Phagwara News : ਜਨਮ ਦਿਨ ਦੀ ਪਾਰਟੀ ਕਰਕੇ ਆ ਰਹੇ ਦੋਸਤਾਂ 'ਤੇ ਚੜ੍ਹੀ ਕਾਰ, ਜਨਮ ਦਿਨ ਵਾਲੇ ਮੁੰਡੇ ਦੀ ਮੌਤ

Phagwara News : ਮ੍ਰਿਤਕ ਦੇ ਦੋਸਤਾਂ ਨੇ ਦੱਸਿਆ ਕਿ ਉਹਨਾਂ ਦੇ ਦੋਸਤ ਧੀਰਜ ਕੁਮਾਰ ਦਾ ਜਨਮਦਿਨ ਸੀ, ਜਿਸਦੇ ਸਬੰਧ ਵਿੱਚ ਉਹ ਸਾਰੇ ਯਾਰ ਦੋਸਤ ਇਕੱਠੇ ਹੋ ਕੇ ਪਟਵਾਰੀ ਢਾਬੇ ਆਏ ਸਨ। ਜਦੋਂ ਉਹ ਰੋਟੀ ਖਾ ਕੇ ਵਾਪਸ ਘਰ ਜਾਣ ਲਈ ਪਾਰਕਿੰਗ ਵਿੱਚ ਪੁੱਜੇ ਤਾਂ ਉਸ ਦੌਰਾਨ ਇੱਕ ਤੇਜ਼ ਰਫਤਾਰ ਵਰਨਾ ਕਾਰ ਨੇ ਉਨ੍ਹਾਂ ਨੂੰ ਸਿੱਧੀ ਟੱਕਰ ਮਾਰ ਦਿੱਤੀ।

By  KRISHAN KUMAR SHARMA August 22nd 2024 02:58 PM -- Updated: August 22nd 2024 04:07 PM

Phagwara Car Accident : ਫਗਵਾੜਾ ਤੋਂ ਇੱਕ ਬਹਿਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਫਗਵਾੜਾ ਸ਼ਹਿਰ ਦਾ ਰਹਿਣ ਵਾਲਾ ਇੱਕ ਨੌਜਵਾਨ ਅਤੇ ਉਸਦੇ ਦੋਸਤ ਉਸਦਾ ਜਨਮਦਿਨ ਮਨਾਉਣ ਲਈ ਫਗਵਾੜਾ ਦੇ ਨਜ਼ਦੀਕ ਪੈਂਦੇ ਪਟਵਾਰੀ ਢਾਬੇ 'ਤੇ ਗਏ ਸਨ, ਜਿਸ ਦੌਰਾਨ ਜਨਮਦਿਨ ਦੀ ਪਾਰਟੀ ਕਰਨ ਤੋਂ ਬਾਅਦ ਜਦੋਂ ਸਾਰੇ ਦੋਸਤ ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਵਾਪਸ ਜਾਣ ਲਈ ਪਾਰਕਿੰਗ ਵਿੱਚ ਪਹੁੰਚੇ ਤਾਂ ਉਸ ਦੌਰਾਨ ਕਾਲ ਬਣ ਕੇ ਆਈ ਇੱਕ ਵਰਨਾ ਕਾਰ ਨੇ ਉਨ੍ਹਾਂ ਨੂੰ ਜਬਰਦਸਤ ਟੱਕਰ ਮਾਰ ਦਿੱਤੀ, ਜਿਸ ਦੌਰਾਨ ਫਗਵਾੜਾ ਦੇ ਰਹਿਣ ਵਾਲੇ ਧੀਰਜ ਕੁਮਾਰ ਦੀ ਮੌਤ ਹੋ ਗਈ ਅਤੇ ਉਸਦੇ ਬਾਕੀ ਦੋਸਤਾਂ ਦੇ ਗੰਭੀਰ ਜਖਮੀ ਹੋਣ ਦੀ ਸੂਚਨਾ ਮਿਲੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਦੋਸਤਾਂ ਨੇ ਦੱਸਿਆ ਕਿ ਉਹਨਾਂ ਦੇ ਦੋਸਤ ਧੀਰਜ ਕੁਮਾਰ ਦਾ ਜਨਮਦਿਨ ਸੀ, ਜਿਸਦੇ ਸਬੰਧ ਵਿੱਚ ਉਹ ਸਾਰੇ ਯਾਰ ਦੋਸਤ ਇਕੱਠੇ ਹੋ ਕੇ ਪਟਵਾਰੀ ਢਾਬੇ ਆਏ ਸਨ। ਜਦੋਂ ਉਹ ਰੋਟੀ ਖਾ ਕੇ ਵਾਪਸ ਘਰ ਜਾਣ ਲਈ ਪਾਰਕਿੰਗ ਵਿੱਚ ਪੁੱਜੇ ਤਾਂ ਉਸ ਦੌਰਾਨ ਇੱਕ ਤੇਜ਼ ਰਫਤਾਰ ਵਰਨਾ ਕਾਰ ਨੇ ਉਨ੍ਹਾਂ ਨੂੰ ਸਿੱਧੀ ਟੱਕਰ ਮਾਰ ਦਿੱਤੀ। ਨਤੀਜੇ ਵੱਜੋਂ ਉਨ੍ਹਾਂ ਦੇ ਦੋਸਤ ਧੀਰਜ ਕੁਮਾਰ ਦੀ ਮੌਤ ਹੋ ਗਈ ਅਤੇ ਬਾਕੀ ਸਾਥੀਆਂ ਦੇ ਗੰਭੀਰ ਸੱਟਾਂ ਵੱਜੀਆਂ, ਜਿਨਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਰ ਚਾਲਕ ਨੂੰ ਮੌਕੇ 'ਤੇ ਹੀ ਲੋਕਾਂ ਨੇ ਕਾਬੂ ਕਰ ਲਿਆ। 

ਉਧਰ, ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਪਣੇ ਯਾਰ ਦੋਸਤ ਦਾ ਜਨਮਦਿਨ ਮਨਾਉਣ ਲਈ ਕੁਝ ਨੌਜਵਾਨ ਨੇ ਇਕੱਠੇ ਹੋ ਕੇ ਪਟਵਾਰੀ ਢਾਬੇ ਆਏ ਸਨ ਤਾਂ ਵਾਪਸੀ ਦੌਰਾਨ ਪਾਰਕਿੰਗ ਵਿੱਚ ਜਦੋਂ ਇਹ ਖੜੇ ਸਨ ਤਾਂ ਉਸ ਦੌਰਾਨ ਉਹਨਾਂ ਨੂੰ ਵਰਨਾਕਾਰ ਨੇ ਟੱਕਰ ਮਾਰ ਦਿੱਤੀ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਬਾਕੀ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ।

ਉਧਰ ਜਿਵੇਂ ਹੀ ਇਹ ਖਬਰ ਮ੍ਰਿਤਿਕ ਦੇ ਘਰ ਪੁੱਜੀ ਤਾਂ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ, ਜੋ ਕਿ ਰੋਂਦਾ ਪਰਿਵਾਰ ਦੇਖਿਆ ਨਹੀਂ ਜਾ ਰਿਹਾ।

Related Post