Mohindra College Patiala : ਵਿਦਿਆਰਥੀ ਨੂੰ CM ਮਾਨ ਦਾ ਪੁਤਲਾ ਫੂਕਣਾ ਪਿਆ ਮਹਿੰਗਾ! ਕਾਲਜ ਨੇ ਕੀਤਾ ਰੈਸਟੀਕੇਟ, ਲਾਈ ਪਾਬੰਦੀ
Patiala College Resticate Student News : ਪਟਿਆਲਾ ਦੇ ਸਰਕਾਰੀ ਮਹਿੰਦਰਾ ਕਾਲਜ ਨੇ ਇੱਕ ਵਿਦਿਆਰਥੀ ਨੂੰ ਸਿਰਫ਼ ਇਸ ਲਈ ਕਾਲਜ ਵਿਚੋਂ ਕੱਢ ਦਿੱਤਾ ਕਿ ਉਸ ਨੇ ਕਿਸਾਨਾਂ ਖਿਲਾਫ਼ ਜ਼ਬਰੀ ਕਾਰਵਾਈ ਦੇ ਵਿਰੋਧ ਵਿੱਚ ਕਾਲਜ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਗਟ ਕੀਤਾ।

Government Mohindra College Patiala : ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਕਿਸਾਨ ਅੰਦੋਲਨ ਨੂੰ ਖੇਰੂੰ-ਖੇਰੂੰ ਕਰਨ ਤੋਂ ਬਾਅਦ ਹੁਣ ਸਰਕਾਰੀ ਅਦਾਰੇ ਵੀ ਕਿਸਾਨਾਂ ਦੇ ਹੱਕ 'ਚ ਉਠੀ ਆਵਾਜ਼ ਨੂੰ ਦਬਾਉਣ ਲੱਗੇ ਹਨ, ਜਿਸ ਦੀ ਮਿਸਾਲ ਪਟਿਆਲਾ ਵਿੱਚ ਵਿਖਾਈ ਦਿੱਤੀ ਹੈ। ਪਟਿਆਲਾ ਦੇ ਸਰਕਾਰੀ ਮਹਿੰਦਰਾ ਕਾਲਜ ਨੇ ਇੱਕ ਵਿਦਿਆਰਥੀ ਨੂੰ ਸਿਰਫ਼ ਇਸ ਲਈ ਕਾਲਜ ਵਿਚੋਂ ਕੱਢ ਦਿੱਤਾ ਕਿ ਉਸ ਨੇ ਕਿਸਾਨਾਂ ਖਿਲਾਫ਼ ਜ਼ਬਰੀ ਕਾਰਵਾਈ ਦੇ ਵਿਰੋਧ ਵਿੱਚ ਕਾਲਜ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਗਟ ਕੀਤਾ।
ਕਾਲਜ ਪ੍ਰਿੰਸੀਪਲ ਦੇ ਦਸਤਖਤਾਂ ਹੇਠ ਜਾਰੀ ਇਸ ਪੱਤਰ ਅਨੁਸਾਰ ਕਾਲਜ ਦਾ ਵਿਦਿਆਰਥੀ ਵਿਕਰਮ ਸਿੰਘ, ਸੈਲਫ਼ ਫਾਈਨਾਂਸ ਕੋਰਸ ਬੀ.ਜੇ.ਐਮ.ਸੀ ਦੇ 6ਵੇਂ ਸਮੈਸਟਰ ਦਾ ਵਿਦਿਆਰਥੀ ਹੈ। ਇਸ ਵਿੱਚ ਲਿਖਿਆ ਗਿਆ ਹੈ ਕਿ ਵਿਦਿਆਰਥੀ ਨੇ ਕਾਲਜ ਦਾ ਮਾਹੌਲ ਖਰਾਬ ਕੀਤਾ ਹੈ, ਜਿਸ ਕਾਰਨ ਉਸ ਨੂੰ ਕਾਲਜ ਵਿਚੋਂ ਰੈਸਟੀਕੇਟ ਕੀਤਾ ਜਾਂਦਾ ਹੈ।
ਇਸ ਦੇ ਨਾਲ ਹੀ ਵਿਕਰਮ ਸਿੰਘ ਨੂੰ ਕਾਲਜ ਅੰਦਰ ਐਂਟਰੀ ਤੋਂ ਵੀ ਬੈਨ ਕੀਤਾ ਗਿਆ ਹੈ।