ਕੀ ਕਰੇ ਵਿਚਾਰੀ 'ਆਪ' ਸਰਕਾਰ? ਕੀ ਬਣਾਵੇ ਕਾਨੂੰਨ? ਜਦੋਂ ਪੁਲਿਸ ਆਪ ਉਡਾਵੇ ਕਾਨੂੰਨ ਦੀਆਂ ਧੱਜੀਆਂ

By  Jasmeet Singh November 22nd 2022 09:18 AM

ਮਨਿੰਦਰ ਸਿੰਘ ਮੋਂਗਾ, (ਅੰਮ੍ਰਿਤਸਰ, 22 ਨਵੰਬਰ): ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਵਿਆਹ ਸਮਾਗਮ ਦੌਰਾਨ ਗੋਲੀ ਚਲਾਉਣ ਤੇ ਹਥਿਆਰਾਂ ਦੇ ਪ੍ਰਦਰਸ਼ਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। 'ਆਪ' ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਦੀ ਕਈ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ ਪਰ ਹੁਣ ਇੰਝ ਲਗਦਾ ਵੀ ਸਰਕਾਰ ਦੇ ਆਪਦੇ ਹੱਥ ਵੀ ਬੰਨ੍ਹੇ ਹੋਏ ਨੇ ਤੇ ਇਹ ਹੱਥ ਹੋਰ ਕਿਸੇ ਨੇ ਨਹੀਂ ਆਪ ਪੁਲਿਸ ਵਾਲਿਆਂ ਨੇ ਹੀ ਬਣ ਦਿੱਤੇ ਹਨ। ਹੁਣ ਸਰਕਾਰ ਕਰੇ ਤਾਂ ਕੀ ਕਰੇ, ਸਰਕਾਰ ਦਾ ਕੰਮ ਤਾਂ ਕਾਨੂੰਨ ਬਣਾਉਣਾ ਹੈ ਪਰ ਉਸਨੂੰ ਲਾਗੂ ਕਰਨਾ ਤਾਂ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਪਰ ਜਦੋਂ ਪੁਲਿਸ ਹੀ ਆਮ ਜਨਤਾ ਮੁਰ੍ਹੇ ਸਰਕਾਰ ਵੱਲੋਂ ਬਣਾਏ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉੱਡਾ ਦਵੇ ਤਾਂ ਸਰਕਾਰ ਵਿਚਾਰੀ ਕੀ ਕਰੇ।  


ਇਹੋ ਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਥਾਣਾ ਕੱਥੂਨੰਗਲ ਵਿੱਚ ਤਾਇਨਾਤ ਮੁਲਾਜ਼ਮ ਵੱਲੋਂ ਵਿਆਹ ਸਮਾਗਮ ਦੌਰਾਨ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਗਿਆ ਤੇ ਫਾਇਰਿੰਗ ਵੀ ਕੀਤੀ ਗਈ। ਦੱਸਣਯੋਗ ਹੈ ਕਿ ਉਹ ਖ਼ੁਦ ਆਪਣੇ ਹੀ ਵਿਆਹ 'ਚ ਖ਼ੁਦ ਹਵਾ ਵਿੱਚ ਫਾਇਰਿੰਗ ਕਰ ਰਿਹਾ ਹੈ। ਮੁਲਜ਼ਮ ਪੁਲਿਸ ਕਰਮਚਾਰੀ ਦੀ ਪਹਿਚਾਣ ਦਿਲਜੋਤ ਸਿੰਘ ਨਿਵਾਸੀ ਭੰਗਾਲੀ ਕਲਾਂ ਦੇ ਰੂਪ ਵਿਚ ਹੋਈ ਹੈ। ਜਿਸ ਤੋਂ ਬਾਅਦ ਹੁਣ ਅੰਮ੍ਰਿਤਸਰ ਦੀ ਮਜੀਠਾ ਪੁਲਿਸ ਵੱਲੋਂ ਵੀਡੀਓ ਵਾਇਰਲ ਹੋਣ 'ਤੇ ਲਾੜੇ ਪੁਲਿਸ ਮੁਲਾਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਤੇ ਮੁਲਜ਼ਮ ਦੀ ਭਾਲ ਜਾਰੀ ਹੈ। 

ਇਹ ਵੀ ਪੜ੍ਹੋ: ਜਿਸ ਤਵੇ 'ਤੇ ਪਤਨੀ ਨੇ ਬਣਾਈ ਰੋਟੀ, ਪਤੀ ਨੇ ਉਸੇ ਤਵੇ ਨਾਲ ਮਾਰ ਮੁਕਾਈ

ਇੱਥੇ ਦਸਣਾ ਬਣਦਾ ਹੈ ਕਿ ਪੁਲਿਸ ਮੁਲਾਜ਼ਮ ਵੱਲੋਂ ਆਪਣੇ ਹੀ ਵਿਆਹ ਸਮਾਗਮ ਦੌਰਾਨ ਦੋਵਾਂ ਹੱਥਾਂ ਵਿਚ ਪਿਸਤੌਲਾ ਫੜ੍ਹ ਕੇ ਹਵਾ ਵਿਚ ਤਾਬੜ-ਤੋੜ ਗੋਲੀਆਂ ਗੋਲੀਆਂ ਚਲਾਈਆਂ ਗਈਆਂ, ਜੋ ਕਿ ਹਾਲ ਹੀ ਵਿਚ ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਦੀ ਉਲੰਘਣਾ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਸਰਕਾਰ ਵੱਲੋਂ ਵਿਆਹ ਸਮਾਗਮ 'ਤੇ ਗੋਲੀ ਚਲਾਣ ਅਤੇ ਹਥਿਆਰਾਂ ਦੇ ਪ੍ਰਦਰਸ਼ਨ 'ਤੇ ਪਾਬੰਦੀ ਲਗਾਈ ਗਈ ਸੀ, ਇਸ ਦੇ ਬਾਵਜੂਦ ਵੀ ਲੋਕ ਬਾਜ਼ ਨਹੀਂ ਆ ਰਹੇ ਹਨ। 

Related Post