Gippy Grewals Akaal Movie : Akaal ਫ਼ਿਲਮ ਦਾ ਵਿਰੋਧ ਕਰਨ ਵਾਲਿਆਂ ਨੂੰ ਗਿੱਪੀ ਗਰੇਵਾਲ ਦਾ ਜਵਾਬ, ਮੇਰੇ ਕੱਪੜੇ ਦੇਖ ਕੇ ਵਿਰੋਧ ਨਾ ਕਰੋ,ਫ਼ਿਲਮ ਦੇਖ ਕੇ ਆਓ ਪਹਿਲਾਂ

ਅਕਾਲ ਫਿਲਮ ਦੇ ਵਿਰੋਧ ਤੋਂ ਬਾਅਦ ਗਿੱਪੀ ਗਰੇਵਾਲ Live ਹੋਏ ਅਤੇ ਵਿਰੋਧ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ। ਗਿੱਪੀ ਗਰੇਵਾਲ ਨੇ ਕਿਹਾ ਕਿ ''ਬਿਨਾਂ ਫ਼ਿਲਮ ਦੇਖੇ ਗੱਲਾਂ ਨਾ ਕਰੋ, ਮੇਰੀ ਜ਼ਿੰਦਗੀ ਦੀ ਬਿਹਤਰੀਨ ਫ਼ਿਲਮ ਹੈ

By  Shanker Badra April 13th 2025 11:11 AM -- Updated: April 13th 2025 12:24 PM
Gippy Grewals Akaal Movie : Akaal ਫ਼ਿਲਮ ਦਾ ਵਿਰੋਧ ਕਰਨ ਵਾਲਿਆਂ ਨੂੰ ਗਿੱਪੀ ਗਰੇਵਾਲ ਦਾ ਜਵਾਬ, ਮੇਰੇ ਕੱਪੜੇ ਦੇਖ ਕੇ ਵਿਰੋਧ ਨਾ ਕਰੋ,ਫ਼ਿਲਮ ਦੇਖ ਕੇ ਆਓ ਪਹਿਲਾਂ

Gippy Grewal's Akaal Movie : 10 ਅਪ੍ਰੈਲ ਨੂੰ ਰਿਲੀਜ਼ ਹੋਈ ਗਿੱਪੀ ਗਰੇਵਾਲ ਅਤੇ ਨਿਮਰਤ ਖਹਿਰਾ ਸਟਾਰਰ ਪੰਜਾਬੀ ਫਿਲਮ 'ਅਕਾਲ' ਇਸ ਸਮੇਂ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ। ਪੰਜਾਬ ਦੀਆਂ ਕੁੱਝ ਥਾਵਾਂ 'ਤੇ ਫ਼ਿਲਮ ‘ਅਕਾਲ’ ਦਾ ਵਿਰੋਧ ਹੋਇਆ ਹੈ।  ਅਕਾਲ ਫਿਲਮ ਦੇ ਵਿਰੋਧ ਤੋਂ ਬਾਅਦ ਗਿੱਪੀ ਗਰੇਵਾਲ Live ਹੋਏ ਅਤੇ ਵਿਰੋਧ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ। ਗਿੱਪੀ ਗਰੇਵਾਲ ਨੇ ਕਿਹਾ ਕਿ ''ਬਿਨਾਂ ਫ਼ਿਲਮ ਦੇਖੇ ਗੱਲਾਂ ਨਾ ਕਰੋ, ਮੇਰੀ ਜ਼ਿੰਦਗੀ ਦੀ ਬਿਹਤਰੀਨ ਫ਼ਿਲਮ ਹੈ।  

ਗਿੱਪੀ ਗਰੇਵਾਲ ਨੇ ਵਿਰੋਧੀਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ "ਫਿਲਮ ਰਿਲੀਜ਼ ਹੋਣ ਤੋਂ ਇਕ ਦਿਨ ਪਹਿਲਾਂ ਹੀ ਕਿਉਂ ਯਾਦ ਆਇਆ। ਮੈਂ ਕੀ ਪਹਿਨਿਆ ਉਹ ਤਾਂ 2 ਜਨਵਰੀ ਨੂੰ ਹੀ ਫ਼ਿਲਮ ਦਾ ਟੀਜ਼ਰ ਆ ਗਿਆ ਸੀ ,ਕਿਸੇ ਦਾ ਕੋਈ ਇਤਰਾਜ਼ ਨਹੀਂ ਸੀ। ਗਿੱਪੀ ਨੇ ਕਿਹਾ ਕਿ ਮੇਰੇ ਕੱਪੜੇ ਦੇਖ ਕੇ ਫ਼ਿਲਮ ਦਾ ਵਿਰੋਧ ਨਾ ਕਰੋ, ਪਹਿਲਾਂ ਫ਼ਿਲਮ ਦੇਖ ਕੇ ਆਓ। ਤੁਹਾਡੀ ਜੇ ਕਿਸੇ ਦੀ ਮੇਰੇ ਨਾਲ ਕੋਈ ਪ੍ਰੋਬਲਮ ਹੈ ਤਾਂ ਉਸ ਇਸ ਚੱਕਰ 'ਚ ਇੱਕ ਚੰਗੀ ਫ਼ਿਲਮ ਨੂੰ ਕਿਉਂ ਖ਼ਰਾਬ ਕਰ ਰਹੇ ਹੋ। ਇਸ ਨਾਲ ਆਉਣ ਵਾਲੇ ਸਮੇਂ ਇੰਡਰਸਟਰੀ ਨੂੰ ਪ੍ਰੋਬਲਮ ਹੋ ਜਾਵੇਗੀ, ਇਨ੍ਹਾਂ ਵੱਡਾ ਡਰ ਬੈਠ ਜਾਵੇਗਾ।। 

ਉਨ੍ਹਾਂ ਨੇ ਕਿਹਾ ਕਿ ਜੇ ਸਾਨੂੰ ਪਤਾ ਹੁੰਦਾ ਵੀ ਜਿਨ੍ਹਾਂ ਸਿੱਖ ਭਾਈਚਾਰੇ ਲਈ ਅਸੀਂ ਫ਼ਿਲਮ ਬਣਾ ਰਹੇ ਹਾਂ ,ਉਨ੍ਹਾਂ ਨੂੰ ਇਸ 'ਤੇ ਇਤਰਾਜ਼ ਹੋਵੇਗਾ ਤਾਂ ਅਸੀਂ ਕਿਉਂ ਬਣਾਉਂਦੇ। ਅਸੀਂ ਜਦੋਂ ਫ਼ਿਲਮ ਬਣਾਉਣੀ ਸ਼ੁਰੂ ਕੀਤੀ ਸੀ ਤਾਂ ਅਸੀਂ ਗਾਈਡਲਾਈਨਜ਼ ਲਈਆਂ ਵੀ ਅਸੀਂ ਫ਼ਿਲਮ 'ਚ ਕੀ ਦਿਖਾ ਸਕਦੇ ਹਾਂ ,ਕੀ ਨਹੀਂ। ਜਿਹੜੇ ਨਿਹੰਗ ਸਿੰਘ ਜਥੇ ਇਹ ਫ਼ਿਲਮ ਦੇਖ ਕੇ ਆਏ ਹਨ ,ਉਨ੍ਹਾਂ ਨੇ ਬਾਹਰ ਆ ਕੇ ਜੋ ਬੋਲਿਆ ਵੀ ਫ਼ਿਲਮ ਵਧੀਆ ਹੈ ,ਉਹ ਆਪਣੇ ਆਪ ਬੋਲਿਆ ਹੈ। 

ਗਿੱਪੀ ਨੇ ਕਿਹਾ ਕੈਨੇਡਾ ਅਤੇ ਅਮਰੀਕਾ 'ਚ ਵੀ ਜਿਹੜੇ ਲੋਕ ਫ਼ਿਲਮ ਦੇਖ ਕੇ ਆਏ ਹਨ ,ਉਹ ਵੀ ਪੰਜਾਬੀ ਹਨ। ਗਿੱਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਫ਼ਿਲਮ ਨਹੀਂ ਦੇਖੀ ,ਉਹ ਜ਼ਰੂਰ ਫ਼ਿਲਮ ਦੇਖਣ। ਹਾਂ ਕਿਸੇ ਦੇ ਮਤਭੇਦ ਜ਼ਰੂਰ ਹੋ ਸਕਦੇ ਹਨ ਪਰ ਸਾਨੂੰ ਦੱਸਿਓ ਸਾਡੀ ਕੀ ਗ਼ਲਤੀ ਹੈ ,ਅਸੀਂ ਅਗਲੀ ਵਾਰ ਜ਼ਰੂਰ ਸੁਧਾਰਾਂਗੇ। ਜਿੰਨੇ ਪਰਿਵਾਰਾਂ ਨੇ ਹੁਣ ਤੱਕ ਫ਼ਿਲਮ ਦੇਖੀ ਹੈ , ਮੇਰੀ ਜ਼ਿੰਦਗੀ ਦੀ ਬੇਹਤਰੀਨ ਫ਼ਿਲਮ ਹੈ ,ਸਭ ਨੇ ਇਨ੍ਹਾਂ ਪਿਆਰ ਦਿੱਤਾ। ਬਾਕੀ ਜਿਹੜੇ ਲੋਕ ਫ਼ਿਲਮ ਦੇਖ ਰਹੇ ਹਨ ,ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ।

Related Post