ਗ੍ਰੇਟਰ ਨੋਇਡਾ: ਗਲੈਕਸੀ ਪਲਾਜ਼ਾ 'ਚ ਲੱਗੀ ਅੱਗ, ਲੋਕਾਂ ਨੇ ਤੀਸਰੀ ਮੰਜ਼ਿਲ ਤੋਂ ਮਾਰੀ ਛਾਲ
ਹਾਦਸੇ ਵਾਲੀ ਥਾਂ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਲੋਕ ਕੰਪਲੈਕਸ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਉਂਦੇ ਨਜ਼ਰ ਆ ਰਹੇ ਹਨ।
ਗ੍ਰੇਟਰ ਨੋਇਡਾ: NCR ਦੇ ਗਲੈਕਸੀ ਪਲਾਜ਼ਾ ਸ਼ਾਪਿੰਗ ਕੰਪਲੈਕਸ ਵਿੱਚ ਅਚਾਨਕ ਅੱਗ ਲੱਗ ਗਈ। ਅਜਿਹੇ 'ਚ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਤੀਜੀ ਮੰਜ਼ਿਲ ਤੋਂ ਛਾਲ ਮਾਰਨੀ ਸ਼ੁਰੂ ਕਰ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਬਿਜਲੀ ਦੀਆਂ ਤਾਰਾਂ ਵਿੱਚ ਭਾਰੀ ਸ਼ਾਰਟ ਸਰਕਟ ਹੋਣ ਕਾਰਨ ਇਹ ਅੱਗ ਨੇ ਇਨ੍ਹਾਂ ਭਿਆਨਕ ਰੂਪ ਧਾਰਿਆ।
ਇਹ ਵੀ ਪੜ੍ਹੋ: ਚੰਡੀਗੜ੍ਹ ਤੋਂ ਮਨਾਲੀ ਰੂਟ 'ਤੇ PRTC ਦੀ ਬੱਸ ਹੋਈ ਲਾਪਤਾ, ਬੱਸ ਸਟਾਫ ਦੇ ਮੋਬਾਈਲ ਵੀ ਆ ਰਹੇ ਹਨ ਬੰਦ
ਤੀਜੀ ਮੰਜ਼ਿਲ ਤੋਂ ਛਾਲ ਮਾਰਨ ਦੀਆਂ ਤਸਵੀਰਾਂ ਵਾਇਰਲ
ਹਾਦਸੇ ਵਾਲੀ ਥਾਂ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਲੋਕ ਕੰਪਲੈਕਸ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਉਂਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਕਈ ਵੀਡੀਓ ਸਾਹਮਣੇ ਆਏ ਹਨ, ਜਿਸ 'ਚ ਸ਼ਾਪਿੰਗ ਕੰਪਲੈਕਸ ਦੇ ਸ਼ੀਸ਼ੇ ਤੋੜ ਕੇ ਵੀ ਲੋਕ ਤੀਜੀ ਮੰਜ਼ਿਲ ਤੋਂ ਛਾਲ ਮਾਰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਮੁਹਾਲੀ ਦੇ ਪਿੰਡ ਬੱਡਮਾਜਰਾ ‘ਚ ਸੜਕ ‘ਤੇ ਪਏ ਪਾੜ ਤੋਂ ਪਰੇਸ਼ਾਨ ਹੋਏ ਲੋਕ; ਪ੍ਰਸ਼ਾਸਨ ਨੂੰ ਪਾਈਆਂ ਲਾਹਣਤਾਂ
ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਈ ਲੋਕ ਅਜੇ ਵੀ ਕੰਪਲੈਕਸ ਦੇ ਅੰਦਰ ਫਸੇ ਹੋਏ ਹਨ, ਜਿਨ੍ਹਾਂ ਨੂੰ ਸੁਰੱਖਿਅਤ ਕੱਢਣ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਅੱਗ ਬੁਝਾਉਣ ਲਈ ਫਾਇਰ ਵਿਭਾਗ ਦੀਆਂ ਗੱਡੀਆਂ ਵੀ ਮੌਕੇ 'ਤੇ ਪਹੁੰਚ ਗਈਆਂ ਹਨ।
ਛਾਲ ਮਾਰ ਜ਼ਖਮੀ ਹੋਏ ਲੋਕ
ਗਲੈਕਸੀ ਪਲਾਜ਼ਾ 'ਚ ਅੱਗ ਲੱਗਣ ਤੋਂ ਬਾਅਦ ਇੱਕ ਵਿਅਕਤੀ ਨੇ ਆਪਣੀ ਜਾਨ ਬਚਾਉਣ ਲਈ ਅਚਾਨਕ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਰੀੜ੍ਹ ਦੀ ਹੱਡੀ 'ਤੇ ਸੱਟ ਲੱਗ ਗਈ। ਇਸ ਦੇ ਨਾਲ ਹੀ ਦੋ ਹੋਰ ਲੋਕਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜੋ ਇਮਾਰਤ ਦੇ ਬਾਹਰ ਤੀਜੀ ਮੰਜ਼ਿਲ 'ਤੇ ਲਟਕਦੇ ਨਜ਼ਰ ਆਏ। ਹਾਲਾਂਕਿ ਅਧਿਕਾਰੀ ਇਸ ਅੱਗ ਦਾ ਕਾਰਨ ਸ਼ਾਰਟ ਸਰਕਟ ਨੂੰ ਹੀ ਦੱਸ ਰਹੇ ਹਨ ਪਰ ਫਾਇਰ ਵਿਭਾਗ ਦੀਆਂ ਗੱਡੀਆਂ ਅੱਗ ਬੁਝਾਉਣ ਦੇ ਕੰਮ 'ਚ ਲੱਗੀਆਂ ਹੋਈਆਂ ਹਨ।
ਇਹ ਵੀ ਪੜ੍ਹੋ: ਅਮੀਰ ਸ਼ੇਖ ਦਾ ਦਿਖਾਵਾ ਕਰਨਾ ਪਿਆ ਮਹਿੰਗਾ; ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਦਬੋਚਿਆ
ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ
ਹਾਦਸੇ ਦੇ ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਅਚਾਨਕ ਸ਼ੁਰੂ ਹੋ ਗਈ ਅਤੇ ਸਾਰੇ ਲੋਕ ਗਲੈਕਸੀ ਪਲਾਜ਼ਾ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰਨ ਲੱਗੇ। ਅੱਗ ਲੱਗਣ ਦੇ ਕਾਰਨਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਜੇ ਤੱਕ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦੱਸ ਦੇਈਏ ਕਿ ਲੋਕਾਂ ਨੂੰ ਤੀਜੀ ਅਤੇ ਪੰਜਵੀਂ ਮੰਜ਼ਿਲ ਤੋਂ ਰੱਸੀ ਦੀ ਮਦਦ ਨਾਲ ਹੇਠਾਂ ਛਾਲ ਮਾਰਦੇ ਦੇਖਿਆ ਗਿਆ। ਇਸ ਦੌਰਾਨ ਇਲਾਕੇ ਵਿੱਚ ਰੌਲਾ ਪੈ ਗਿਆ।
ਜਾਣਕਾਰੀ ਮੁਤਾਬਕ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਨੇੜਲੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਫਾਇਰ ਬ੍ਰਿਗੇਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ, ਫਿਲਹਾਲ ਸਿਰਫ ਰਾਹਤ ਕਾਰਜ ਹੀ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਹਿਮਾਚਲ ‘ਚ ਮੀਂਹ ਕਾਰਨ ਤਬਾਹੀ; ਜ਼ਮੀਨ ਖਿਸਕਣ ਕਾਰਨ ਲੱਗਿਆ ਜਾਮ, ਇੱਥੇ ਜਾਣੋ ਮੌਮਸ ਦਾ ਹਾਲ