Rayya School Closed: ਖ਼ਤਰੇ ’ਚ 600 ਵਿਦਿਆਰਥੀਆਂ ਦਾ ਭਵਿੱਖ, ਬੰਦ ਹੋਇਆ ਰਈਆ ਦੇ ਪਿੰਡ ਲੁਹਾਰਾਵਾਲਾਂ ਦਾ ਇੱਕ ਸਕੂਲ

By  Aarti November 14th 2023 04:28 PM -- Updated: November 14th 2023 05:00 PM

Rayya School Closed: ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਬਲਾਕ ਰਈਆ ਦੇ ਪਿੰਡ ਲੁਹਾਰਾਵਾਲਾਂ ਦੇ ਇੱਕ ਸਕੂਲ ਚ ਪੜਨ ਵਾਲੇ ਬੱਚਿਆ ਦਾ ਭਵਿੱਖ ਖਤਰੇ ’ਚ ਨਜਰ ਆ ਰਿਹਾ ਹੈ।

ਦੱਸ਼ ਦਈਏ ਕਿ ਬਲਾਕ ਰਈਆ ਦੇ ਪਿੰਡ ਲੁਹਾਰਾਵਾਲਾਂ ਦੇ ਇਕ ਸਕੂਲ ਨੂੰ ਤਾਲਾ ਲੱਗ ਗਿਆ ਹੈ। ਇਹ ਅਕੈਡਮੀ ਸੰਤ ਪੂਰਨ ਦਾਸ ਦੇ ਨਾਂਅ ‘ਤੇ ਚੱਲ ਰਹੀ ਸੀ। ਤਕਰੀਬਨ 600 ਵਿਦਿਆਰਥੀ ਦੱਸਵੀਂ ਤੱਕ ਦੀ ਪੜਾਈ ਕਰ ਰਹੇ ਸੀ। ਸਕੂਲ ਦੇ ਬੰਦ ਹੋਣ ਜਾਣ ਕਾਰਨ ਵਿਦਿਆਰਥੀਆਂ ਦਾ ਭਵਿੱਖ ਖਤਰੇ ਚ ਆ ਗਿਆ ਹੈ। ਕਿਉਂਕਿ  ਹੋਰ ਕੋਈ ਸਕੂਲ ਨਹੀ ਕਰ ਇੰਨ੍ਹਾਂ ਬੱਚਿਆਂ ਨੂੰ ਦਾਖਲਾ ਨਹੀਂ ਦੇ ਰਿਹਾ ਹੈ। 

ਇੱਥੇ ਇਹ ਵੀ ਦੱਸਣਯੋਗ ਹੈ ਕਿ ਫਰਵਰੀ-ਮਾਰਚ ’ਚ ਸਲਾਨਾ ਪ੍ਰੀਖਿਆਵਾਂ ਹੋਣ ਜਾ ਰਹੀਆਂ ਹਨ। ਉੱਥੋ ਇਹ ਸਕੂਲ ਬੰਦ ਹੋ ਗਿਆ ਹੈ। ਜਿਸ ਕਾਰਨ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਪਰੇਸ਼ਾਨ ਹੋ ਗਏ ਹਨ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸਕੂਲ ਮਾਲਕ ਵੀ ਫਰਾਰ ਦੱਸਿਆ ਜਾ ਰਿਹਾ ਹੈ। ਸਕੂਲ ਦੇ ਬੰਦ ਹੋਣ ਦਾ ਕਾਰਨ ਸਕੂਲ ਦੇ ਮਾਲਕ ਸਿਰ ਨਿੱਜੀ ਕਰਜਾ ਦੱਸਿਆ ਜਾ ਰਿਹਾ ਹੈ। 

ਕਾਬਿਲੇਗੌਰ ਹੈ ਕਿ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਪੰਜਾਬ ਚ ਦਿੱਲੀ ਦੀ ਤਰਜ ’ਤੇ ਸਿੱਖਿਆ ਦੇਣ ਦੀ ਅਤੇ ਢਾਂਚੇ ਦੀ ਗੱਲ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਇਸ ਸਕੂਲ ਦੇ ਬੰਦ ਹੋਣ ਜਾਣ ਕਾਰਨ ਵਿਦਿਆਰਥੀਆਂ ਦਾ ਭਵਿੱਖ ਖਤਰੇ ਚ ਆ ਗਿਆ ਹੈ। 

ਇਹ ਵੀ ਪੜ੍ਹੋ: Gurmeet Ram Rahim: ਡੇਰਾ ਮੁਖੀ ਰਾਮ ਰਹੀਮ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਇਸ ਮਾਮਲੇ ’ਚ ਦਰਜ FIR ਹੋਈ ਰੱਦ

Related Post