ਗੁਜਰਾਤ 'ਚ ਅਹਿਮਦਬਾਦ ਹਵਾਈ ਅੱਡੇ 'ਤੇ IS ਦੇ 4 ਅੱਤਵਾਦੀ ਗ੍ਰਿਫ਼ਤਾਰ, ਚਾਰੇ ਸ੍ਰੀਲੰਕਾ ਦੇ ਰਹਿਣ ਵਾਲੇ

4 IS terrorists arrested at Ahmedabad airport: ਪੁਲਿਸ ਮੁਤਾਬਕ ਇਹ ਸਾਰੇ ਸ਼੍ਰੀਲੰਕਾ ਦੇ ਨਿਵਾਸੀ ਹਨ। ਇਹ ਸਾਰੇ ਇਸਲਾਮਿਕ ਸਟੇਟ ਨਾਲ ਜੁੜੇ ਹੋਏ ਹਨ। ਗੁਜਰਾਤ ਪੁਲਿਸ ਦੀ ਏਟੀਐਸ ਨੇ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

By  KRISHAN KUMAR SHARMA May 20th 2024 03:40 PM -- Updated: May 20th 2024 03:59 PM

4 IS terrorists arrested at Ahmedabad airport: ਗੁਜਰਾਤ ਦੇ ਅਹਿਮਦਾਬਾਦ 'ਚ ਇਸਲਾਮਿਕ ਸਟੇਟ ਦੇ 4 ਅੱਤਵਾਦੀ ਫੜੇ ਗਏ ਹਨ। ਗੁਜਰਾਤ ਏਟੀਐਸ (Gujarat ATS) ਨੇ ਅਹਿਮਦਾਬਾਦ ਏਅਰਪੋਰਟ ਤੋਂ ਚਾਰੋਂ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਜੇ ਤੱਕ ਇਨ੍ਹਾਂ ਅੱਤਵਾਦੀਆਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਹ ਸਾਰੇ ਸ਼੍ਰੀਲੰਕਾ (Sri Lanka) ਦੇ ਨਿਵਾਸੀ ਹਨ। ਇਹ ਸਾਰੇ ਇਸਲਾਮਿਕ ਸਟੇਟ ਨਾਲ ਜੁੜੇ ਹੋਏ ਹਨ। ਗੁਜਰਾਤ ਪੁਲਿਸ ਦੀ ਏਟੀਐਸ ਨੇ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਟੀਐਸ ਇਨ੍ਹਾਂ ਸਾਰੇ ਅੱਤਵਾਦੀਆਂ ਨੂੰ ਗੁਪਤ ਟਿਕਾਣੇ 'ਤੇ ਲਿਜਾ ਕੇ ਪੁੱਛਗਿੱਛ ਕਰਨ 'ਚ ਲੱਗੀ ਹੋਈ ਹੈ।

ਜਾਣਕਾਰੀ ਮੁਤਾਬਕ ਇਨ੍ਹਾਂ ਚਾਰਾਂ ਅੱਤਵਾਦੀਆਂ ਦੇ ਅਹਿਮਦਾਬਾਦ ਆਉਣ ਦਾ ਇਨਪੁਟ ਮਿਲਿਆ ਸੀ। ਕੇਂਦਰੀ ਏਜੰਸੀ ਨੇ ਗੁਜਰਾਤ ਏਟੀਐਸ ਨਾਲ ਇਹ ਇਨਪੁਟ ਸਾਂਝਾ ਕੀਤਾ ਸੀ ਕਿ ਇਸਲਾਮਿਕ ਸਟੇਟ ਨਾਲ ਜੁੜੇ ਇਹ ਅੱਤਵਾਦੀ ਹਵਾਈ ਅੱਡੇ 'ਤੇ ਆਏ ਸਨ। ਇਹ ਸਾਰੇ ਅੱਤਵਾਦੀ ਸ਼੍ਰੀਲੰਕਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਸੂਤਰਾਂ ਦੀ ਮੰਨੀਏ ਤਾਂ ਫਿਲਹਾਲ ਗੁਜਰਾਤ ਏਟੀਐਸ ਨੇ ਚਾਰੋਂ ਅੱਤਵਾਦੀਆਂ ਨੂੰ ਕਿਸੇ ਅਣਪਛਾਤੀ ਜਗ੍ਹਾ 'ਤੇ ਲਿਜਾ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਅਹਿਮਦਾਬਾਦ ਏਅਰਪੋਰਟ 'ਤੇ ਅੱਤਵਾਦੀ ਕਿਸ ਇਰਾਦੇ ਨਾਲ ਆਏ ਸਨ, ਇਸ ਬਾਰੇ ਜਾਣਕਾਰੀ ਨਹੀਂ ਮਿਲੀ ਹੈ।

ਦੱਸ ਦਈਏ ਕਿ ਗੁਜਰਾਤ 'ਚ ISIS ਦੇ ਚਾਰ ਅੱਤਵਾਦੀਆਂ ਦੀ ਗ੍ਰਿਫਤਾਰੀ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਸੂਰਤ ਪੁਲਿਸ ਪਹਿਲਾਂ ਹੀ ਮੌਲਵੀ ਸੋਹੇਲ ਅਬੂਬਕਰ ਮਾਮਲੇ ਦੀ ਜਾਂਚ ਕਰ ਰਹੀ ਹੈ। ਕਿਉਂਕਿ ਦਿੱਲੀ ਵਾਂਗ ਅਹਿਮਦਾਬਾਦ ਦੇ 36 ਸਕੂਲਾਂ ਨੂੰ ਵੀ ਬੰਬ ਦੀ ਧਮਕੀ ਮਿਲੀ ਸੀ। ਹਾਲਾਂਕਿ ਉਦੋਂ ਜਾਂਚ 'ਚ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਸੀ ਪਰ ਇਨ੍ਹਾਂ ਅੱਤਵਾਦੀਆਂ ਦੇ ਅਹਿਮਦਾਬਾਦ ਪਹੁੰਚਣ ਤੋਂ ਬਾਅਦ ਗੁਜਰਾਤ ਪੁਲਿਸ ਅਲਰਟ ਮੋਡ 'ਚ ਆ ਗਈ ਹੈ।

Related Post