Gemini Mobile App : ਗੂਗਲ ਨੇ AI ਟੂਲ Gemini Advanced ਕੀਤਾ ਲਾਂਚ, ਜਾਣੋ ਕਿਵੇਂ ਕੀਤੀ ਜਾ ਸਕਦੀ ਹੈ ਵਰਤੋਂ

Gemini Mobile App : ਗੂਗਲ ਨੇ ਸ਼ਕਤੀਸ਼ਾਲੀ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਟੂਲ ਐਪ ਜਾਰੀ ਕੀਤਾ ਹੈ, ਜਿਸ ਦਾ ਨਾਮ Gemini Advanced ਹੈ। ਤੁਸੀਂ ਇਸ ਦੀ ਮਦਦ ਨਾਲ 1 ਘੰਟੇ ਦੇ ਕੰਮ ਨੂੰ 10 ਮਿੰਟ 'ਚ ਕਰ ਸਕੋਗੇ। ਦਸ ਦਈਏ ਕਿ ਹੁਣ ਤੱਕ ਇਸ ਟੂਲ ਦੀ ਵਰਤੋਂ ਸਿਰਫ਼ ਬ੍ਰਾਊਜ਼ਰ ਰਾਹੀਂ ਹੀ ਕੀਤੀ ਜਾ ਸਕਦੀ ਸੀ।

By  KRISHAN KUMAR SHARMA June 19th 2024 03:22 PM

Gemini Mobile App : ਗੂਗਲ ਨੇ ਸ਼ਕਤੀਸ਼ਾਲੀ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਟੂਲ ਐਪ ਜਾਰੀ ਕੀਤਾ ਹੈ, ਜਿਸ ਦਾ ਨਾਮ Gemini Advanced ਹੈ। ਤੁਸੀਂ ਇਸ ਦੀ ਮਦਦ ਨਾਲ 1 ਘੰਟੇ ਦੇ ਕੰਮ ਨੂੰ 10 ਮਿੰਟ 'ਚ ਕਰ ਸਕੋਗੇ, ਭਾਰਤ 'ਚ ਇਹ ਐਪ 9 ਭਾਸ਼ਾਵਾਂ- ਹਿੰਦੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਤਾਮਿਲ, ਤੇਲਗੂ ਅਤੇ ਉਰਦੂ 'ਚ ਉਪਲਬਧ ਹੈ। ਦਸ ਦਈਏ ਕਿ ਹੁਣ ਤੱਕ ਇਸ ਟੂਲ ਦੀ ਵਰਤੋਂ ਸਿਰਫ਼ ਬ੍ਰਾਊਜ਼ਰ ਰਾਹੀਂ ਹੀ ਕੀਤੀ ਜਾ ਸਕਦੀ ਸੀ।

ਐਂਡਰਾਇਡ ਫੋਨ 'ਚ ਡਾਊਨਲੋਡ ਦਾ ਤਰੀਕਾ : ਤੁਸੀਂ ਇਸ ਐਪ ਨੂੰ ਪਲੇ-ਸਟੋਰ ਤੋਂ ਸਿੱਧੇ ਡਾਊਨਲੋਡ ਕਰ ਸਕਦੇ ਹੋ। ਨਾਲ ਹੀ ਤੁਸੀਂ ਗੂਗਲ ਅਸਿਸਟੈਂਸ ਰਾਹੀਂ ਵੀ ਇਸ ਨੂੰ ਐਕਸੈਸ ਕਰ ਸਕੋਗੇ। ਤੁਹਾਨੂੰ 'ਹੇ ਗੂਗਲ' ਕਹਿ ਕੇ ਗੂਗਲ ਅਸਿਸਟੈਂਟ ਨੂੰ ਜਗਾਉਣਾ ਹੋਵੇਗਾ ਅਤੇ ਫਿਰ ਤੁਸੀਂ ਏਆਈ ਟੂਲ Gemini ਦੀ ਵਰਤੋਂ ਕਰਨ ਦੇ ਯੋਗ ਹੋਵੋਗੇ। ਭਾਵੇਂ ਇਸ 'ਚ ਕਈ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ ਪਰ ਗੂਗਲ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਹੋਰ ਵੀ ਕਈ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਜਾਣਗੀਆਂ। ਐਪਲ ਫੋਨ ਵਾਲੇ ਲੋਕ ਸਿੱਧੇ ਗੂਗਲ ਐਪ ਰਾਹੀਂ Gemini ਐਪ ਪ੍ਰਾਪਤ ਕਰ ਸਕਣਗੇ। ਉਪਭੋਗਤਾਵਾਂ ਨੂੰ ਸਿਰਫ Gemini ਟੌਗਲ 'ਤੇ ਟੈਪ ਕਰਨਾ ਹੋਵੇਗਾ।

ਕਿਸੇ ਵੀ ਹੋਰ ਚੈਟਬੋਟ ਨਾਲੋਂ ਵੱਡੀ ਸੰਦਰਭ ਵਿੰਡੋ : ਗੂਗਲ ਨੇ ਆਪਣੇ ਬਲਾਗ 'ਚ ਦੱਸਿਆ ਹੈ ਕਿ ਕਿ ਸਾਡਾ ਸਭ ਤੋਂ ਉੱਨਤ ਮਾਡਲ, Gemini 1.5 Pro ਹੁਣ Gemini Advanced 9 ਭਾਰਤੀ ਭਾਸ਼ਾਵਾਂ 'ਚ ਉਪਲਬਧ ਹੋਵੇਗਾ। ਦਸ ਦਈਏ ਕਿ Gemini Advanced ਕੋਲ ਹੁਣ 1 ਮਿਲੀਅਨ ਟੋਕਨਾਂ ਦੀ ਇੱਕ ਬਹੁਤ ਵੱਡੀ ਸੰਦਰਭ ਵਿੰਡੋ ਹੈ, ਜੋ ਕਿ ਕਿਸੇ ਵੀ ਹੋਰ ਚੈਟਬੋਟ ਨਾਲੋਂ ਵੱਡੀ ਹੈ। ਇਹ ਵੱਡੀ ਮਾਤਰਾ 'ਚ ਜਾਣਕਾਰੀ ਨੂੰ ਸਮਝਣ 'ਚ ਮਦਦ ਕਰਦਾ ਹੈ, ਜਿਵੇਂ ਕਿ ਲੰਬੇ ਦਸਤਾਵੇਜ਼ (1500 ਪੰਨਿਆਂ ਤੱਕ), ਈਮੇਲਾਂ, ਕਈ ਘੰਟਿਆਂ ਦੇ ਵੀਡੀਓ ਅਤੇ ਭਵਿੱਖੀ ਕੋਡ।

ਹੋਰ ਕਿੱਥੇ ਵਰਤੋਂ ਕੀਤੀ ਜਾ ਸਕਦੀ ਹੈ?

ਬਲਾਗ 'ਚ ਲਿਖਿਆ ਗਿਆ ਹੈ ਕਿ ਅਸੀਂ ਗੂਗਲ ਮੈਸੇਜ 'ਚ Gemini ਨੂੰ ਵੀ ਪੇਸ਼ ਕਰ ਰਹੇ ਹਾਂ, ਤਾਂ ਜੋ ਤੁਸੀਂ ਆਪਣੇ ਫੋਨ 'ਤੇ Gemini ਨਾਲ ਜ਼ਿਆਦਾ ਆਸਾਨੀ ਨਾਲ ਕੰਮ ਕਰ ਸਕੋ। ਹੁਣ ਤੁਸੀਂ Messages ਐਪ ਨੂੰ ਛੱਡੇ ਬਿਨਾਂ ਸੁਨੇਹੇ ਲਿਖਣ, ਨਵੇਂ ਵਿਚਾਰ ਜਾਂ ਈਵੈਂਟਾਂ ਦੀ ਯੋਜਨਾ ਬਣਾਉਣ 'ਚ ਮਦਦ ਪ੍ਰਾਪਤ ਕਰ ਸਕਦੇ ਹੋ। ਅਜੇ ਇਸ ਨੂੰ ਚੋਣਵੇਂ ਡਿਵਾਈਸਾਂ 'ਤੇ ਅੰਗਰੇਜ਼ੀ 'ਚ ਲਾਂਚ ਕੀਤਾ ਗਿਆ ਹੈ।

ਗੂਗਲ ਨੇ ਕਿਹਾ ਹੈ ਕਿ ਅਸੀਂ ਇਹ ਦੇਖ ਕੇ ਬਹੁਤ ਉਤਸ਼ਾਹਿਤ ਹਾਂ ਕਿ ਭਾਰਤ 'ਚ ਲੋਕ ਨਵੇਂ ਅਤੇ ਵਿਲੱਖਣ ਤਰੀਕਿਆਂ ਨਾਲ Gemini ਦੀ ਵਰਤੋਂ ਕਿਵੇਂ ਕਰਨਗੇ। ਭਾਵੇਂ ਤੁਸੀਂ ਆਪਣੇ ਫ਼ੋਨ 'ਤੇ Google Messages 'ਚ ਜਾਂ ਵੈੱਬ 'ਤੇ Gemini ਦੀ ਵਰਤੋਂ ਕਰ ਰਹੇ ਹੋ, ਪਰ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਆਪਣੀ ਰਚਨਾਤਮਕਤਾ ਨੂੰ ਖੋਲ੍ਹਣ, ਉਤਪਾਦਕਤਾ ਵਧਾਉਣ ਅਤੇ ਨਵੇਂ ਵਿਚਾਰਾਂ ਦੀ ਪੜਚੋਲ ਕਰਨ ਲਈ ਇੱਕ ਉਪਯੋਗੀ ਸਾਧਨ ਲੱਭ ਸਕੋਗੇ।

Related Post