Banga News: ਲਾੜੀ ਸਾਹਮਣੇ ਹੀ ਹੋ ਗਈ ਲਾੜੇ ਦੀ ਮੌਤ, ਜੈ ਮਾਲਾ ਦੌਰਾਨ ਸਟੇਜ ਤੇ ਹੀ ਡਿੱਗਿਆ !

ਨਵਾਂ ਸ਼ਹਿਰ ਜ਼ਿਲ੍ਹੇ ਦੇ ਬੰਗਾ ਇਲਾਕੇ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਚੱਲਦੇ ਵਿਆਹ ਸਮਾਗਮ 'ਚ ਲਾੜੀ ਦੀਆਂ ਅੱਖਾਂ ਸਾਹਮਣੇ ਲਾੜੇ ਦੀ ਮੌਤ ਹੋ ਗਈ।

By  Dhalwinder Sandhu July 13th 2024 10:14 AM
Banga News: ਲਾੜੀ ਸਾਹਮਣੇ ਹੀ ਹੋ ਗਈ ਲਾੜੇ ਦੀ ਮੌਤ, ਜੈ ਮਾਲਾ ਦੌਰਾਨ ਸਟੇਜ ਤੇ ਹੀ ਡਿੱਗਿਆ !

Groom Dies on Stage: ਬੰਗਾ 'ਚ ਮੁੰਕਦਪੁਰ ਰੋਡ 'ਤੇ ਸਥਿਤ ਬਜਾਜ ਰਿਜ਼ੋਰਟ 'ਚ ਚੱਲ ਰਹੇ ਵਿਆਹ ਸਮਾਗਮ 'ਚ ਉਸ ਸਮੇਂ ਮਾਤਮ ਛਾ ਗਿਆ, ਜਦੋਂ ਲਾੜੀ ਨੂੰ ਮਾਲਾ ਪਹਿਨਾਉਂਦੇ ਹੋਏ ਸਟੇਜ 'ਤੇ ਡਿੱਗ ਕੇ ਲਾੜੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਪਨ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਨਿਊ ਗਾਂਧੀ ਨਗਰ ਬੰਗਾ ਵਜੋਂ ਹੋਈ ਹੈ।

ਜੈ ਮਾਲਾ ਦੌਰਾਨ ਸਟੇਜ 'ਤੇ ਡਿੱਗਿਆ ਲਾੜਾ

ਘਟਨਾ ਉਸ ਸਮੇਂ ਵਾਪਰੀ ਜਦੋਂ ਉਕਤ ਮੈਰਿਜ ਪੈਲੇਸ 'ਚ ਜੈਮਾਲਾ ਸਮਾਰੋਹ ਚੱਲ ਰਿਹਾ ਸੀ। ਲਾੜੀ ਦੇ ਗਲੇ ਵਿੱਚ ਮਾਲਾ ਪਾਉਣ ਤੋਂ ਬਾਅਦ ਉਕਤ ਨੌਜਵਾਨ ਫੋਟੋ ਖਿਚਵਾਉਣ ਲੱਗਾ ਅਤੇ ਅਚਾਨਕ ਸਟੇਜ 'ਤੇ ਡਿੱਗ ਪਿਆ। ਵਿਆਹ ਵਿੱਚ ਸ਼ਾਮਲ ਹੋਣ ਵਾਲੇ ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਨੇ ਉਸ ਨੂੰ ਤੁਰੰਤ ਮੁਕੰਦਪੁਰ ਦੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਚੈੱਕ ਕਰਨ ਮਗਰੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਅਮਰੀਕਾ ਤੋਂ PR ਹੋ ਵਿਆਹ ਕਰਵਾਉਣ ਆਇਆ ਸੀ ਪੰਜਾਬ

ਮ੍ਰਿਤਕ ਨੌਜਵਾਨ 2012 ਵਿੱਚ ਅਮਰੀਕਾ ਗਿਆ ਸੀ ਅਤੇ ਪੀ.ਆਰ. ਵਿਆਹ ਕਰਵਾਉਣ ਤੋਂ ਬਾਅਦ ਉਹ ਪੰਜਾਬ ਆਇਆ ਸੀ। ਨੌਜਵਾਨ ਦੀ ਮੌਤ ਕਾਰਨ ਦੋਵਾਂ ਪਰਿਵਾਰਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਇਸ ਘਟਨਾ ਕਾਰਨ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।

ਇਹ ਵੀ ਪੜ੍ਹੋ: Punjab Weather: ਪੰਜਾਬ 'ਚ 2 ਦਿਨ ਮੀਂਹ ਪੈਣ ਦੀ ਸੰਭਾਵਨਾ, ਜਾਣੋ ਆਪਣੇ ਸ਼ਹਿਰ ਦਾ ਮੌਸਮ

Related Post