Ludhiana News : ਲੁਧਿਆਣਾ ਜਾਮਾ ਮਸਜਿਦ ਵਿਖੇ ਕਾਲੀਆਂ ਪੱਟੀਆਂ ਬੰਨ ਕੇ ਅਦਾ ਕੀਤੀ ਗਈ ਜੁੰਮੇ ਦੀ ਨਮਾਜ਼
Ludhiana News : ਅੱਜ ਇਥੇ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਪੰਜਾਬ ਦੇ ਸ਼ਾਹੀ ਇਮਾਮ ਅਤੇ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਅਗਵਾਈ ਹੇਠ ਮੁਸਲਮਾਨਾਂ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਲਗਾਤਾਰ ਨਿੰਦਾ ਜਾਰੀ ਰੱਖਦੇ ਹੋਏ ਕਾਲੀਆਂ ਪੱਟੀਆਂ ਬੰਨ ਕੇ ਜੁੰਮੇ ਦੀ ਨਮਾਜ਼ ਅਦਾ ਕੀਤੀ

Ludhiana News : ਅੱਜ ਇਥੇ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਪੰਜਾਬ ਦੇ ਸ਼ਾਹੀ ਇਮਾਮ ਅਤੇ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਅਗਵਾਈ ਹੇਠ ਮੁਸਲਮਾਨਾਂ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਲਗਾਤਾਰ ਨਿੰਦਾ ਜਾਰੀ ਰੱਖਦੇ ਹੋਏ ਕਾਲੀਆਂ ਪੱਟੀਆਂ ਬੰਨ ਕੇ ਜੁੰਮੇ ਦੀ ਨਮਾਜ਼ ਅਦਾ ਕੀਤੀ।
ਇਸ ਮੌਕੇ 'ਤੇ ਸ਼ਾਹੀ ਇਮਾਮ ਨੇ ਕਿਹਾ ਕਿ ਇਸ ਨਾਪਾਕ ਹਮਲੇ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ ਕਿਉਂਕਿ ਇਸ ਅੱਤਵਾਦੀ ਹਮਲੇ ਨੇ ਕਰੋੜਾਂ ਦਿਲਾਂ ਨੂੰ ਵੀ ਜਖਮੀ ਕੀਤਾ ਹੈ, ਸ਼ਾਹੀ ਇਮਾਮ ਨੇ ਕਿਹਾ ਕਿ ਅੱਜ 75 ਸਾਲ ਬੀਤ ਜਾਣ ਤੋਂ ਬਾਅਦ ਇਹ ਗੱਲ ਬਾਰ ਬਾਰ ਮਹਿਸੂਸ ਹੁੰਦੀ ਹੈ ਕਿ ਦੇਸ਼ ਦੀ ਵੰਡ ਕਰਨਾ ਇੱਕ ਬਹੁਤ ਵੱਡੀ ਗਲਤੀ ਸੀ ਅਤੇ ਅਸੀਂ ਸਾਰੇ ਇਸ ਗਲਤੀ ਦਾ ਨਤੀਜਾ ਭੁਗਤ ਰਹੇ ਹਾਂ। ਉਹਨਾਂ ਕਿਹਾ ਕਿ ਗੁਵਾਂਡੀ ਦੇਸ਼ ਇੱਕ ਨਸੂਰ ਬਣ ਚੁੱਕਾ ਹੈ ,ਜਿਸਦਾ ਇਲਾਜ ਕੀਤਾ ਜਾਣਾ ਬੁਹਤ ਜਰੂਰੀ ਹੈ, ਇਹ ਸਮਾਂ ਸਿਆਸੀ ਰੋਟੀਆਂ ਸੇਕਣ ਦਾ ਨਹੀਂ ਸਕੋਂ ਇੱਕ ਜੁਟ ਹੋ ਕੇ ਦੁਸ਼ਮਣ ਨੂੰ ਜਵਾਬ ਦੇਣ ਦਾ ਹੈ।
ਇਸ ਮੌਕੇ ਸ਼ਾਹੀ ਇਮਾਮ ਨੇ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ ਜਿੱਥੇ ਪੂਰਾ ਦੇਸ਼ ਅੱਤਵਾਦ ਅਤੇ ਪਾਕਿਸਤਾਨ ਦੀ ਵਿਰੋਧਤਾ ਕਰਦਾ ਨਜ਼ਰ ਆ ਰਿਹਾ ਹੈ। ਉਥੇ ਹੀ ਕਈ ਅਨਸਰ ਦੇਸ਼ ਦੇ ਕਈ ਵੱਖ-ਵੱਖ ਥਾਵਾਂ ਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ ਜੋ ਕਿ ਮੰਦਭਾਗੀ ਗੱਲ ਹੈ ਉਹਨਾਂ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਧਰਮ ਦੇ ਆਧਾਰ ਤੇ ਬਹੁ ਗਿਣਤੀ ਵੱਲੋਂ ਨਿੰਦਿਆ ਜਾਣਾ ਜਾਂ ਉਸ ਦੇ ਉੱਤੇ ਤਸ਼ੱਦਦ ਕੀਤਾ ਜਾਣਾ ਵੀ ਗਲਤ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਮੁਸ਼ਕਿਲ ਸਮੇਂ ਦੇ ਵਿੱਚ ਦੇਸ਼ ਦੇ ਅੰਦਰ ਅਰਾਜਕਤਾ ਫੈਲਾਉਣ ਵਾਲਿਆਂ ਦੇ ਖਿਲਾਫ ਵੀ ਸਖਤ ਰੁਖ ਅਪਣਾਉਣ ਦੀ ਲੋੜ ਹੈ ਤਾਂ ਜੋ ਅਸੀਂ ਦੁਸ਼ਮਣ ਦੇ ਸਾਹਮਣੇ ਡਟ ਕੇ ਖੜੇ ਨਜ਼ਰ ਆਈਏ।