Garry Sandhu Australia Show : ਪੰਜਾਬੀ ਗਾਇਕ ਗੈਰੀ ਸੰਧੂ 'ਤੇ ਆਸਟ੍ਰੇਲੀਆ 'ਚ Live Show ਦੌਰਾਨ ਹਮਲਾ, ਵੇਖੋ ਵਾਇਰਲ ਵੀਡੀਓ

Garry Sandhu Attack : ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ਖਸ ਵੱਲੋਂ ਸਟੇਜ 'ਤੇ ਚੜ੍ਹ ਕੇ ਗਾਇਕ 'ਤੇ ਹਮਲਾ ਕੀਤਾ ਗਿਆ। ਹਮਲੇ ਵਿੱਚ ਸ਼ਖਸ ਨੇ ਗੈਰੀ ਸੰਧੂ ਦਾ ਗਲਾ ਫੜ ਲਿਆ, ਜਿਸ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ਨੇ ਭਾਰੀ ਜੱਦੋ-ਜਹਿਦ ਪਿੱਛੋਂ ਹਮਲਾਵਰ ਨੂੰ ਕਾਬੂ ਕਰਕੇ ਗਾਇਕ ਨੂੰ ਬਚਾਇਆ।

By  KRISHAN KUMAR SHARMA November 18th 2024 01:40 PM -- Updated: November 18th 2024 01:54 PM

Punjabi Singer Attack in Australia : ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਗਾਇਕ 'ਤੇ ਆਸਟ੍ਰੇਲੀਆ 'ਚ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ਖਸ ਵੱਲੋਂ ਸਟੇਜ 'ਤੇ ਚੜ੍ਹ ਕੇ ਗਾਇਕ 'ਤੇ ਹਮਲਾ ਕੀਤਾ ਗਿਆ। ਹਮਲੇ ਵਿੱਚ ਸ਼ਖਸ ਨੇ ਗੈਰੀ ਸੰਧੂ ਦਾ ਗਲਾ ਫੜ ਲਿਆ, ਜਿਸ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ਨੇ ਭਾਰੀ ਜੱਦੋ-ਜਹਿਦ ਪਿੱਛੋਂ ਹਮਲਾਵਰ ਨੂੰ ਕਾਬੂ ਕਰਕੇ ਗਾਇਕ ਨੂੰ ਬਚਾਇਆ।

ਗਾਇਕ 'ਤੇ ਹਮਲੇ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਜਦੋਂ ਇਹ ਘਟਨਾ ਵਾਪਰੀ ਤਾਂ ਗੈਰੀ ਸੰਧੂ ਆਪਣੇ ਆਸਟ੍ਰੇਲੀਅਨ ਦੌਰੇ ਦੇ ਹਿੱਸੇ ਵਜੋਂ ਨਿਊ ਸਾਊਥ ਵੇਲਜ਼ ਵਿੱਚ ਪ੍ਰਦਰਸ਼ਨ ਕਰ ਰਹੇ ਸਨ। ਰਿਪੋਰਟਾਂ ਅਨੁਸਾਰ ਸ਼ੋਅ ਦੌਰਾਨ ਇੱਕ ਸ਼ਖਸ ਉਸ ਸਮੇਂ ਹਮਲਾਵਰ ਹੋ ਗਿਆ, ਜਦੋਂ ਸੰਧੂ ਨੇ ਭੀੜ ਵੱਲ ਆਪਣੀ ਇੱਕ ਉਂਗਲ ਨਾਲ ਇਸ਼ਾਰਾ ਕੀਤਾ, ਜਿਸ ਨੂੰ ਇਸ ਵਿਅਕਤੀ ਨੇ ਅਪਮਾਨਜਨਕ ਸਮਝਿਆ ਅਤੇ ਭੜਕ ਗਿਆ ਤੇ ਸਟੇਜ 'ਤੇ ਜਾ ਕੇ ਗਾਇਕ ਦਾ ਗਲਾ ਫੜ ਲਿਆ।

ਹਾਲਾਂਕਿ, ਸ਼ਖਸ ਵੱਲੋਂ ਹਮਲੇ ਨੂੰ ਵੇਖਦਿਆਂ ਸੁਰੱਖਿਆ ਕਰਮੀਆਂ ਨੇ ਤੁਰੰਤ ਕਾਰਵਾਈ ਕੀਤੀ, ਜਿਸ ਤੋਂ ਬਾਅਦ ਸ਼ਖਸ ਨੂੰ ਜੱਦੋ-ਜਹਿਦ ਤੋਂ ਬਾਅਦ ਕਾਬੂ ਕਰ ਲਿਆ ਗਿਆ।

ਫਿਲਹਾਲ ਗੈਰੀ ਸੰਧੂ ਅਤੇ ਉਨ੍ਹਾਂ ਦੀ ਟੀਮ ਨੇ ਇਸ ਘਟਨਾ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਸੋਸ਼ਲ ਮੀਡੀਆ 'ਤੇ ਹਮਲੇ ਦੀ ਵੀਡੀਓ ਵਾਇਰਲ ਹੋਣ ਪਿੱਛੋਂ ਯੂਜਰਸ ਦੀਆਂ ਕਈ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ, ਜਿਸ 'ਚ ਹਮਲੇ ਦੀ ਨਿਖੇਧੀ ਵੀ ਕੀਤੀ ਗਈ ਹੈ।

ਦੱਸ ਦਈਏ ਕਿ ਪੰਜਾਬੀ ਗਾਇੲਕ ਗੈਰੀ ਸੰਧੂ, ਕਈ ਹਿੱਟ ਗੀਤਾਂ ਲਈ ਜਾਣਿਆ ਜਾਂਦਾ ਹੈ ਅਤੇ ਇੰਸਟਾਗ੍ਰਾਮ 'ਤੇ 5.3 ਮਿਲੀਅਨ ਤੋਂ ਵੱਧ ਫਾਲੋਅਰਜ਼ ਵਾਲੇ ਮਜ਼ਬੂਤ ​​ਸੋਸ਼ਲ ਮੀਡੀਆ, ਯੂਨਾਈਟਿਡ ਕਿੰਗਡਮ ਵਿੱਚ ਰਹਿੰਦਾ ਹੈ ਅਤੇ ਕੰਮ ਕਰਦਾ ਹੈ।

Related Post