਼ੀਸਦੀ, ਬਨਾਸਕਾਂਠਾ 37.48 ਫ਼ੀਸਦੀ, ਛੋਟਾ ਉਦੈਪੁਰ 38.18 ਫ਼ੀਸਦੀ, ਦਾਹੋਦ 34.46 ਫ਼ੀਸਦੀ, ਗਾਂਧੀਨਗਰ 36.49 ਫ਼ੀਸਦੀ, ਖੇੜਾ 36.97 ਫ਼ੀਸਦੀ, ਮਹਿਗਰ, 36 ਫ਼ੀਸਦੀ, 37.37 ਫ਼ੀਸਦੀ ਪੰਚ ਮਹਿਲ ਵਿੱਚ, ਪਾਟਨ ਵਿੱਚ 34.74 ਫ਼ੀਸਦੀ, ਸਾਬਰਕਾਂਠਾ ਵਿੱਚ 39.73 ਫ਼ੀਸਦੀ, ਵਡੋਦਰਾ ਵਿੱਚ 34.07 ਫ਼ੀਸਦੀ ਵੋਟਿੰਗ ਹੋਈ।
Dec 5, 2022 01:22 PM
ਪੀਐਮ ਮੋਦੀ ਦੀ ਮਾਤਾ ਨੇ ਗਾਂਧੀਨਗਰ 'ਚ ਪਾਈ ਵੋਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਨੇ ਰਾਏਸਨ ਪ੍ਰਾਇਮਰੀ ਸਕੂਲ ਗਾਂਧੀਨਗਰ 'ਚ ਵੋਟ ਪਾਈ।
Dec 5, 2022 12:05 PM
11 ਵਜੇ ਤੱਕ 19.17 ਫ਼ੀਸਦੀ ਵੋਟਿੰਗ ਹੋਈ
ਚੋਣ ਕਮਿਸ਼ਨ ਅਨੁਸਾਰ ਗੁਜਰਾਤ ਵਿੱਚ ਸਵੇਰੇ 11 ਵਜੇ ਤੱਕ 19.17% ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਫਿਲਹਾਲ ਸਭ ਤੋਂ ਵੱਧ 23.35 ਫੀਸਦੀ ਲੋਕਾਂ ਨੇ ਛੋਟਾ ਉਦੈਪੁਰ ਜ਼ਿਲ੍ਹੇ 'ਚ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਅਹਿਮਦਾਬਾਦ ਵਿੱਚ ਸਭ ਤੋਂ ਘੱਟ 16.95 ਫੀਸਦੀ ਵੋਟਿੰਗ ਹੋਈ।
Dec 5, 2022 11:24 AM
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਰਿਵਾਰ ਸਮੇਤ ਵੋਟ ਪਾਈ
ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੇ ਪਰਿਵਾਰ ਨਾਲ ਵੋਟ ਪਾਉਣ ਅਹਿਮਦਾਬਾਦ ਪਹੁੰਚੇ। ਉਨ੍ਹਾਂ ਦੇ ਨਾਲ ਪਤਨੀ ਸੋਨਲ ਸ਼ਾਹ, ਬੇਟਾ ਤੇ ਬੀਸੀਸੀਆਈ ਸਕੱਤਰ ਜੈ ਸ਼ਾਹ ਵੀ ਸਨ। ਇਸ ਦੌਰਾਨ ਅਮਿਤ ਸ਼ਾਹ ਨੇ ਲੋਕਾਂ ਨੂੰ ਵੋਟਿੰਗ 'ਚ ਹਿੱਸਾ ਲੈਣ ਦੀ ਅਪੀਲ ਕੀਤੀ। ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਦਾ ਭਾਜਪਾ 'ਤੇ ਭਰੋਸਾ ਹੈ ਅਤੇ ਭਾਜਪਾ ਸ਼ਾਨਦਾਰ ਜਿੱਤ ਵੱਲ ਵਧ ਰਹੀ ਹੈ।
Dec 5, 2022 10:10 AM
ਗੁਜਰਾਤ 'ਚ ਸਵੇਰੇ 9 ਵਜੇ ਤੱਕ 4.75 ਫ਼ੀਸਦੀ ਹੋਈ ਵੋਟਿੰਗ
ਗੁਜਰਾਤ 'ਚ ਦੂਜੇ ਪੜਾਅ ਦੀ ਵੋਟਿੰਗ 'ਚ ਸਵੇਰੇ 9 ਵਜੇ ਤੱਕ 4.75 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ। ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ।
Dec 5, 2022 09:41 AM
ਪੀਐਮ ਨਰਿੰਦਰ ਮੋਦੀ ਭੁਗਤਾਈ ਵੋਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਵਿਚ ਆਪਣੀ ਵੋਟ ਭੁਗਤਾਈ ਤੇ ਉਨ੍ਹਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਵੋਟ ਪ੍ਰਕਿਰਿਆ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ।
Dec 5, 2022 08:42 AM
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿਚ ਦੂਜੇ ਪੜਾਅ ਲਈ ਨੌਜਵਾਨ ਲੜਕੇ-ਲੜਕੀਆਂ ਨੂੰ ਵੱਧ ਚੜ੍ਹ ਕੇ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਅਹਿਮਾਦਾਬਾਦ ਵਿਚ 9 ਵਜੇ ਵੋਟ ਪਾਉਣਗੇ।
Dec 5, 2022 08:38 AM
ਅਹਿਮਦਾਬਾਦ ਵਿਚ ਵੱਖ-ਵੱਖ ਬੂਥਾਂ ਉਤੇ ਲੱਗੀਆਂ ਕਤਾਰਾਂ
ਅਹਿਮਦਾਬਾਦ ਵਿਚ ਬਣਾਏ ਗਏ ਪੋਲਿੰਗ ਬੂਥਾਂ ਵਿਚ ਸਵੇਰ ਤੋਂ ਹੀ ਮਤਦਾਨ ਕਰਨ ਵਾਲੇ ਲੋਕਾਂ ਦੀ ਕਤਾਰਾਂ ਲੱਗ ਚੁੱਕੀਆਂ ਹਨ।
Gujarat Elections 2022 Highlights: ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਆਖਰੀ ਪੜਾਅ ਲਈ ਅੱਜ ਵੋਟਿੰਗ ਹੋ ਗਈ ਹੈ। ਅੱਜ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਮੁਕੰਮਲ ਹੋ ਗਈ। ਲੋਕਾਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਗੁਜਰਾਤ ਦੇ 14 ਜ਼ਿਲ੍ਹਿਆਂ ਦੀਆਂ 93 ਸੀਟਾਂ 'ਤੇ ਅੱਜ ਦੂਜੇ ਪੜਾਅ ਦੀ ਵੋਟਿੰਗ ਹੋਈ। ਅੱਜ ਬਨਾਸਕਾਂਠਾ, ਪਾਟਨ, ਮੇਹਸਾਣਾ, ਸਾਬਰਕਾਂਠਾ, ਅਰਾਵਲੀ, ਗਾਂਧੀਨਗਰ, ਅਹਿਮਦਾਬਾਦ, ਆਣੰਦ, ਖੇੜਾ, ਮਹਿਸਾਗਰ, ਪੰਚ ਮਹਿਲ, ਦਹੋਦ, ਵਡੋਦਰਾ ਅਤੇ ਛੋਟਾ ਉਦੈਪੁਰ ਆਦਿ ਵੋਟਿੰਗ ਹੋਈ। ਗੁਜਰਾਤ ਵਿੱਚ ਸ਼ਾਮ 5 ਵਜੇ ਤੱਕ 58.70 ਫੀਸਦੀ ਪੋਲਿੰਗ ਦਰਜ ਕੀਤੀ ਗਈ।
ਚੋਣ ਕਮਿਸ਼ਨ ਵੱਲੋਂ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਤਾਇਨਾਤ ਕੀਤੇ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਵਿਚ ਆਪਣੀ ਵੋਟ ਭੁਗਤਾਈ। ਚੋਣ ਕਮਿਸ਼ਨ ਨੇ ਲੋਕਾਂ ਨੂੰ ਵੱਧ ਤੋਂ ਵੱਧ ਲੋਕਤੰਤਰ ਦੇ ਮੇਲੇ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਇਨ੍ਹਾਂ 93 ਵਿੱਚੋਂ 51 ਸੀਟਾਂ ਜਿੱਤੀਆਂ ਸਨ, ਜਦਕਿ ਕਾਂਗਰਸ ਨੂੰ 39 ਅਤੇ 3 ਸੀਟਾਂ ਆਜ਼ਾਦ ਉਮੀਦਵਾਰਾਂ ਨੂੰ ਮਿਲੀਆਂ ਸਨ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ। ਮੱਧ ਗੁਜਰਾਤ ਵਿੱਚ ਭਾਜਪਾ ਨੇ 37 ਅਤੇ ਕਾਂਗਰਸ ਨੇ 22 ਸੀਟਾਂ ਜਿੱਤੀਆਂ ਹਨ ਪਰ ਉੱਤਰੀ ਗੁਜਰਾਤ ਵਿੱਚ ਕਾਂਗਰਸ ਦਾ ਦਬਦਬਾ ਰਿਹਾ ਅਤੇ ਉਸ ਨੇ 17 ਸੀਟਾਂ ਜਿੱਤੀਆਂ, ਜਦਕਿ ਭਾਜਪਾ ਨੂੰ ਸਿਰਫ਼ 14 ਸੀਟਾਂ ਮਿਲੀਆਂ।