ਲਾੜੇ ਨੇ ਕਾਰ 'ਚੋਂ ਉਤਰ ਕੇ ਕੀਤੀ ਫਾਇਰਿੰਗ, ਵੀਡੀਓ ਵਾਇਰਲ

By  Pardeep Singh February 12th 2023 08:48 PM

ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਕੌਸ਼ਾਂਬੀ ਵਿੱਚ ਗੋਲੀਬਾਰੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ 'ਚ ਲਾੜੇ ਦੇ ਰੂਪ 'ਚ ਨਜ਼ਰ ਆ ਰਿਹਾ ਇਕ ਨੌਜਵਾਨ ਰਿਵਾਲਵਰ ਨਾਲ ਕਈ ਰਾਊਂਡ ਹਵਾਈ ਫਾਇਰ ਕਰਦਾ ਨਜ਼ਰ ਆ ਰਿਹਾ ਹੈ। ਫਾਇਰਿੰਗ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

ਪੁਲਿਸ ਨੇ ਕੀਤਾ ਮਾਮਲਾ ਦਰਜ 

ਵੀਡੀਓ 10 ਫਰਵਰੀ ਦੀ ਦੱਸੀ ਜਾ ਰਹੀ ਹੈ।  ਕੌਸ਼ੰਬੀ ਦੇ ਕਰਾੜੀ ਥਾਣਾ ਪੁਲਿਸ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ 'ਚ ਜੁਟੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਰਸ਼ ਗੋਲੀਬਾਰੀ ਦੌਰਾਨ ਵੀਡੀਓਗ੍ਰਾਫਰ ਨੇ ਗੋਲੀਬਾਰੀ ਦੀ ਵੀਡੀਓ ਰਿਕਾਰਡ ਕੀਤੀ ਸੀ। ਇਸ ਤੋਂ ਗੁੱਸੇ 'ਚ ਆ ਕੇ ਲਾੜੇ ਅਤੇ ਉਸ ਦੇ ਸਾਥੀਆਂ ਨੇ ਵੀਡੀਓਗ੍ਰਾਫਰ ਦੀ ਕੁੱਟਮਾਰ ਵੀ ਕੀਤੀ।

ਫੋਟੋ ਗ੍ਰਾਫਰ ਨੇ ਕੀਤੀ  ਸ਼ਿਕਾਇਤ 

 ਪਿੰਡ ਦੇ ਬਰੌਲੀ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਵਿਆਹ ਸਮਾਗਮਾਂ ਵਿੱਚ ਵੀਡੀਓਗ੍ਰਾਫੀ ਕਰਦਾ ਹੈ। 10 ਫਰਵਰੀ ਨੂੰ ਉਹ ਕੌਸ਼ਾਂਬੀ ਦੇ ਕਰਾਰੀ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਪੱਤੀਪਰ ਵਿਖੇ ਵਿਆਹ ਦੀ ਵੀਡੀਓ ਰਿਕਾਰਡਿੰਗ ਲਈ ਪਹੁੰਚਿਆ ਸੀ। ਕਾਰ 'ਚੋਂ ਉਤਰਦਿਆਂ ਹੀ ਲਾੜੇ ਨੇ ਚਲਾਈਆਂ ਗੋਲੀਆਂ.. ਬਰਾਤ ਜਦੋਂ  ਲੜਕੀ ਦੇ ਦਰਵਾਜ਼ੇ 'ਤੇ ਪਹੁੰਚਿਆ ਤਾਂ ਉਸ ਦੇ ਦੋਸਤ ਨੇ ਕਾਰ 'ਚੋਂ ਉਤਰੇ ਲਾੜੇ ਨੂੰ ਰਿਵਾਲਵਰ ਫੜਾ ਦਿੱਤਾ, ਜਿਸ ਤੋਂ ਬਾਅਦ ਲਾੜੇ ਨੇ ਇਕ ਤੋਂ ਬਾਅਦ ਇਕ ਤਿੰਨ-ਚਾਰ ਰਾਉਂਡ ਫਾਇਰ ਕੀਤੇ। ਰਾਜੇਸ਼ ਮੁਤਾਬਕ ਉਹ ਵੀਡੀਓ ਬਣਾ ਰਿਹਾ ਸੀ ਤਾਂ ਲਾੜੇ ਦੇ ਦੋਸਤਾਂ ਨੇ ਗਾਲ੍ਹਾਂ ਕੱਢਦੇ ਹੋਏ ਉਸ ਦੀ ਕੁੱਟਮਾਰ ਕੀਤੀ। ਕੇਸ ਦਰਜ ਕਰਵਾਇਆ ਵੀਡੀਓਗ੍ਰਾਫਰ ਰਾਜੇਸ਼ ਨੇ ਥਾਣੇ ਜਾ ਕੇ ਲਾੜੇ ਤੇ ਉਸ ਦੇ ਦੋਸਤਾਂ ਖ਼ਿਲਾਫ਼ ਆਪਣੇ ਨਾਲ ਲੜਾਈ ਕਰਨ ਦਾ ਕੇਸ ਦਰਜ ਕਰਵਾਇਆ।

ਪੁਲਿਸ ਨੇ ਕਾਰਵਾਈ ਕਰਨ ਦਾ ਦਿੱਤਾ ਭਰੋਸਾ

ਸ਼ਿਕਾਇਤ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਤੇ ਕੌਸ਼ਾਂਬੀ ਦੇ ਐਸਪੀ ਬ੍ਰਿਜੇਸ਼ ਕੁਮਾਰ ਸ੍ਰੀਵਾਸਤਵ ਨੇ ਕਿਹਾ ਕਿ ਵਾਇਰਲ ਵੀਡੀਓ ਪੁਲਿਸ ਦੇ ਧਿਆਨ ਵਿੱਚ ਆਇਆ ਹੈ। ਇਸ ਸਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਫਾਇਰਿੰਗ ਕਰਨ ਵਾਲੇ ਲਾੜੇ ਨੂੰ ਗ੍ਰਿਫਤਾਰ ਕਰਨ ਲਈ ਟੀਮ ਭੇਜੀ ਜਾ ਰਹੀ ਹੈ। ਇਸ ਤੋਂ ਬਾਅਦ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾਵੇਗੀ। 

Related Post