'ਫਰੈਂਡਜ਼' ਟੀਵੀ ਸ਼ੋਅ ਫੇਮ ਮੈਥਿਊ ਪੇਰੀ ਦੀ ਮੌਤ, ਬਾਥਟਬ 'ਚੋਂ ਮਿਲੀ ਲਾਸ਼, ਜਾਂਚ 'ਚ ਜੁਟੀ ਪੁਲਿਸ

ਹਾਲੀਵੁੱਡ ਦੀ ਮਸ਼ਹੂਰ ਟੀਵੀ ਸੀਰੀਜ਼ 'ਫ੍ਰੈਂਡਜ਼' ਫੇਮ ਮੈਥਿਊ ਪੇਰੀ ਦਾ 54 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਮੈਥਿਊ ਆਪਣੇ ਘਰ ਦੇ ਬਾਥਟਬ ਵਿੱਚ ਮ੍ਰਿਤਕ ਪਾਇਆ ਗਿਆ। ਰਿਪੋਰਟ ਮੁਤਾਬਕ ਉਸ ਦੀ ਮੌਤ ਬਾਥਟਬ 'ਚ ਡੁੱਬਣ ਕਾਰਨ ਹੋਈ ਹੈ।

By  Shameela Khan October 29th 2023 10:02 AM -- Updated: October 29th 2023 10:03 AM

ਮੁੰਬਈ: ਹਾਲੀਵੁੱਡ ਦੀ ਮਸ਼ਹੂਰ ਟੀਵੀ ਸੀਰੀਜ਼ 'ਫ੍ਰੈਂਡਜ਼' ਫੇਮ ਮੈਥਿਊ ਪੇਰੀ ਦਾ 54 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਕਥਿਤ ਤੌਰ 'ਤੇ ਮੈਥਿਊਜ਼ ਸ਼ਨੀਵਾਰ ਨੂੰ ਲਾਸ ਏਂਜਲਸ ਦੇ ਆਪਣੇ ਅਪਾਰਟਮੈਂਟ ਵਿਚ ਮ੍ਰਿਤਕ ਪਾਇਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਮੈਥਿਊ ਪੇਰੀ ਆਪਣੇ ਘਰ ਵਿੱਚ ਇੱਕ ਬਾਥਟਬ ਵਿੱਚ ਮ੍ਰਿਤਕ ਪਾਇਆ ਗਿਆ। 


ਰਿਪੋਰਟ ਮੁਤਾਬਿਕ ਉਸ ਦੇ ਘਰੋਂ ਕੋਈ ਵੀ ਨਸ਼ੀਲੇ ਪਦਾਰਥ ਆਦਿ ਨਹੀਂ ਮਿਲੇ । ਪੁਲਿਸ ਨੇ ਇਹ ਜਾਂਚ ਕਰਨ ਲਈ ਇੱਕ ਮੈਡੀਕਲ ਟੀਮ ਬੁਲਾਈ ਕੀ ਉਸਨੂੰ ਦਿਲ ਦਾ ਦੌਰਾ ਪਿਆ ਹੈ।? ਜਾਂ ਕੋਈ ਹੋਰ ਕਾਰਨ ਹੈ ਪਰ ਅਜੇ ਤੱਕ ਉਸਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮੈਥਿਊ ਪੇਰੀ ਨੇ 90 ਦੇ ਦਹਾਕੇ 'ਚ ਦੁਨੀਆ ਦੇ ਚੋਟੀ ਦੇ ਕਾਮੇਡੀ ਸ਼ੋਅ 'ਫ੍ਰੈਂਡਜ਼' ਦੇ 10 ਸੀਜ਼ਨਾਂ 'ਚ ਕੰਮ ਕਰਕੇ ਪ੍ਰਸਿੱਧੀ ਹਾਸਲ ਕੀਤੀ।



ਉਸਨੇ 234 ਐਪੀਸੋਡਾਂ ਵਿੱਚ ਚੈਂਡਲਰ ਬਿੰਜ ਦਾ ਕਿਰਦਾਰ ਨਿਭਾਇਆ। ਉਹ ਇੱਕ ਕੈਨੇਡੀਅਨ-ਅਮਰੀਕਨ ਅਦਾਕਾਰ ਸੀ। ਦੱਸ ਦਈਏ ਕਿ 'ਫਰੈਂਡਜ਼' ਮੈਥਿਊ ਪੇਰੀ ਲਈ ਕਰੀਅਰ ਬਦਲਣ ਵਾਲਾ ਸ਼ੋਅ ਰਿਹ।  ਇਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਨ੍ਹਾਂ ਨੇ ਕਈ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਹੈ।

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੀਤੀ ਸੀ ਪੜ੍ਹਾਈ: 
ਮੈਥਿਊ ਪੇਰੀ ਦਾ ਜਨਮ 19 ਅਗਸਤ, 1969 ਨੂੰ ਵਿਲੀਅਮਸਟਾਊਨ, ਮੈਸੇਚਿਉਸੇਟਸ ਵਿੱਚ ਹੋਇਆ । ਉਸਦਾ ਪਾਲਣ-ਪੋਸ਼ਣ ਕੈਨੇਡਾ ਦੇ ਓਟਾਵਾ ਵਿੱਚ ਹੋਇਆ ਅਤੇ ਉੱਥੇ ਰਹਿੰਦਿਆਂ ਉਸਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਐਲੀਮੈਂਟਰੀ ਸਕੂਲ ਵਿੱਚ ਪੜ੍ਹਿਆ। ਉਸਦੀ ਮਾਂ, ਸੂਜ਼ਨ ਮੌਰੀਸਨ, ਇੱਕ ਪੱਤਰਕਾਰ ਅਤੇ ਜਸਟਿਨ ਦੇ ਪਿਤਾ, ਪ੍ਰਧਾਨ ਮੰਤਰੀ ਪੀਅਰੇ ਟਰੂਡੋ ਦੀ ਪ੍ਰੈਸ ਸਕੱਤਰ ਸੀ।



















Related Post