
ਤਾਮਿਲਨਾਡੂ : ਤਾਮਿਲਨਾਡੂ 'ਚ ਇਕ 20 ਸਾਲਾ ਲੜਕੀ ਨਾਲ ਉਸ ਦੇ ਦੋਸਤ ਦੇ ਸਾਹਮਣੇ ਚਾਕੂ ਦੀ ਜ਼ੋਰ ਉਤੇ ਸਮੂਹਿਕ ਜਬਰ ਜਨਾਹ ਦੀ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਮੁਤਾਬਕ ਸ਼ਾਮ ਕਾਂਚੀਪੁਰਮ ਜ਼ਿਲ੍ਹੇ ਦੇ ਇਕ ਦੂਰ-ਦੁਰਾਡੇ ਇਲਾਕੇ 'ਚ ਆਪਣੇ ਦੋਸਤ ਨਾਲ ਬਾਹਰ ਗਈ ਇਕ ਕਾਲਜ ਵਿਦਿਆਰਥਣ ਨਾਲ ਜਬਰ ਜਨਾਹ ਕੀਤਾ ਗਿਆ।
ਲੜਕੀ ਤੇ ਉਸਦਾ ਬੁਆਏਫ੍ਰੈਂਡ ਇਕੱਠੇ ਪੜ੍ਹਦੇ ਹਨ। ਲੜਕਾ ਤੇ ਲੜਕੀ ਨੂੰ ਦੇਖ ਕੇ ਨਸ਼ੇ ਵਿਚ ਧੁੱਤ ਦੋ ਨਕਾਬਪੋਸ਼ ਸ਼ਰਾਬੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਬਾਅਦ 'ਚ 4 ਹੋਰ ਵਿਅਕਤੀਆਂ ਨੇ ਦੋ ਨਕਾਬਪੋਸ਼ ਵਿਅਕਤੀਆਂ ਨਾਲ ਮਿਲ ਕੇ ਲੜਕੀ ਨਾਲ ਜਬਰ ਜਨਾਹ ਕੀਤਾ।
ਇਹ ਵੀ ਪੜ੍ਹੋ : ਪੰਜਾਬ 'ਚ ਟੈਸਟਿੰਗ ਦੀ ਹੌਲੀ ਰਫ਼ਤਾਰ ਵਿਚਾਲੇ ਕੋਰੋਨਾ ਦੇ 9 ਮਰੀਜ਼ ਆਏ ਸਾਹਮਣੇ
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ, "ਗਿਰੋਹ ਨੇ ਲੜਕੀ ਨੂੰ ਚਾਕੂ ਦੀ ਨੋਕ 'ਤੇ ਧਮਕੀ ਦਿੱਤੀ ਅਤੇ ਉਸਨੂੰ ਹਨੇਰੇ ਵਿੱਚ ਲੈ ਗਏ, ਜਿੱਥੇ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਉਸਦਾ ਜਿਨਸੀ ਸ਼ੋਸ਼ਣ ਕੀਤਾ।" ਇਸ ਮਾਮਲੇ ਵਿਚ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਛੇਵੇਂ ਵਿਅਕਤੀ ਦੀ ਭਾਲ ਜਾਰੀ ਹੈ। ਛੇ ਮੁਲਜ਼ਮਾਂ ਖ਼ਿਲਾਫ਼ ਜਬਰ ਜਨਾਹ ਤੇ ਜਿਨਸੀ ਸ਼ੋਸ਼ਣ ਦਾ ਕੇਸ ਦਰਜ ਕੀਤਾ ਗਿਆ ਹੈ।