ਗੂਗਲ ਨੇ ਡੂਡਲ ਬਣਾ ਕੇ ਵੈਲੇਨਟਾਈਨ ਡੇਅ ਦੀ ਦਿੱਤੀ ਮੁਬਾਰਕ, ਕਹੀ ਇਹ ਗੱਲ
Valentine's day 2023 : 14 ਫਰਵਰੀ ਨੂੰ ਹਰ ਸਾਲ ਵੈਲੇਨਟਾਈਨ ਡੇ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਪ੍ਰੇਮੀ ਜੋੜਿਆਂ ਲਈ ਇਹ ਸਭ ਤੋਂ ਖਾਸ ਹੈ। ਇਸ ਦੇ ਪ੍ਰੇਮੀ ਇਕ ਦੂਜੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਇਸ ਖਾਸ ਮੌਕੇ 'ਤੇ ਗੂਗਲ ਨੇ ਵੀ ਡੂਡਲ ਬਣਾ ਕੇ ਲੋਕਾਂ ਨੂੰ ਵੈਲੇਨਟਾਈਨ ਡੇ ਦੀਆਂ ਮੁਬਾਰਕਾਂ ਦਿੱਤੀਆਂ ਹਨ।
ਗੂਗਲ ਨੇ ਆਪਣੇ ਮੈਸੇਜ ਵਿਚ ਕਿਹਾ, "ਮੀਂਹ ਜਾਂ ਚਮਕ, ਕੀ ਤੁਸੀਂ ਮੇਰੇ ਹੋਵੋਗੇ?" ਅੱਜ ਦਾ ਵੈਲੇਨਟਾਈਨ ਡੇ ਡੂਡਲ ਸਾਲ ਦਾ ਸਭ ਤੋਂ ਰੋਮਾਂਟਿਕ ਦਿਨ ਮਨਾਉਂਦਾ ਹੈ, ਜਦੋਂ ਦੁਨੀਆ ਭਰ ਦੇ ਲੋਕ ਤੋਹਫ਼ਿਆਂ, ਸ਼ੁਭਕਾਮਨਾਵਾਂ ਤੇ ਹੋਰ ਬਹੁਤ ਕੁਝ ਰਾਹੀਂ ਆਪਣੇ ਪ੍ਰੇਮੀਆਂ, ਦੋਸਤਾਂ ਤੇ ਸਹਿਭਾਗੀਆਂ ਲਈ ਪਿਆਰ ਦਾ ਇਜ਼ਹਾਰ ਕਰਦੇ ਹਨ।
ਇਹ ਵੀ ਪੜ੍ਹੋ : Valentine Day : ਪਿਆਰ ਦਾ ਇਜ਼ਹਾਰ ਕਰਨਾ ਹੋਇਆ ਮਹਿੰਗਾ, ਅਸਮਾਨੀ ਚੜ੍ਹੇ ਲਾਲ ਗੁਲਾਬ ਦੇ ਰੇਟ
ਗੂਗਲ ਨੇ ਅੱਗੇ ਕਿਹਾ, "ਕੀ ਤੁਸੀਂ ਜਾਣਦੇ ਹੋ ਕਿ ਮੱਧ ਯੁੱਗ ਦੌਰਾਨ, ਇੰਗਲੈਂਡ ਤੇ ਫਰਾਂਸ ਵਰਗੇ ਯੂਰਪੀਅਨ ਦੇਸ਼ ਮੰਨਦੇ ਸਨ ਕਿ 14 ਫਰਵਰੀ ਨੂੰ ਪੰਛੀਆਂ ਨੂੰ ਮਿਲਾਉਣ ਦੇ ਮੌਸਮ ਦੀ ਸ਼ੁਰੂਆਤ ਸੀ?" ਉਨ੍ਹਾਂ ਨੇ ਇਸ ਘਟਨਾ ਨੂੰ ਪਿਆਰ ਨਾਲ ਜੋੜਿਆ ਤੇ ਰੋਮਾਂਟਿਕ ਤਿਉਹਾਰ ਸ਼ੁਰੂ ਹੋ ਗਿਆ। ਇਹ 17ਵੀਂ ਸਦੀ 'ਚ ਦੁਨੀਆ ਭਰ 'ਚ ਵਧੇਰੇ ਪ੍ਰਸਿੱਧ ਹੋ ਗਈ ਸੀ।" ਗੂਗਲ ਨੇ ਕਿਹਾ, "ਅੱਜ ਲਈ ਤੁਹਾਡੀ ਭਵਿੱਖਬਾਣੀ ਜੋ ਵੀ ਹੋਵੇ, ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਕਿਸੇ ਖਾਸ ਵਿਅਕਤੀ ਨਾਲ ਮਨਾਉਣ ਦਾ ਆਨੰਦ ਮਾਣੋਗੇ।