Gold And Silver Price Today : ਅੱਜ ਵੀ ਮਹਿੰਗਾ ਹੋਇਆ ਸੋਨਾ; ਚਾਂਦੀ ਦੇ ਭਾਅ ਡਿੱਗੇ, ਜਾਣੋ ਰੇਟ 'ਚ ਕਿੰਨਾ ਬਦਲਾਅ
ਮਿਲੀ ਜਾਣਕਾਰੀ ਮੁਤਾਬਿਕ ਅੱਜ 23 ਕੈਰੇਟ ਸੋਨੇ ਦੀ ਕੀਮਤ 16 ਰੁਪਏ ਘਟ ਕੇ 73211 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਹੈ। ਉਥੇ ਹੀ 22 ਕੈਰੇਟ ਸੋਨਾ 67331 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ।
Gold And Silver Price Today : ਸਰਾਫਾ ਬਾਜ਼ਾਰ 'ਚ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਮਾਮੂਲੀ ਬਦਲਾਅ ਦੇਖਣ ਨੂੰ ਮਿਲਿਆ ਹੈ। ਜਿੱਥੇ ਚਾਂਦੀ ਸਸਤੀ ਹੋ ਗਈ ਹੈ, ਉਥੇ ਸੋਨੇ ਦੀ ਕੀਮਤ 'ਚ ਸਿਰਫ 16 ਰੁਪਏ ਦਾ ਵਾਧਾ ਹੋਇਆ ਹੈ। ਅੱਜ 24 ਕੈਰੇਟ ਸੋਨਾ 73505 ਰੁਪਏ ਪ੍ਰਤੀ 10 ਗ੍ਰਾਮ ਦੀ ਦਰ ਨਾਲ ਖੁੱਲ੍ਹਿਆ। ਜਦਕਿ ਸੋਮਵਾਰ ਨੂੰ ਇਹ 73489 ਰੁਪਏ 'ਤੇ ਬੰਦ ਹੋਇਆ। ਦੂਜੇ ਪਾਸੇ ਚਾਂਦੀ 286 ਰੁਪਏ ਪ੍ਰਤੀ ਕਿਲੋ ਸਸਤੀ ਹੋ ਕੇ 88028 ਰੁਪਏ 'ਤੇ ਆ ਗਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਅੱਜ 23 ਕੈਰੇਟ ਸੋਨੇ ਦੀ ਕੀਮਤ 16 ਰੁਪਏ ਘਟ ਕੇ 73211 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਹੈ। ਉਥੇ ਹੀ 22 ਕੈਰੇਟ ਸੋਨਾ 67331 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਅੱਜ ਇਸ ਵਿੱਚ 15 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਅੱਜ 18 ਕੈਰੇਟ ਸੋਨੇ ਦੀ ਕੀਮਤ 'ਚ 12 ਰੁਪਏ ਦਾ ਵਾਧਾ ਹੋਇਆ ਹੈ ਅਤੇ ਇਹ 55129 ਰੁਪਏ ਪ੍ਰਤੀ 10 ਗ੍ਰਾਮ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ 14 ਕੈਰੇਟ ਸੋਨੇ ਦੀ ਕੀਮਤ ਅੱਜ 9 ਰੁਪਏ ਮਜ਼ਬੂਤ ਹੋ ਕੇ 43000 ਰੁਪਏ ਪ੍ਰਤੀ 10 ਗ੍ਰਾਮ 'ਤੇ ਖੁੱਲ੍ਹੀ।
ਦੱਸ ਦਈਏ ਕਿ ਸੋਨੇ ਅਤੇ ਚਾਂਦੀ ਦੀਆਂ ਇਹ ਦਰਾਂ ਆਈਬੀਜੇਏ ਦੁਆਰਾ ਜਾਰੀ ਕੀਤੀਆਂ ਗਈਆਂ ਹਨ। ਇਸ 'ਤੇ ਕੋਈ ਜੀਐਸਟੀ ਅਤੇ ਗਹਿਣੇ ਬਣਾਉਣ ਦੇ ਖਰਚੇ ਨਹੀਂ ਹਨ। ਇਹ ਕਾਫ਼ੀ ਸੰਭਵ ਹੈ ਕਿ ਤੁਹਾਡੇ ਸ਼ਹਿਰ ਵਿੱਚ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ 1000 ਤੋਂ 2000 ਰੁਪਏ ਦਾ ਅੰਤਰ ਹੋ ਸਕਦਾ ਹੈ।
ਇਹ ਵੀ ਪੜ੍ਹੋ : Inflation in India: ਥੋਕ ਮਹਿੰਗਾਈ ਫਿਰ ਘਟੀ, ਲਗਾਤਾਰ ਦੂਜੇ ਮਹੀਨੇ ਮਿਲੀ ਰਾਹਤ, ਕਿਹੜੀਆਂ ਵਸਤਾਂ ਦੀਆਂ ਕੀਮਤਾਂ ਘਟੀਆਂ ਸਭ ਤੋਂ ਵੱਧ