Green Chillies Benefits : ਸਿਹਤ ਲਈ ਗੁਣਾ ਦਾ ਖਜ਼ਾਨਾ ਹੈ ਹਰੀ ਮਿਰਚ, ਜਾਣੋ ਕੀ ਹੁੰਦੇ ਹਨ ਫਾਇਦੇ

Green Chillies Benefits : ਮਾਹਿਰਾਂ ਮੁਤਾਬਕ ਹਰੀ ਮਿਰਚ ਨੂੰ ਕੁਦਰਤੀ ਦਰਦ ਨਿਵਾਰਕ ਮੰਨਿਆ ਜਾਂਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਕੈਪਸੈਸੀਨ ਸਰੀਰ 'ਚ ਦਰਦ ਨੂੰ ਘੱਟ ਕਰ ਸਕਦਾ ਹੈ। ਇਹ ਮਿਸ਼ਰਣ ਸਾਡੇ ਨਰਵਸ ਸਿਸਟਮ ਤੱਕ ਪਹੁੰਚ ਕੇ ਦਰਦ ਨੂੰ ਘੱਟ ਕਰਦਾ ਹੈ।

By  KRISHAN KUMAR SHARMA June 6th 2024 04:36 PM

Green Chillies Benefits : ਜ਼ਿਆਦਾਤਰ ਹਰ ਘਰ 'ਚ ਭੋਜਨ ਨੂੰ ਮਸਾਲੇਦਾਰ ਅਤੇ ਸੁਆਦੀ ਬਣਾਉਣ ਲਈ ਹਰੀ ਮਿਰਚ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਤੁਸੀਂ ਜਾਣਦੇ ਹੋ ਕਿ ਭਾਰਤੀ ਲੋਕ ਮਸਾਲੇਦਾਰ ਭੋਜਨ ਖਾਣਾ ਪਸੰਦ ਕਰਦੇ ਹਨ। ਪਰ ਬਹੁਤੇ ਲੋਕ ਹਰੀ ਮਿਰਚ ਨੂੰ ਸਲਾਦ ਦੇ ਤੌਰ 'ਤੇ ਵੀ ਵੱਖਰਾ ਖਾਂਦੇ ਹਨ। ਮਾਹਿਰਾਂ ਮੁਤਾਬਕ ਹਰੀ ਮਿਰਚ ਨਾ ਸਿਰਫ਼ ਭੋਜਨ ਦਾ ਸਵਾਦ ਵਧਾਉਂਦੀ ਹੈ, ਸਗੋਂ ਔਸ਼ਧੀ ਗੁਣਾਂ ਨਾਲ ਵੀ ਭਰਪੂਰ ਹੁੰਦੀ ਹੈ। ਤਾਂ ਆਉ ਜਾਣਦੇ ਹਾਂ ਹਰੀ ਮਿਰਚ ਦੇ ਸੇਵਨ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ।

ਅੱਖਾਂ ਦੀ ਰੋਸ਼ਨੀ ਸੁਧਾਰਨ 'ਚ ਮਦਦਗਾਰ : ਮਾਹਿਰਾਂ ਮੁਤਾਬਕ ਜੇਕਰ ਤੁਸੀਂ ਆਪਣੀਆਂ ਅੱਖਾਂ ਦੀ ਰੋਸ਼ਨੀ ਨੂੰ ਬਣਾਈ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਹਰੀ ਮਿਰਚ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਏ ਪਾਇਆ ਜਾਂਦਾ ਹੈ, ਜੋ ਅੱਖਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ।

ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ 'ਚ ਫਾਇਦੇਮੰਦ : ਤੁਹਾਨੂੰ ਸਰੀਰ 'ਚ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਬਣਾਈ ਰੱਖਣ ਲਈ ਹਰੀ ਮਿਰਚ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ, ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਬੀਟਾ ਕੈਰੋਟੀਨ ਅਤੇ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਦੇ ਨਾਲ-ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦਾ ਹੈ।

ਭਾਰ ਕੰਟਰੋਲ ਕਰਨ 'ਚ ਮਦਦਗਾਰ : ਜੇਕਰ ਤੁਸੀਂ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਹਰੀ ਮਿਰਚ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਕੈਪਸੈਸੀਨ ਪਾਇਆ ਜਾਂਦਾ ਹੈ, ਜੋ ਭੁੱਖ ਨੂੰ ਘਟਾਉਣ ਅਤੇ ਚਰਬੀ ਨੂੰ ਸਾੜਨ 'ਚ ਮਦਦ ਕਰਦਾ ਹੈ।

ਦਰਦ ਘਟਾਉਣ 'ਚ ਫਾਇਦੇਮੰਦ : ਮਾਹਿਰਾਂ ਮੁਤਾਬਕ ਹਰੀ ਮਿਰਚ ਨੂੰ ਕੁਦਰਤੀ ਦਰਦ ਨਿਵਾਰਕ ਮੰਨਿਆ ਜਾਂਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਕੈਪਸੈਸੀਨ ਸਰੀਰ 'ਚ ਦਰਦ ਨੂੰ ਘੱਟ ਕਰ ਸਕਦਾ ਹੈ। ਇਹ ਮਿਸ਼ਰਣ ਸਾਡੇ ਨਰਵਸ ਸਿਸਟਮ ਤੱਕ ਪਹੁੰਚ ਕੇ ਦਰਦ ਨੂੰ ਘੱਟ ਕਰਦਾ ਹੈ।

ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ : ਤੁਸੀਂ ਆਪਣੇ ਦਿਲ ਨੂੰ ਸਿਹਤਮੰਦ ਰੱਖਣ ਲਈ ਹਰੀ ਮਿਰਚ ਦਾ ਸੇਵਨ ਕਰ ਸਕਦੇ ਹੋ। ਕਿਉਂਕਿ ਇਸ ਦੇ ਸੇਵਨ ਨਾਲ ਸਰੀਰ 'ਚ ਖਰਾਬ ਕੋਲੈਸਟ੍ਰੋਲ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸਤੋਂ ਇਲਾਵਾ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

Related Post