Gay Pride Amritsar : ਗੇ-ਪਰੇਡ ਨੂੰ ਲੈ ਕੇ ਅੰਮ੍ਰਿਤਸਰ ਚ ਗਰਮਾਇਆ ਮਾਹੌਲ, ਨਿਹੰਗ ਜਥੇਬੰਦੀਆਂ ਨੇ ਦਿੱਤੀ ਚੇਤਾਵਨੀ

Gay Pride News : ਸਿੱਖ ਆਗੂ ਨੇ ਅਧਿਕਾਰੀਆਂ ਨੂੰ ਦਖਲ ਦੇ ਕੇ ਸਮਾਗਮ ਨੂੰ ਰੋਕਣ ਦੀ ਅਪੀਲ ਕਰਦਿਆਂ ਕਿਹਾ, ''ਸਾਡੇ ਵੱਲੋਂ ਸਖਤ ਸ਼ਬਦਾਂ ਵਿੱਚ ਚੇਤਾਵਨੀ ਹੈ ਕਿ ਜੋ ਇਹ ਕਰ ਰਹੇ ਹਨ ਅਤੇ ਕਰਵਾ ਰਹੇ ਹਨ, ਅਸੀਂ ਕਿਸੇ ਵੀ ਹਾਲਤ ਵਿੱਚ ਅੰਮ੍ਰਿਤਸਰ ਵਿੱਚ ਸਮਲਿੰਗੀ ਪਰੇਡ ਹੋਣ ਦੀ ਇਜਾਜ਼ਤ ਨਹੀਂ ਦੇਵਾਂਗੇ।"

By  KRISHAN KUMAR SHARMA April 5th 2025 03:45 PM -- Updated: April 5th 2025 03:54 PM
Gay Pride Amritsar : ਗੇ-ਪਰੇਡ ਨੂੰ ਲੈ ਕੇ ਅੰਮ੍ਰਿਤਸਰ ਚ ਗਰਮਾਇਆ ਮਾਹੌਲ, ਨਿਹੰਗ ਜਥੇਬੰਦੀਆਂ ਨੇ ਦਿੱਤੀ ਚੇਤਾਵਨੀ

Gay Pride parade : ਅੰਮ੍ਰਿਤਸਰ ਵਿੱਚ 27 ਅਪ੍ਰੈਲ ਨੂੰ ਹੋਣ ਵਾਲੀ ਇੱਕ ਪ੍ਰਾਈਡ ਪਰੇਡ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ, ਜਿਸ ਵਿੱਚ ਨਿਹੰਗ ਸਿੰਘ ਧੜਿਆਂ ਸਮੇਤ ਕੁਝ ਸਿੱਖ ਜਥੇਬੰਦੀਆਂ ਨੇ ਇਸ ਸਮਾਗਮ 'ਤੇ ਸਖਤ ਇਤਰਾਜ਼ ਜਤਾਇਆ ਹੈ।

ਪ੍ਰਮੁੱਖ ਸਿੱਖ ਆਗੂ ਪਰਮਜੀਤ ਸਿੰਘ ਅਕਾਲੀ ਨੇ ਸਥਾਨਕ ਪ੍ਰਸ਼ਾਸਨ ਨੂੰ ਪਰੇਡ ਨੂੰ ਮਨਜੂਰੀ ਨਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਥਾਨਕ ਸੱਭਿਆਚਾਰਕ ਅਤੇ ਸਮਾਜਿਕ ਕਦਰਾਂ-ਕੀਮਤਾਂ ਦੇ ਵਿਰੁੱਧ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿੱਖ ਧਰਮ ਵਿੱਚ ਪਵਿੱਤਰ ਮੰਨੇ ਜਾਂਦੇ ਸ਼ਹਿਰ ਵਿੱਚ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।

ਸਿੱਖ ਆਗੂ ਨੇ ਅਧਿਕਾਰੀਆਂ ਨੂੰ ਦਖਲ ਦੇ ਕੇ ਸਮਾਗਮ ਨੂੰ ਰੋਕਣ ਦੀ ਅਪੀਲ ਕਰਦਿਆਂ ਕਿਹਾ, ''ਸਾਡੇ ਵੱਲੋਂ ਸਖਤ ਸ਼ਬਦਾਂ ਵਿੱਚ ਚੇਤਾਵਨੀ ਹੈ ਕਿ ਜੋ ਇਹ ਕਰ ਰਹੇ ਹਨ ਅਤੇ ਕਰਵਾ ਰਹੇ ਹਨ, ਅਸੀਂ ਕਿਸੇ ਵੀ ਹਾਲਤ ਵਿੱਚ ਅੰਮ੍ਰਿਤਸਰ ਵਿੱਚ ਸਮਲਿੰਗੀ ਪਰੇਡ ਹੋਣ ਦੀ ਇਜਾਜ਼ਤ ਨਹੀਂ ਦੇਵਾਂਗੇ।"

ਉਨ੍ਹਾਂ ਕਿਹਾ, ''ਪੁਲਿਸ ਪ੍ਰਸ਼ਾਸਨ ਨੂੰ ਇਸ ਨੂੰ ਰੋਕਣਾ ਚਾਹੀਦਾ ਹੈ ਕਿਉਂਕਿ ਸ਼ਹੀਦਾਂ ਦੀ ਧਰਤੀ ਅੰਮ੍ਰਿਤਸਰ 'ਤੇ ਅਸੀਂ ਅਜਿਹਾ ਗੰਦ ਪ੍ਰੋਗਰਾਮ ਬਿਲਕੁਲ ਵੀ ਨਹੀਂ ਪੈਣ ਦੇਵੇਗਾ। ਜੇਕਰ ਪ੍ਰਸ਼ਾਸਨ ਨੇ ਇਸ ਨੂੰ ਨਾ ਰੋਕਿਆ ਤਾਂ ਉਹ ਖੁਦ ਇਸ ਨੂੰ ਰੋਕਣਗੇ।''

ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਹੈ ਵੀਡੀਓ

ਦੱਸ ਦਈਏ ਕਿ ਗੇ-ਪਰੇਡ ਨੂੰ ਲੈ ਕੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪੋਸਟ ਕੀਤੀ ਗਈ ਹੈ, ਜਿਸ ਵਿੱਚ 27 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਸਮਲਿੰਗੀਆਂ ਨੂੰ ਸ਼ਾਮ 5 ਵਜੇ ਰੋਜ਼ ਗਾਰਡਨ ਵਿੱਚ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਹੈ।

Related Post