ਤੇਲੰਗਾਨਾ-ਆਂਧਰਾ ਪ੍ਰਦੇਸ਼ ਨੂੰ ਵੰਦੇ ਭਾਰਤ ਐਕਸਪ੍ਰੈਸ ਦਾ ਤੋਹਫਾ, ਪੀਐਮ ਮੋਦੀ ਨੇ ਵਿਖਾਈ ਝੰਡੀ

By  Ravinder Singh January 15th 2023 04:20 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਕਰ ਸੰਕ੍ਰਾਂਤੀ ਦੇ ਮੌਕੇ 'ਤੇ ਦੇਸ਼ ਨੂੰ ਅੱਠਵੀਂ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਤੋਹਫੇ ਵਜੋਂ ਦਿੱਤੀ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਿਕੰਦਰਾਬਾਦ ਅਤੇ ਵਿਸ਼ਾਖਾਪਟਨਮ ਵਿਚਕਾਰ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਵੰਦੇ ਭਾਰਤ ਐਕਸਪ੍ਰੈਸ ਭਾਰਤ ਦਾ ਪ੍ਰਤੀਕ ਹੈ ਜੋ ਆਪਣੇ ਹਰ ਨਾਗਰਿਕ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਚਾਹੁੰਦੀ ਹੈ। ਇਹ ਭਾਰਤ ਦਾ ਪ੍ਰਤੀਕ ਹੈ, ਜੋ ਗੁਲਾਮੀ ਦੀ ਮਾਨਸਿਕਤਾ ਤੋਂ ਬਾਹਰ ਆ ਕੇ ਆਤਮ-ਨਿਰਭਰਤਾ ਵੱਲ ਵਧ ਰਿਹਾ ਹੈ।


ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ਅੱਜ ਵੰਦੇ ਭਾਰਤ 'ਤੇ ਜਿਸ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ, ਉਹ ਸ਼ਲਾਘਾਯੋਗ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਇਹ 2023 ਦੀ ਪਹਿਲੀ ਰੇਲਗੱਡੀ ਹੈ। ਇਹ 15 ਦਿਨਾਂ ਦੇ ਅੰਦਰ ਸਾਡੇ ਦੇਸ਼ ਵਿੱਚ ਚੱਲਣ ਵਾਲੀ ਦੂਜੀ ਵੰਦੇ ਭਾਰਤ ਟਰੇਨ ਹੈ। ਇਹ ਦਰਸਾਉਂਦਾ ਹੈ ਕਿ ਭਾਰਤ 'ਚ ਵੰਦੇ ਭਾਰਤ ਅਭਿਆਨ ਕਿੰਨੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਇਹ ਦੇਸ਼ ਦੀ ਰੇਲ ਗੱਡੀ ਹੈ। ਇਸ ਦੀ ਸਪੀਡ ਦੀਆਂ ਕਈ ਵੀਡੀਓਜ਼ ਲੋਕਾਂ ਦੇ ਦਿਲਾਂ-ਦਿਮਾਗ਼ਾਂ 'ਚ ਘਰ ਕਰ ਚੁੱਕੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, ਜਦੋਂ ਕਨੈਕਟੀਵਿਟੀ ਤੇ ਬੁਨਿਆਦੀ ਢਾਂਚਾ ਇਕੱਠੇ ਹੁੰਦੇ ਹਨ ਤਾਂ ਇਹ ਸੁਪਨਿਆਂ ਨੂੰ ਹਕੀਕਤ ਨਾਲ ਜੋੜਦਾ ਹੈ। ਇਹ ਨਿਰਮਾਣ ਨੂੰ ਬਾਜ਼ਾਰ ਨਾਲ ਜੋੜਦਾ ਹੈ। ਪ੍ਰਤਿਭਾ ਨੂੰ ਸਹੀ ਪਲੇਟਫਾਰਮ ਨਾਲ ਜੋੜਦਾ ਹੈ। ਕਨੈਕਟੀਵਿਟੀ ਆਪਣੇ ਨਾਲ ਵਿਕਾਸ ਦੀ ਸੰਭਾਵਨਾ ਲਿਆਉਂਦੀ ਹੈ।


ਇਹ ਵੀ ਪੜ੍ਹੋ :
ਨੇਪਾਲ ਦੇ ਪੋਖਰਾ ਕੌਮਾਂਤਰੀ ਹਵਾਈ ਅੱਡੇ 'ਤੇ ਜਹਾਜ਼ ਹਾਦਸਾਗ੍ਰਸਤ, 72 ਲੋਕ ਸਨ ਸਵਾਰ, 40 ਮੌਤਾਂ ਦੀ ਪੁਸ਼ਟੀ

ਉਨ੍ਹਾਂ ਕਿਹਾ, ਜਿੱਥੇ ਵੀ ਅੰਦੋਲਨ ਹੁੰਦਾ ਹੈ, ਉੱਥੇ ਤਰੱਕੀ ਹੁੰਦੀ ਹੈ। ਅਸੀਂ ਉਹ ਸਮਾਂ ਵੀ ਦੇਖਿਆ ਹੈ ਜਦੋਂ ਇੱਥੇ ਵਿਕਾਸ ਤੇ ਆਧੁਨਿਕ ਸੰਪਰਕ ਦਾ ਲਾਭ ਬਹੁਤ ਘੱਟ ਲੋਕਾਂ ਨੂੰ ਮਿਲਦਾ ਸੀ। ਇਸ ਕਾਰਨ ਦੇਸ਼ ਦੀ ਬਹੁਤ ਵੱਡੀ ਆਬਾਦੀ ਦਾ ਸਮਾਂ ਆਉਣ-ਜਾਣ 'ਚ ਹੀ ਲੰਘ ਜਾਂਦਾ ਸੀ। ਇਸ ਨਾਲ ਆਮ ਨਾਗਰਿਕ, ਮੱਧ ਵਰਗ ਦਾ ਨੁਕਸਾਨ ਹੁੰਦਾ ਸੀ। ਅੱਜ ਭਾਰਤ ਉਸ ਪੁਰਾਣੀ ਸੋਚ ਨੂੰ ਛੱਡ ਕੇ ਅੱਗੇ ਵਧ ਰਿਹਾ ਹੈ। ਵੰਦੇ ਭਾਰਤ ਟਰੇਨ ਇਸ ਦਾ ਵੱਡਾ ਸਬੂਤ ਅਤੇ ਪ੍ਰਤੀਕ ਹੈ। ਜਦੋਂ ਇੱਛਾ ਸ਼ਕਤੀ ਹੋਵੇ ਤਾਂ ਸਭ ਤੋਂ ਔਖੇ ਟੀਚਿਆਂ ਨੂੰ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।

Related Post