ਕੋਰੋਨਾ ਦਾ ਕਹਿਰ: ਦੇਸ਼ 'ਚ 104 ਮਾਮਲੇ ਆਏ ਸਾਹਮਣੇ

By  Pardeep Singh January 15th 2023 03:01 PM

ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ ਦਾ ਕਹਿਰ ਜਾਰੀ  ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ  104   ਮਾਮਲੇ ਸਾਹਮਣੇ ਆਏ ਹਨ। ਸਰਕਾਰੀ  ਅੰਕੜਿਆ ਦੇ ਮੁਤਾਬਕ ਰੋਜ਼ਾਨਾ ਸਰਗਰਮ ਕੇਸਾਂ ਦੀ ਦਰ 0.07% ਹੈ ਅਤੇ ਹਫ਼ਤਾਵਰੀ ਸਰਗਰਮਾ ਕੇਸਲ ਦਰ 0.10 ਫੀਸਦ ਹੈ।ਭਾਰਤ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ 2,149 ਹੈ।

ਉਥੇ ਹੀ ਭਾਰਤ ਵਿੱਚ ਐਕਟਿਵ ਕੇਸ ਦਰ 0.01 ਪ੍ਰਤੀਸ਼ਤ ਹੈ। ਦੇਸ਼ ਵਿੱਚ ਮੌਜੂਦਾ ਰਿਕਵਰੀ ਦਰ 98.8 ਫੀਸਦੀ ਹੈ। ਅੰਕੜਿਆਂ ਮੁਤਾਬਿਕ ਪਿਛਲੇ 24 ਘੰਟਿਆਂ 'ਚ 182 ਲੋਕ ਸਿਹਤਮੰਦ ਹੋਏ। ਹੁਣ ਤੱਕ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 4,41,48,165 ਹੈ।ਹੁਣ ਤੱਕ 91.32 ਕਰੋੜ ਟੈਸਟ ਕੀਤੇ ਗਏ ਹਨ, ਪਿਛਲੇ 24 ਘੰਟਿਆਂ ਵਿੱਚ 1,52,825 ਟੈਸਟ ਕੀਤੇ ਗਏ ਹਨ।

ਦੇਸ਼ ਵਿਆਪੀ ਕੋਵਿਡ ਟੀਕਾਕਰਨ ਤਹਿਤ ਹੁਣ ਤੱਕ ਕੁੱਲ 220.17 ਕਰੋੜ (95.14 ਕਰੋੜ ਦੂਜੀ ਖੁਰਾਕ ਅਤੇ 22.45 ਕਰੋੜ ਸਾਵਧਾਨੀ ਖੁਕ) ਟੀਕੇ ਲਗਾਏ ਜਾ ਚੁੱਕੇ ਹਨ।ਪਿਛਲੇ 24 ਘੰਟਿਆਂ ਵਿੱਚ 23,490 ਟੀਕੇ ਲਗਾਏ ਗਏ ਹਨ।

Related Post