ਲਾੜੇ ਨੇ ਲਾੜੀ ਨੂੰ ਗਿਫਟ ਕੀਤਾ ਖੋਤਾ, ਲਾੜੀ ਨੇ ਕੀਤਾ ਖੂ਼ਬ ਪਸੰਦ
Pakistan Wedding Gift: ਪਾਕਿਸਤਾਨ ਵਿੱਚ ਲਾੜੇ ਨੇ ਲਾੜੀ ਨੂੰ ਅਜਿਹਾ ਗਿਫ਼ਟ ਦਿੱਤਾ ਜਿਸ ਨੂੰ ਦੇਖ ਕੇ ਲਾੜੀ ਨੂੰ ਚਾਅ ਚੜ੍ਹ ਗਿਆ। ਪਾਕਿਸਤਾਨ ਵਿੱਚ ਅਜ਼ਲਾਨ ਸ਼ਾਹ ਨਾਮ ਦੇ ਇੱਕ ਯੂਟਿਊਬਰ ਨੇ ਆਪਣੇ ਵਿਆਹ ਤੋਂ ਬਾਅਦ ਲਾੜੀ ਨੂੰ ਇੱਕ ਖੋਤਾ ਗਿਫਟ ਕੀਤਾ ਹੈ।
ਇਸ ਮੌਕੇ ਲਾੜਾ ਅਜ਼ਲਾਨ ਸ਼ਾਹ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਨਵਰਾਂ ਨਾਲ ਪਿਆਰ ਹੈ ਅਤੇ ਇਸੇ ਲਈ ਉਸ ਨੇ ਅਜਿਹਾ ਕੀਤਾ। ਅਜ਼ਨਾਲ ਸ਼ਾਹ ਨੇ ਵੀਡੀਓ ਆਪਣੇ ਸੋਸ਼ਲ ਮੀਡੀਆ ਅਪਲੋਡ ਕੀਤੀ ਹੈ ਅਤੇ ਫੈਨਜ਼ ਵੱਲੋਂ ਖੂਬ ਪਸੰਦ ਕੀਤੀਆ ਜਾ ਰਹੀਆ ਹਨ।
ਅਜ਼ਲਾਨ ਸ਼ਾਹ ਨੇ ਆਪਣੀ ਪਤਨੀ ਵਾਰੀਸ਼ਾ ਨੂੰ ਆਪਣੇ ਵਿਆਹ ਵਿੱਚ ਗਧੇ ਦਾ ਬੱਚਾ ਗਿਫਟ ਕੀਤਾ ਹੈ। ਉਨ੍ਹਾਂ ਨੇ ਇਸ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।ਇੰਸਟਾਗ੍ਰਾਮ ਵੀਡੀਓ 'ਚ ਅਜ਼ਲਾਨ ਕਹਿੰਦਾ ਹੈ ਕਿ ਦੇਖੋ, ਮੈਨੂੰ ਜਾਨਵਰ ਪਸੰਦ ਹਨ। ਲੋਕ ਜੋ ਮਰਜ਼ੀ ਕਹਿਣ, ਖੋਤਾ ਮੇਰਾ ਆਤਮਿਕ ਜਾਨਵਰ ਹੈ। ਠੀਕ ਹੈ ਮੈਨੂੰ ਡੈਂਕੀਜ਼ ਪਸੰਦ ਹਨ, ਇਹ ਮੇਰੇ ਵੱਲੋਂ ਵਰਿਸ਼ਾ ਨੂੰ ਤੋਹਫਾ ਹੈ। ਅਤੇ ਕਿਰਪਾ ਕਰਕੇ ਇਸਦਾ ਮਜ਼ਾਕ ਨਾ ਉਡਾਓ।