Gaganyaan Mission: ਪੁਲਾੜ ’ਚ ਭਾਰਤ ਨੇ ਰਚਿਆ ਇਤਿਹਾਸ, ਮਿਸ਼ਨ ਗਗਨਯਾਨ ਨੇ ਭਰੀ ਪਹਿਲੀ ਟੈਸਟਿੰਗ ਉਡਾਣ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸਵੇਰੇ 10 ਵਜੇ ਗਗਨਯਾਨ ਮਿਸ਼ਨ ਦੇ ਟੈਸਟ ਵਾਹਨ ਨੂੰ ਸਫਲਤਾਪੂਰਵਕ ਲਾਂਚ ਕੀਤਾ।
Gaganyaan Mission: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸਵੇਰੇ 10 ਵਜੇ ਗਗਨਯਾਨ ਮਿਸ਼ਨ ਦੇ ਟੈਸਟ ਵਾਹਨ ਨੂੰ ਸਫਲਤਾਪੂਰਵਕ ਲਾਂਚ ਕੀਤਾ। ਇਸ ਨੂੰ ਟੈਸਟ ਵਹੀਕਲ ਐਬੋਰਟ ਮਿਸ਼ਨ-1 (ਟੀਵੀ-ਡੀ1) ਦਾ ਨਾਂ ਦਿੱਤਾ ਗਿਆ ਸੀ। ਸਰਲ ਭਾਸ਼ਾ ਵਿੱਚ ਦੱਸਿਆ ਜਾਵੇ ਤਾਂ ਮਿਸ਼ਨ ਦੌਰਾਨ ਰਾਕੇਟ ਵਿੱਚ ਕਿਸੇ ਖਰਾਬੀ ਦੀ ਸਥਿਤੀ ਵਿੱਚ, ਪੁਲਾੜ ਯਾਤਰੀ ਨੂੰ ਸੁਰੱਖਿਅਤ ਰੂਪ ਵਿੱਚ ਧਰਤੀ 'ਤੇ ਲਿਆਉਣ ਵਾਲੀ ਪ੍ਰਣਾਲੀ ਦੀ ਜਾਂਚ ਕੀਤੀ ਗਈ।
ਟੈਸਟ ਫਲਾਈਟ ਦੇ ਸਨ ਤਿੰਨ ਹਿੱਸੇ
ਦੱਸ ਦਈਏ ਕਿ ਇਹ ਮਿਸ਼ਨ 8.8 ਮਿੰਟ ਦਾ ਸੀ। ਟੈਸਟ ਫਲਾਈਟ ਦੇ ਤਿੰਨ ਹਿੱਸੇ ਹਨ- ਸਿੰਗਲ ਪੜਾਅ ਤਰਲ ਰਾਕੇਟ, ਚਾਲਕ ਦਲ ਦੇ ਮੋਡੀਊਲ ਅਤੇ ਅਬੋਰਟ ਮਿਸ਼ਨ ਲਈ ਬਣਾਏ ਗਏ ਕਰੂ ਏਕੇਪ ਸਿਸਟਮ। ਕਰੂ ਮੋਡੀਊਲ ਦੇ ਅੰਦਰ ਦਾ ਮਾਹੌਲ ਅਜੇ ਵੀ ਉਹੋ ਜਿਹਾ ਨਹੀਂ ਸੀ ਜਿਵੇਂ ਕਿ ਇਹ ਇੱਕ ਮਨੁੱਖੀ ਮਿਸ਼ਨ ਵਿੱਚ ਹੋਵੇਗਾ।
ਬੰਗਾਲ ਦੀ ਖਾੜੀ ’ਚ ਉਤਾਰਿਆ ਗਿਆ ਕਰੂ ਮਾਡਿਊਲ
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਮਿਸ਼ਨ ਵਿੱਚ 17 ਕਿਲੋਮੀਟਰ ਉੱਪਰ ਜਾਣ ਤੋਂ ਬਾਅਦ, ਕਰੂ ਮਾਡਿਊਲ ਨੂੰ ਸ੍ਰੀਹਰੀਕੋਟਾ ਤੋਂ 10 ਕਿਲੋਮੀਟਰ ਦੂਰ ਬੰਗਾਲ ਦੀ ਖਾੜੀ ਵਿੱਚ ਉਤਾਰਿਆ ਗਿਆ।
ਦੋ ਵਾਰ ਮੁਲਤਵੀ ਕੀਤਾ ਗਿਆ ਮਿਸ਼ਨ
ਮਿਸ਼ਨ ਦੇ ਸਫਲ ਹੋਣ ਤੋਂ ਪਹਿਲਾਂ ਮਿਸ਼ਨ ਨੂੰ ਦੋ ਵਾਰ ਮੁਲਤਵੀ ਕੀਤਾ ਗਿਆ ਸੀ। ਇਸ ਨੂੰ 8 ਵਜੇ ਲਾਂਚ ਕੀਤਾ ਜਾਣਾ ਸੀ ਪਰ ਮੌਸਮ ਖਰਾਬ ਹੋਣ ਕਾਰਨ ਇਸ ਦਾ ਸਮਾਂ ਬਦਲ ਕੇ 8.45 ਕਰ ਦਿੱਤਾ ਗਿਆ। ਲਾਂਚ ਕਰਨ ਤੋਂ 5 ਸਕਿੰਟ ਪਹਿਲਾਂ ਇੰਜਣ ਫੇਲ੍ਹ ਹੋ ਗਏ ਅਤੇ ਮਿਸ਼ਨ ਨੂੰ ਰੋਕ ਦਿੱਤਾ ਗਿਆ। ਇਸਰੋ ਨੇ ਕੁਝ ਸਮੇਂ ਬਾਅਦ ਕਿਹਾ ਕਿ ਹੁਣ ਸਮੱਸਿਆ ਠੀਕ ਹੋ ਗਈ ਹੈ। ਵਹੀਕਲ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਇਹ ਵੀ ਪੜ੍ਹੋ: ਹਾਈ ਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਰਾਜਜੀਤ ਹੁੰਦਲ ਦੀ ਜ਼ਮਾਨਤ ਪਟੀਸ਼ਨ ਕੀਤੀ ਰੱਦ