Android ਯੂਜ਼ਰਸ ਲਈ ਵੱਡੀ ਖਬਰ! ਵਰਚੁਅਲ ਸਿਮ ਟ੍ਰਾਂਸਫਰ ਕਰਨਾ ਹੋ ਜਾਵੇਗਾ ਆਸਾਨ

By  Amritpal Singh January 30th 2024 07:07 AM

Google e-SIM Transfer Tool: ਜਿਵੇ ਤੁਸੀਂ ਜਾਣਦੇ ਹੋ ਕਿ ਪਿਛਲੇ ਕੁਝ ਸਾਲਾਂ ਤੋਂ ਸਮਾਰਟਫੋਨ ਉਪਭੋਗਤਾਵਾਂ ਦੀ ਗਿਣਤੀ ਕਾਫ਼ੀ ਵੱਧ ਰਹੀ ਹੈ ਅਤੇ ਲੋਕ ਆਮ ਸਿਮ ਦੀ ਬਜਾਏ ਵਰਚੁਅਲ ਸਿਮ ਵੱਲ ਸਵਿਚ ਕਰ ਰਹੇ ਹਨ। ਦੱਸ ਦਈਏ ਕਿ ਵੈਸੇ ਤਾਂ ਫਿਜ਼ੀਕਲ ਸਿਮ ਕਾਰਡ ਨੂੰ ਵਰਚੁਅਲ ਸਿਮ ਕਾਰਡ ਨਾਲ ਬਦਲਣਾ ਕਾਫ਼ੀ ਆਸਾਨ ਹੈ, ਪਰ ਵਰਚੁਅਲ ਸਿਮ ਨੂੰ ਇੱਕ ਡਿਵਾਈਸ ਤੋਂ ਦੂਜੇ ਡਿਵਾਈਸ 'ਚ ਟ੍ਰਾਂਸਫਰ ਕਰਨਾ ਹਲੇ ਬਹੁਤ ਮੁਸ਼ਕਲ ਕੰਮ ਹੈ।  


ਇਸ ਮਾਮਲੇ ਨੂੰ ਦੇਖਦੇ ਹੋਏ ਗੂਗਲ ਨੇ ਪਿਛਲੇ ਸਾਲ ਮੋਬਾਇਲ ਵਰਲਡ ਕਾਂਗਰਸ 'ਚ ਵੀ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਐਂਡ੍ਰਾਇਡ ਲਈ ਇੱਕ ਵਰਚੁਅਲ ਸਿਮ ਟ੍ਰਾਂਸਫਰ ਟੂਲ ਲਾਂਚ ਕਰੇਗਾ, ਜਿਸ ਨਾਲ ਯੂਜ਼ਰਸ ਆਸਾਨੀ ਨਾਲ ਆਪਣੇ ਵਰਚੁਅਲ ਸਿਮ ਨੂੰ ਇਕ ਫੋਨ ਤੋਂ ਦੂਜੇ ਫੋਨ 'ਚ ਟ੍ਰਾਂਸਫਰ ਕਰ ਸਕਣਗੇ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ Pixel 8 ਡਿਵਾਈਸ 'ਚ ਇਹ ਨਵਾਂ ਟੂਲ ਦੇਖਿਆ ਗਿਆ ਸੀ, ਜੋ ਤੁਹਾਡੇ ਵਰਚੁਅਲ ਸਿਮ ਨੂੰ ਪੁਰਾਣੇ Pixel ਤੋਂ ਨਵੇਂ 'ਚ ਟ੍ਰਾਂਸਫਰ ਕਰਨ ਦੀ ਸੁਵਿਧਾ ਦੇ ਰਿਹਾ ਹੈ।

ਫਿਰ ਘਟਨਾ ਸਥਾਨ: 
ਇੱਕ ਰਿਪੋਰਟ 'ਚ ਇਸ ਟੂਲ ਨੂੰ ਇਕ ਵਾਰ ਫਿਰ ਤੋਂ ਇਕ ਹੋਰ ਡਿਵਾਈਸ 'ਤੇ ਦੇਖਿਆ ਗਿਆ ਹੈ, ਜਿਸ ਤੋਂ ਇਹ ਪਤਾ ਲੱਗਿਆ ਹੈ ਕਿ ਕੰਪਨੀ ਇਸ ਟੂਲ ਨੂੰ ਸਾਰੇ ਉਪਭੋਗਤਾਵਾਂ ਲਈ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਦੱਸ ਦਈਏ ਕਿ ਨਵਾਂ ਵਰਚੁਅਲ ਸਿਮ ਟ੍ਰਾਂਸਫਰ ਟੂਲ ਹਾਲ ਹੀ 'ਚ ਇੱਕ ਉਪਭੋਗਤਾ ਦੁਆਰਾ ਦੇਖਿਆ ਗਿਆ ਸੀ, ਜਿਸ ਨੇ ਸੈਮਸੰਗ ਸਿਮ ਟ੍ਰਾਂਸਫਰ ਟੂਲ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਸੀ।

ਐਂਡ੍ਰਾਇਡ 14 ਅਪਡੇਟ 'ਚ ਦਿਖਾਈ ਦਿੱਤੀ ਝਲਕ: 

ਦੱਸ ਦਈਏ ਕਿ ਸੈਮਸੰਗ ਨੇ ਪਿਛਲੇ ਸਾਲ One UI 5.1 ਅਪਡੇਟ 'ਚ ਵਰਚੁਅਲ ਸਿਮ ਟ੍ਰਾਂਸਫਰ ਟੂਲ ਪੇਸ਼ ਕੀਤਾ ਸੀ, ਜੋ ਕਿ Galaxy ਡਿਵਾਈਸਾਂ ਦੀ ਚੋਣ ਤੱਕ ਸੀਮਿਤ ਸੀ। ਵੈਸੇ ਤਾਂ ਹੁਣ ਕੰਪਨੀ ਨੇ ਇਸ ਨੂੰ ਐਂਡਰਾਇਡ 14 ਅਪਡੇਟ ਵਾਲੇ ਸਾਰੇ ਫੋਨਾਂ ਲਈ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। 


ਭਾਰਤੀ ਉਪਭੋਗਤਾਵਾਂ ਨੂੰ ਕਰਨਾ ਪਵੇਗਾ ਇੰਤਜ਼ਾਰ: 
ਇਸ ਤੋਂ ਪਹਿਲਾਂ ਇਸ ਟੂਲ ਨੂੰ Galaxy S24 Ultra 'ਤੇ ਦੇਖਿਆ ਜਾ ਚੁੱਕਾ ਹੈ, ਪਰ ਦੱਸ ਦਈਏ ਕਿ ਇਹ ਟੂਲ ਸਿਰਫ ਅਮਰੀਕੀ ਨੈੱਟਵਰਕ 'ਤੇ ਹੀ ਦਿਖਾਈ ਦੇ ਰਿਹਾ ਹੈ, ਵੈਸੇ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਭਾਰਤੀ ਨੈੱਟਵਰਕ ਪ੍ਰੋਵਾਈਡਰਾਂ ਨਾਲ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਜਿਸ 'ਚ ਕੁਝ ਹੋਰ ਸਮਾਂ ਲੱਗ ਸਕਦਾ ਹੈ। 

Related Post