Barnala News : ਅੰਤਿਮ ਸਸਕਾਰ 'ਤੇ ਜਾ ਰਹੇ ਪਰਿਵਾਰ ਦੀ ਕਾਰ ਹਾਦਸਾਗ੍ਰਸਤ, ਮਾਂ-ਪੁੱਤ ਦੀ ਮੌਕੇ 'ਤੇ ਮੌਤ
ਹਾਦਸਾ ਬਠਿੰਡਾ ਮੁੱਖ ਮਾਰਗ 'ਤੇ ਤਪਾ ਓਵਰਬ੍ਰਿਜ 'ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਕਾਰ ਦਾ ਸੰਤੁਲਨ ਵਿਗੜਨ ਕਾਰਨ ਵਾਪਰਿਆ, ਜਿਸ ਵਿੱਚ ਕਾਰ ਅਚਾਨਕ ਡਿਵਾਈਡਰ 'ਚ ਜਾ ਵੱਜੀ। ਨਤੀਜੇ ਵੱਜੋਂ ਹਾਦਸੇ ਵਿੱਚ ਮਾਂ-ਪੁੱਤ ਦੀ ਮੌਤ ਹੋ ਗਈ।
Car Accident : ਬਰਨਾਲਾ 'ਚ ਤਪਾ ਨੇੜੇ ਓਵਰਬ੍ਰਿਜ 'ਤੇ ਵਾਪਰੇ ਭਿਆਨਕ ਹਾਦਸੇ 'ਚ ਮਾਂ-ਪੁੱਤ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਗੰਗਾਨਗਰ ਤੋਂ ਸੀ, ਜੋ ਕਿ ਕਾਰ ਰਾਹੀਂ ਚੰਡੀਗੜ੍ਹ ਵਿਖੇ ਰਿਸ਼ਤੇਦਾਰੀ 'ਚ ਅੰਤਿਮ ਸਸਕਾਰ 'ਤੇ ਜਾ ਰਿਹਾ ਸੀ।
ਜਾਣਕਾਰੀ ਅਨੁਸਾਰ ਹਾਦਸਾ ਬਠਿੰਡਾ ਮੁੱਖ ਮਾਰਗ 'ਤੇ ਤਪਾ ਓਵਰਬ੍ਰਿਜ 'ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਕਾਰ ਦਾ ਸੰਤੁਲਨ ਵਿਗੜਨ ਕਾਰਨ ਵਾਪਰਿਆ, ਜਿਸ ਵਿੱਚ ਕਾਰ ਅਚਾਨਕ ਡਿਵਾਈਡਰ 'ਚ ਜਾ ਵੱਜੀ। ਨਤੀਜੇ ਵੱਜੋਂ ਹਾਦਸੇ ਵਿੱਚ ਮਾਂ-ਪੁੱਤ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਮਾਂ ਗੁਰਦੇਵ ਕੌਰ ਅਤੇ ਪੁੱਤਰ ਕੁਲਵਿੰਦਰ ਕੁਮਾਰ ਵੱਜੋਂ ਹੋਈ ਹੈ, ਜੋ ਕਿ ਗੰਗਾਨਗਰ ਤੋਂ ਚੰਡੀਗੜ੍ਹ ਵਿਖੇ ਕਿਸੇ ਰਿਸ਼ਤੇਦਾਰੀ ਵਿੱਚ ਅੰਤਿਮ ਸਸਕਾਰ 'ਤੇ ਜਾ ਰਹੇ ਸਨ।