Petrol Diesel Cost News : ਐਕਸਾਈਜ਼ ਡਿਊਟੀ ਵਿੱਚ ਅਚਾਨਕ ਹੋਇਆ ਵਾਧਾ, ਕੀ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋ ਜਾਵੇਗਾ ? ਇੱਥੇ ਪੜ੍ਹੋ ਪੂਰੀ ਖ਼ਬਰ

ਸਰਕਾਰ ਨੇ ਸੋਮਵਾਰ ਨੂੰ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ 2 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਹੈ। ਇਹ ਫੈਸਲਾ ਵਿਸ਼ਵ ਪੱਧਰ 'ਤੇ ਤੇਲ ਕੀਮਤਾਂ ਵਿੱਚ ਚੱਲ ਰਹੇ ਉਤਰਾਅ-ਚੜ੍ਹਾਅ ਅਤੇ ਟਰੰਪ ਪ੍ਰਸ਼ਾਸਨ ਵੱਲੋਂ ਜਵਾਬੀ ਟੈਰਿਫਾਂ ਦੇ ਐਲਾਨ ਵਿਚਕਾਰ ਲਿਆ ਗਿਆ ਹੈ।

By  Aarti April 7th 2025 04:33 PM
Petrol Diesel Cost News : ਐਕਸਾਈਜ਼ ਡਿਊਟੀ ਵਿੱਚ ਅਚਾਨਕ ਹੋਇਆ ਵਾਧਾ, ਕੀ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋ ਜਾਵੇਗਾ ? ਇੱਥੇ ਪੜ੍ਹੋ ਪੂਰੀ ਖ਼ਬਰ

Petrol Diesel Cost News :  ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਸੋਮਵਾਰ ਨੂੰ ਵੱਡੀ ਖ਼ਬਰ ਆਈ। ਦਰਅਸਲ, ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਧਾ ਦਿੱਤੀ ਹੈ।

ਰਾਹਤ ਦੀ ਗੱਲ ਇਹ ਹੈ ਕਿ ਐਕਸਾਈਜ਼ ਡਿਊਟੀ ਵਿੱਚ ਵਾਧੇ ਕਾਰਨ ਆਮ ਲੋਕਾਂ 'ਤੇ ਕੋਈ ਵਾਧੂ ਬੋਝ ਨਹੀਂ ਪਵੇਗਾ। ਇਹ ਫੈਸਲਾ ਵਿਸ਼ਵ ਪੱਧਰ 'ਤੇ ਤੇਲ ਕੀਮਤਾਂ ਵਿੱਚ ਚੱਲ ਰਹੇ ਉਤਰਾਅ-ਚੜ੍ਹਾਅ ਅਤੇ ਟਰੰਪ ਪ੍ਰਸ਼ਾਸਨ ਵੱਲੋਂ ਜਵਾਬੀ ਟੈਰਿਫਾਂ ਦੇ ਐਲਾਨ ਵਿਚਕਾਰ ਲਿਆ ਗਿਆ ਹੈ। 

ਇੱਕ ਪਾਸੇ ਜਿੱਥੇ ਪੈਟਰੋਲ 'ਤੇ ਐਕਸਾਈਜ਼ ਡਿਊਟੀ 2 ਰੁਪਏ ਵਧਾਈ ਗਈ ਹੈ, ਉੱਥੇ ਹੀ ਸਰਕਾਰ ਨੇ ਡੀਜ਼ਲ 'ਤੇ ਐਕਸਾਈਜ਼ ਡਿਊਟੀ 2 ਰੁਪਏ ਵਧਾਉਣ ਦਾ ਵੀ ਫੈਸਲਾ ਕੀਤਾ ਹੈ। ਇਸ ਤੋਂ ਬਾਅਦ ਇਹ ਖਦਸ਼ਾ ਸੀ ਕਿ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਵੇਗਾ, ਪਰ ਰਾਹਤ ਦੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਐਕਸਾਈਜ਼ ਡਿਊਟੀ ਵਧਾਉਣ ਦੇ ਨਾਲ-ਨਾਲ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਇਸਦਾ ਆਮ ਗਾਹਕਾਂ 'ਤੇ ਕੋਈ ਅਸਰ ਨਹੀਂ ਪਵੇਗਾ। ਸਰਕਾਰ ਨੇ ਇਹ ਫੈਸਲਾ ਅੰਤਰਰਾਸ਼ਟਰੀ ਤੇਲ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਦੇ ਵਿਚਕਾਰ ਲਿਆ ਹੈ।

ਦੱਸ ਦਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ 8 ਅਪ੍ਰੈਲ ਤੋਂ ਲਾਗੂ ਹੋਣਗੀਆਂ। ਇਹ ਜਾਣਕਾਰੀ ਸਰਕਾਰ ਵੱਲੋਂ ਇੱਕ ਅਧਿਕਾਰਤ ਆਦੇਸ਼ ਜਾਰੀ ਕਰਕੇ ਦਿੱਤੀ ਗਈ। 

ਕੀ ਹੈ ਐਕਸਾਈਜ਼ ਡਿਊਟੀ ?

ਦੱਸ ਦਈਏ ਕਿ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਕੇਂਦਰ ਸਰਕਾਰ ਦੁਆਰਾ ਲਗਾਇਆ ਜਾਣ ਵਾਲਾ ਇੱਕ ਟੈਕਸ ਹੈ ਜੋ ਕਿ ਬਾਲਣ ਦੀ ਕੀਮਤ ਦਾ ਇੱਕ ਵੱਡਾ ਹਿੱਸਾ ਬਣਦੀ ਹੈ। ਇਸ ਵੇਲੇ ਪੈਟਰੋਲ 'ਤੇ ਐਕਸਾਈਜ਼ ਡਿਊਟੀ 19.90 ਰੁਪਏ ਪ੍ਰਤੀ ਲੀਟਰ ਹੈ। ਡੀਜ਼ਲ 'ਤੇ ਐਕਸਾਈਜ਼ ਡਿਊਟੀ ਲਗਭਗ 15.80 ਰੁਪਏ ਪ੍ਰਤੀ ਲੀਟਰ ਹੈ। ਧਿਆਨ ਦੇਣ ਯੋਗ ਹੈ ਕਿ 2014 ਵਿੱਚ ਪੈਟਰੋਲ 'ਤੇ ਐਕਸਾਈਜ਼ ਡਿਊਟੀ 9.48 ਰੁਪਏ ਪ੍ਰਤੀ ਲੀਟਰ ਸੀ ਅਤੇ ਡੀਜ਼ਲ 'ਤੇ 3.56 ਰੁਪਏ ਪ੍ਰਤੀ ਲੀਟਰ ਸੀ, ਜਿਸ ਨੂੰ ਬਾਅਦ ਵਿੱਚ ਕਈ ਵਾਰ ਵਧਾਇਆ ਗਿਆ ਸੀ।

ਇਹ ਵੀ ਪੜ੍ਹੋ : Moga Sex Scandal : 18 ਸਾਲ ਪੁਰਾਣੇ ਕੇਸ 'ਚ ਮੋਹਾਲੀ CBI ਅਦਾਲਤ ਦਾ ਵੱਡਾ ਫੈਸਲਾ, ਪੰਜਾਬ ਪੁਲਿਸ ਦੇ ਸਾਬਕਾ SSP ਸਮੇਤ 4 ਮੁਲਾਜ਼ਮਾਂ ਨੂੰ 5-5 ਸਾਲ ਦੀ ਸਜ਼ਾ

Related Post