ਪੰਜਾਬ 'ਚ ਮੁੜ ਕੋਰੋਨਾ ਦਾ ਕਹਿਰ ਸ਼ੁਰੂ

By  Pardeep Singh December 28th 2022 08:28 AM -- Updated: December 28th 2022 08:38 AM

ਚੰਡੀਗੜ੍ਹ: ਚੀਨ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਜ਼ੋਰਾਂ ਉੱਤੇ ਹੈ। ਚੀਨ ਵਿੱਚ ਲੱਖਾਂ ਲੋਕ ਕੋਰੋਨਾ ਵਾਇਰਸ ਤੋਂ ਸੰਕਰਮਣ ਹਨ।ਉਥੇ ਹੀ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਉੱਤੇ ਕੋਰੋਨਾ ਵਾਇਰਸ ਦਾ ਅਟੈਕ ਮੁੜ ਸ਼ੁਰੂ ਹੋ ਗਿਆ ਹੈ। ਪੰਜਾਬ ਵਿੱਚ ਮੰਗਲਵਾਰ ਨੂੰ ਇਕ ਦਿਨ ਵਿੱਚ ਨਵੇਂ 8 ਕੇਸ ਸਾਹਮਣੇ ਆਏ ਹਨ। 

ਕੋਰੋਨਾ ਵਾਇਰਸ ਦੇ ਮਾਮਲੇ ਲੁਧਿਆਣਾ ਵਿੱਚ ਤਿੰਨ, ਬਠਿੰਡਾ ਵਿੱਚ ਤਿੰਨ, ਅੰਮ੍ਰਿਤਸਰ ਅਤੇ ਰੋਪੜ ਵਿੱਚ ਇਕ-ਇਕ ਕੇਸ ਸਾਹਮਣੇ ਆਇਆ ਹੈ। ਪੰਜਾਬ ਵਿੱਚ ਪੌਜ਼ੀਟਿਵ ਦਰ 0.16 ਫੀਸਦੀ ਦਰਜ ਕੀਤੀ ਗਈ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ।

ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ  ਮੁਤਾਬਕ ਭੀੜ ਵਾਲੀਆਂ ਥਾਵਾਂ ਉੱਤੇ ਜਾਣ ਸਮੇਂ ਹਮੇਸ਼ਾਂ ਮਾਸਕ ਪਹਿਣ ਕੇ ਰੱਖੋ। ਵਿਭਾਗ ਦਾ ਕਹਿਣਾ ਹੈ ਕਿ ਸਮਾਜਿਕ ਦੂਰੀ ਬਣਾਈ ਰੱਖਣੀ ਲਾਜ਼ਮੀ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਨੇ ਹਦਾਇਤ ਕੀਤੀ ਹੈ ਕਿ ਕੋਰੋਨਾ ਵੈਕਸੀਨ ਜ਼ਰੂਰ ਲਗਾਓ।

ਬੀਤੀ ਦਿਨੀ ਪੰਜਾਬ ਸਰਕਾਰ ਵੱਲੋਂ ਕੋਰੋਨਾ ਨੂੰ ਲੈ ਕੇ ਹਸਪਤਾਲਾਂ ਵਿੱਚ ਮੌਕ ਡਰਿੱਲ ਕਰਵਾਈ ਗਈ ਹੈ। ਸਰਕਾਰ ਵੱਲੋਂ ਕੋਵਿਡ-19 ਦੇ ਵੱਧਦੇ ਪ੍ਰਕੋਪ ਨਾਲ ਨਜਿੱਠਣ ਲਈ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਹੈ। 

ਭਾਰਤ ਸਰਕਾਰ ਦੇ ਅਨੁਸਾਰ 24 ਦਸੰਬਰ ਤੋਂ ਆਰੰਭੀ ਮੁਹਿੰਮ ਤਹਿਤ ਹਵਾਈ ਅੱਡਿਆਂ ’ਤੇ ਪਹੁੰਚਣ ਵਾਲੇ ਕੌਮਾਂਤਰੀ ਮੁਸਾਫਰਾਂ ਦੇ ਰੈਂਡੰਮ ਕੋਰੋਨਾ ਸੈਂਪਲ ਲਏ ਜਾ ਰਹੇ ਹਨ। 24, 25 ਅਤੇ 26 ਦਸੰਬਰ ਨੂੰ ਕੁੱਲ 498 ਮੁਸਾਫਰਾਂ ਦੀ ਜਾਂਚ ਕੀਤੀ ਗਈ। 1780 ਮੁਸਾਫਰਾਂ ਦੇ ਸੈਂਪਲ ਲਏ ਗਏ ਜਿਸ ਵਿਚੋਂ 39 ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। 

Related Post