Groom Refused to Marry: ਲਾੜੇ ਨੇ ਜੈ ਮਾਲਾ ਵੇਲੇ ਵਿਆਹ ਤੋਂ ਹੀ ਕੀਤਾ ਇਨਕਾਰ, ਫਿਰ ਥਾਣੇ ’ਚ ਹੋਇਆ ਵਿਆਹ, ਜਾਣੋ ਕਾਰਨ
ਬਿਹਾਰ ਦੇ ਮੁਜ਼ੱਫਰਪੁਰ 'ਚ ਜੈ ਮਾਲਾ ਦੇ ਸਮੇਂ ਲਾੜੇ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਹੰਗਾਮਾ ਹੋ ਗਿਆ। ਲਾੜੇ ਨੇ ਲਾੜੀ ਬਦਲਣ ਦਾ ਇਲਜ਼ਾਮ ਲਾਇਆ ਹੈ। ਪੜ੍ਹੋ ਪੂਰੀ ਖ਼ਬਰ...
Muzaffarpur Groom News: ਬਿਹਾਰ ਦੇ ਮੁਜ਼ੱਫਰਪੁਰ ਵਿੱਚ ਇੱਕ ਅਨੋਖੇ ਵਿਆਹ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਵਿਆਹ ਸਮਾਗਮ ਦੌਰਾਨ ਅਚਾਨਕ ਲਾੜੀ ਬਦਲਣ ਕਾਰਨ ਲਾੜੇ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿਚ ਕਾਫੀ ਹੰਗਾਮਾ ਹੋਇਆ। ਇਸ ਤੋਂ ਬਾਅਦ ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਲਾੜੇ ਸਮੇਤ ਪੂਰੀ ਬਰਾਤ ਨੂੰ ਬੰਧਕ ਬਣਾ ਲਿਆ। ਬਾਅਦ 'ਚ ਪੁਲਿਸ ਦੇ ਆਉਣ 'ਤੇ ਮਾਮਲਾ ਸ਼ਾਂਤ ਹੋਇਆ ਅਤੇ ਲਾੜੇ ਨੇ ਥਾਣੇ 'ਚ ਹੀ ਆਪਣੀ ਅਸਲੀ ਲਾੜੀ ਨਾਲ ਵਿਆਹ ਕਰਵਾ ਲਿਆ।
ਇਹ ਹੈ ਮਾਮਲਾ
ਦੱਸ ਦਈਏ ਕਿ ਪੂਰਾ ਮਾਮਲਾ ਬੜੂਰਾਜ ਥਾਣਾ ਖੇਤਰ ਦੇ ਪਿੰਡ ਧੂਮਨਗਰ ਬਖੜੀ ਦਾ ਹੈ, ਜਿਥੇ ਬਰਾਤ ਗਾਈਘਾਟ ਤੋਂ ਆਈ ਸੀ। ਵਿਆਹ ਦੀਆਂ ਰਸਮਾਂ ਸ਼ੁਰੂ ਹੋਈਆਂ ਅਤੇ ਵਿਆਹ ਦੇ ਮਹਿਮਾਨ ਨਾਸ਼ਤਾ ਕਰ ਰਹੇ ਸਨ। ਇਸੇ ਦੌਰਾਨ ਜਦੋਂ ਜੈ ਮਾਲਾ ਦੀ ਰਸਮ ਹੋਣ ਲੱਗੀ ਤਾਂ ਸਟੇਜ ਉੱਤੇ ਖੜ੍ਹੇ ਲਾੜੇ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।
ਲਾੜੇ ਸਮੇਤ ਪੂਰੇ ਪਰਿਵਾਰ ਨੂੰ ਬਣਾਇਆ ਬੰਧਕ
ਲਾੜੇ ਨੇ ਕਿਹਾ ਕਿ ਇਹ ਕਿ ਹੋ ਰਿਹਾ ਹੈ ? ਮੇਰੀ ਲਾੜੀ ਕਿੱਥੇ ਹੈ ਅਤੇ ਇਹ ਕੁੜੀ ਕੌਣ ਹੈ? ਲਾੜੇ ਦੀਆਂ ਗੱਲਾਂ ਸੁਣ ਕੇ ਵਿਆਹ 'ਚ ਮੌਜੂਦ ਲੋਕ ਵੀ ਦੰਗ ਰਹਿ ਗਏ। ਲਾੜੇ ਨੇ ਕਿਹਾ ਕਿ ਇਹ ਉਹ ਕੁੜੀ ਨਹੀਂ ਜਿਸ ਨਾਲ ਮੈਂ ਵਿਆਹ ਕਰਵਾਉਣਾ ਹੈ। ਕੁਝ ਦੇਰ ਵਿੱਚ ਹੀ ਹੰਗਾਮਾ ਹੋ ਗਿਆ। ਲਾੜਾ-ਲਾੜੀ ਦੇ ਪਰਿਵਾਰ ਵਾਲਿਆਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਕੁਝ ਹੀ ਦੇਰ 'ਚ ਝਗੜਾ ਇੰਨਾ ਵਧ ਗਿਆ ਕਿ ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਲਾੜੇ ਸਮੇਤ ਪੂਰੀ ਬਰਾਤ ਨੂੰ ਬੰਧਕ ਬਣਾ ਲਿਆ। ਇਸ ਦੌਰਾਨ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬੰਧਕਾਂ ਨੂੰ ਛੁਡਵਾਇਆ। ਇਸ ਤੋਂ ਬਾਅਦ ਉਹ ਲਾੜਾ-ਲਾੜੀ ਦੋਵਾਂ ਨੂੰ ਥਾਣੇ ਲੈ ਗਏ। ਥਾਣੇ 'ਚ ਦੇਰ ਰਾਤ ਤੱਕ ਚੱਲੇ ਹਾਈਵੋਲਟੇਜ ਡਰਾਮੇ ਦੌਰਾਨ ਲਾੜੇ ਨੇ ਕਿਹਾ ਕਿ ਲੜਕੀ ਦਾ ਪਰਿਵਾਰ ਸਾਡੇ ਨਾਲ ਧੋਖਾ ਕਰ ਰਿਹਾ ਹੈ, ਹੁਣ ਮੈਂ ਅਸਲੀ ਲਾੜਾ ਨਾਲ ਵੀ ਵਿਆਹ ਨਹੀਂ ਕਰਾਂਗਾ।
ਥਾਣੇ ਅੰਦਰ ਹੋਇਆ ਵਿਆਹ
ਥਾਣਾ ਮੁਖੀ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ। ਆਖ਼ਰਕਾਰ ਦੋਵੇਂ ਧਿਰਾਂ ਵਿਆਹ ਲਈ ਰਾਜ਼ੀ ਹੋ ਗਈਆਂ। ਇਸ ਤੋਂ ਬਾਅਦ ਪੁਲਿਸ ਦੀ ਮੌਜੂਦਗੀ 'ਚ ਲਾੜੇ ਨੇ ਉਸੇ ਲਾੜੀ ਨਾਲ ਥਾਣਾ ਖੇਤਰ 'ਚ ਸਥਿਤ ਸੰਤੋਸ਼ੀ ਮਾਤਾ ਮੰਦਰ ਦੇ ਸੱਤ ਫੇਰੇ ਲਏ, ਜਿਸ ਨਾਲ ਉਸ ਦਾ ਵਿਆਹ ਪਹਿਲਾਂ ਤੈਅ ਹੋਇਆ ਸੀ।