ਲੜਕੀ ਵੱਲੋਂ ਅੰਮ੍ਰਿਤਸਰ ਦੇ ਟ੍ਰਿਲਿਅਮ ਮਾਲ ਦੀ ਛੱਤ ਤੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼, ਜਾਣੋ ਵਜ੍ਹਾਂ
ਅੰਮ੍ਰਿਤਸਰ: ਅੰਮ੍ਰਿਤਸਰ ਸ਼ਹਿਰ ਦੇ ਟ੍ਰਿਲਿਅਮ ਮਾਲ ਦੀ ਛੱਤ ਉੱਤੇ ਲੜਕੀ ਵੱਲੋਂ ਹੰਗਾਮਾ ਕੀਤਾ ਗਿਆ।ਪੁਲਿਸ ਨੇ 2 ਘੰਟਿਆਂ ਦੀ ਕੋਸ਼ਿਸ਼ ਤੋਂ ਮਗਰੋਂ ਲੜਕੀ ਨੂੰ ਛੱਤ ਤੋਂ ਹੇਠਾਂ ਉਤਾਰਿਆ। ਲੜਕੀ ਦੀ ਉਮਰ 23 ਸਾਲ ਹੈ। ਪੁਲਿਸ ਵੱਲੋਂ ਲੜਕੀ ਦੇ ਪਰਿਵਾਰ ਨੂੰ ਬੁਲਾਇਆ ਗਿਆ ਹੈ ਅਤੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਛੱਤ ਤੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਿਉ ਕੀਤੀ ਹੈ।
ਇਸ ਬਾਰੇ ਏਸੀਪੀ ਨਾਰਥ ਵਰਿੰਦਰ ਖੋਸਾ ਨੇ ਦੱਸਿਆ ਕਿ ਲੜਕੀ ਜਿਸ ਨਾਲ ਪਿਆਰ ਕਰਦੀ ਹੈ, ਉਸ ਦੇ ਪਰਿਵਾਰ ਵਾਲੇ ਉਸ ਲੜਕੇ ਨਾਲ ਵਿਆਹ ਲਈ ਨਹੀਂ ਮੰਨ ਰਹੇ ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਏਸੀਪੀ ਨਾਰਥ ਵਰਿੰਦਰ ਖੋਸਾ ਮੁਤਾਬਕ ਘਟਨਾ ਸ਼ਨੀਵਾਰ ਦੇਰ ਰਾਤ ਦੀ ਹੈ। ਰਾਤ ਕਰੀਬ 10 ਕੁ ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਇਕ ਲੜਕੀ ਟ੍ਰੀਲਿਅਮ ਮਾਲ ਦੀ ਛੱਤ ਉੱਤੇ ਚੜ੍ਹ ਗਈ ਹੈ। ਕੁੱਝ ਮਿੰਟਾਂ ਵਿੱਚ ਪਹੁੰਚ ਕੇ ਪੁਲਿਸ ਨੇ ਲੜਕੀ ਨੂੰ ਖੁਦਕੁਸ਼ੀ ਨਾ ਕਰਨ ਲਈ ਸਮਝਾਉਂਦੇ ਰਹੇ। ਲੜਕੀ ਦੇ ਪਰਿਵਾਰਿਕ ਮੈਂਬਰ ਵੀ ਮੌਕੇ ਉੱਤੇ ਪਹੁੰਚੇ ਤੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਲੜਕੀ ਨਹੀਂ ਮੰਨੀ। ਫਿਰ ਆਖ਼ਰ ਪੁਲਿਸ ਨੇ ਲੜਕੀ ਨੂੰ ਗੱਲਾਂ ਵਿੱਚ ਉਲਝਾਇਆ ਅਤੇ ਜਿਵੇਂ ਉਸ ਦਾ ਧਿਆਨ ਛੱਤ ਤੋਂ ਹੇਠਾਂ ਗਿਆ ਤਾਂ ਪੁਲਿਸ ਨੇ ਉਸ ਨੂੰ ਆਪਣੇ ਵੱਲ ਉਪਰ ਖਿੱਚ ਲਿਆ।
ਏਸੀਪੀ ਨਾਰਥ ਵਰਿੰਦਰ ਖੋਸਾ ਨੇ ਕਿਹਾ ਕਿ ਲੜਕੀ ਨੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਕਿਉਂਕਿ ਉਹ 23 ਸਾਲ ਦੀ ਹੈ, ਜਿਸ ਨਾਲ ਵਿਆਹ ਕਰਵਾਉਣ ਲਈ ਕਹੇਗੀ, ਉਸ ਨਾਲ ਭੇਜਣਾ ਹੈ ਜਾਂ ਨਹੀਂ ਅਦਾਲਤ ਇਸ ਦਾ ਫੈਸਲਾ ਕਰੇਗੀ।