Murder in TarnTaran : ਤਰਨ ਤਾਰਨ 'ਚ ਆੜ੍ਹਤੀਏ ਦਾ ਚਿੱਟੇ ਦਿਨ ਕਤਲ, ਪੁਲਿਸ ਤੇ ਬਦਮਾਸ਼ਾਂ 'ਚ ਮੁਕਾਬਲਾ, ਇੱਕ ਦੇ ਲੱਤ 'ਚ ਵੱਜੀ ਗੋਲੀ
Murder in Tarn Taran : ਤਰਨਤਾਰਨ ਦੇ ਕਸਬਾ ਹਰੀਕੇ ਪੱਤਣ 'ਚ ਦਿਨ-ਦਿਹਾੜੇ ਦੋ ਬਦਮਾਸ਼ਾਂ ਵੱਲੋਂ ਇੱਕ ਆੜ੍ਹਤੀਏ ਦਾ ਕਤਲ ਕਰ ਦਿੱਤਾ ਗਿਆ ਹੈ। ਕਤਲ ਕੀਤੇ ਗਏ ਆੜ੍ਹਤੀਏ ਦੀ ਪਛਾਣ 50 ਸਾਲਾ ਗੋਪਾਲ ਰਾਮ ਵੱਜੋਂ ਹੋਈ ਹੈ।
Murder in Tarn Taran : ਤਰਨਤਾਰਨ ਦੇ ਕਸਬਾ ਹਰੀਕੇ ਪੱਤਣ 'ਚ ਦਿਨ-ਦਿਹਾੜੇ ਦੋ ਬਦਮਾਸ਼ਾਂ ਵੱਲੋਂ ਇੱਕ ਆੜ੍ਹਤੀਏ ਦਾ ਕਤਲ ਕਰ ਦਿੱਤਾ ਗਿਆ ਹੈ। ਕਤਲ ਕੀਤੇ ਗਏ ਆੜ੍ਹਤੀਏ ਦੀ ਪਛਾਣ 50 ਸਾਲਾ ਗੋਪਾਲ ਰਾਮ ਵੱਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਗੋਪਾਲ ਰਾਮ ਨੂੰ ਉਦੋਂ ਗੋਲੀਆਂ ਮਾਰੀਆਂ, ਜਦੋਂ ਉਹ ਆਪਣੇ ਘਰ ਦੇ ਬਾਹਰ ਖੜਾ ਹੋਇਆ ਸੀ। ਇਸ ਦੌਰਾਨ ਗੋਪਾਲ ਰਾਮ ਨੂੰ ਤੁਰੰਤ ਹਸਪਤਾਲ ਵੀ ਲਿਜਾਇਆ ਗਿਆ, ਪਰੰਤੂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤੀ।
ਬਦਮਾਸ਼ਾਂ ਦਾ ਪੁਲਿਸ ਨਾਲ ਹੋਇਆ ਐਨਕਾਊਂਟਰ
ਜਾਣਕਾਰੀ ਅਨੁਸਾਰ ਕਤਲ ਦੀ ਵਾਰਦਾਤ ਬਾਰੇ ਪਤਾ ਲੱਗਣ 'ਤੇ ਪੁਲਿਸ ਨੇ ਦੋਵੇਂ ਬਦਮਾਸ਼ਾਂ ਨੂੰ ਫੜਨ ਲਈ ਪੁਲਿਸ ਪਾਰਟੀਆਂ ਨਾਲ ਘੇਰਾ ਪਾਇਆ ਗਿਆ, ਪਰੰਤੂ ਬਦਮਾਸ਼ਾਂ ਨੇ ਮੋਟਰਸਾਈਕਲ 'ਤੇ ਭੱਜਣ ਦੌਰਾਨ ਪੁਲਿਸ 'ਤੇ ਵੀ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਪੁਲਿਸ ਦੀ ਜਵਾਬੀ ਕਾਰਵਾਈ 'ਚ ਇੱਕ ਬਦਮਾਸ਼ ਦੇ ਲੱਤ 'ਚ ਗੋਲੀ ਵੱਜੀ ਅਤੇ ਜ਼ਖ਼ਮੀ ਹੋ ਗਿਆ।
ਉਪਰੰਤ ਪੁਲਿਸ ਨੇ ਦੋਵੇਂ ਬਦਮਾਸ਼ਾਂ ਨੂੰ ਅਸਲੇ ਸਮੇਤ ਗ੍ਰਿਫਤਾਰ ਕਰ ਲਿਆ। ਫਿਲਹਾਲ ਗੋਪਾਲ ਰਾਮ ਦੇ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ।ਪੁਲਿਸ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਡੋਨੀਬਲ ਗੈਂਗ ਦੇ ਗੁਰਗੇ ਹਨ। ਦੋਵਾਂ ਕੋਲੋਂ 9 ਐਮਐਮ ਦੇ ਪਿਸਤੌਲ ਬਰਾਮਦ ਹੋਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।