ਫਰਾਂਸ ਦੇ ਰਾਸ਼ਟਰਪਤੀ ਨੇ ਸੰਸਦੀ ਚੋਣਾਂ ਦਾ ਕੀਤਾ ਐਲਾਨ, ਯੂਰਪੀਅਨ ਯੂਨੀਅਨ ਦੀਆਂ ਵੋਟਾਂ ’ਚ ਮਿਲੀ ਵੱਡੀ ਹਾਰ ਤੋਂ ਬਾਅਦ ਲਿਆ ਫੈਸਲਾ

France Election 2024: ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਅਚਾਨਕ ਨੈਸ਼ਨਲ ਅਸੈਂਬਲੀ ਨੂੰ ਭੰਗ ਕਰ ਸੰਸਦੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਨੈਸ਼ਨਲ ਅਸੈਂਬਲੀ ਲਈ ਪਹਿਲੇ ਦੌਰ ਦੀਆਂ ਚੋਣਾਂ 30 ਜੂਨ ਨੂੰ ਤੇ ਦੂਜੇ ਦੌਰ ਦੀਆਂ ਚੋਣਾਂ 7 ਜੁਲਾਈ ਨੂੰ ਹੋਣਗੀਆਂ। ਉਨ੍ਹਾਂ ਨੇ ਇਹ ਫੈਸਲਾ ਯੂਰਪੀ ਸੰਘ ਦੀਆਂ ਚੋਣਾਂ 'ਚ ਹਾਰ ਤੋਂ ਬਾਅਦ ਲਿਆ ਹੈ।

By  Dhalwinder Sandhu June 10th 2024 04:43 PM

Emmanuel Macron Announces Election: ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ 2024 ਦੀਆਂ ਯੂਰਪੀਅਨ ਯੂਨੀਅਨ ਚੋਣਾਂ ਵਿੱਚ ਆਪਣੀ ਪਾਰਟੀ ਦੀ ਹਾਰ ਤੋਂ ਬਾਅਦ ਐਤਵਾਰ ਸ਼ਾਮ ਨੂੰ ਨੈਸ਼ਨਲ ਅਸੈਂਬਲੀ ਨੂੰ ਭੰਗ ਕਰ ਸੰਸਦੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਰਾਸ਼ਟਰ ਨੂੰ ਆਪਣੇ ਸੰਬੋਧਨ 'ਚ ਕਿਹਾ ਕਿ ਹੇਠਲੇ ਸਦਨ, ਨੈਸ਼ਨਲ ਅਸੈਂਬਲੀ ਲਈ ਪਹਿਲੇ ਗੇੜ ਦੀਆਂ ਚੋਣਾਂ 30 ਜੂਨ ਨੂੰ ਹੋਣਗੀਆਂ, ਜਦਕਿ ਦੂਜੇ ਦੌਰ ਦੀਆਂ ਚੋਣਾਂ 7 ਜੁਲਾਈ ਨੂੰ ਹੋਣਗੀਆਂ।

ਮੈਕਰੋਨ ਨੇ ਭਰੋਸਾ ਜਤਾਇਆ ਕਿ ਫਰਾਂਸ ਦੇ ਲੋਕ ਆਉਣ ਵਾਲੀਆਂ ਪੀੜ੍ਹੀਆਂ ਲਈ ਚੰਗੇ ਫੈਸਲੇ ਲੈਣਗੇ ਅਤੇ ਚੰਗੀ ਸਰਕਾਰ ਚੁਣਨਗੇ। ਇਸ ਦੇ ਨਾਲ ਹੀ ਯੂਰਪੀਅਨ ਯੂਨੀਅਨ ਦੇ ਪ੍ਰਭਾਵ ਅਤੇ ਦੇਸ਼ ਵਿੱਚ ਵਧ ਰਹੇ ਸੱਜੇ ਪੱਖੀ ਪਾਰਟੀਆਂ ਬਾਰੇ ਉਨ੍ਹਾਂ ਕਿਹਾ ਕਿ ਯੂਰਪ ਵਿੱਚ ਹਰ ਪਾਸੇ ਸੱਜੇ ਪੱਖੀ ਪਾਰਟੀਆਂ ਤਰੱਕੀ ਕਰ ਰਹੀਆਂ ਹਨ। ਅਜਿਹੇ 'ਚ ਮੈਂ ਆਪਣੇ ਆਪ 'ਚ ਸ਼ਾਮਲ ਨਹੀਂ ਹੋ ਸਕਦਾ, ਇਸ ਲਈ ਮੈਂ ਨੈਸ਼ਨਲ ਅਸੈਂਬਲੀ ਭੰਗ ਕਰਕੇ ਤੁਹਾਨੂੰ ਬਦਲਾਅ ਲਈ ਮੌਕਾ ਦੇਣ ਦਾ ਫੈਸਲਾ ਕੀਤਾ ਹੈ।

ਯੂਰਪੀਅਨ ਯੂਨੀਅਨ ਦੀਆਂ ਵੋਟਾਂ ’ਚ ਮੈਕਰੋਨ ਦੀ ਵੱਡੀ ਹਾਰ : ਦੱਸ ਦਈਏ ਕਿ ਯੂਰਪੀਅਨ ਯੂਨੀਅਨ ਦੀਆਂ ਵੋਟਾਂ ਵਿੱਚ ਸੱਜੇ ਪੱਖੀ ਨੈਸ਼ਨਲ ਰੈਲੀ ਪਾਰਟੀ 31.8 ਫੀਸਦ ਵੋਟਾਂ ਨਾਲ ਪਹਿਲੇ ਨੰਬਰ ਉੱਤੇ ਰਹੀ, ਜਦਕਿ ਮੈਕਰੋਨ ਦੀ ਪਾਰਟੀ ਨੂੰ 15.2 ਫੀਸਦੀ ਵੋਟਾਂ ਨਾਲ ਦੂਜੇ ਨੰਬਰ ਉੱਤੇ ਤੇ ਸੋਸ਼ਲਿਸਟ ਪਾਰਟੀ 14.3 ਫੀਸਦ ਵੋਟਾਂ ਨਾਲ ਤੀਜੇ ਸਥਾਨ 'ਤੇ ਰਹੀ।

ਐਗਜ਼ਿਟ ਪੋਲ ਜਾਰੀ ਹੋਣ ਤੋਂ ਬਾਅਦ ਇੱਕ ਭਾਸ਼ਣ ਵਿੱਚ ਸੱਜੇ ਪੱਖੀ ਨੈਸ਼ਨਲ ਰੈਲੀ ਪਾਰਟੀ ਦੇ ਆਗੂ ਨੇ ਮੈਕਰੋਨ ਤੋਂ ਫਰਾਂਸ ਦੀ ਸੰਸਦ ਨੂੰ ਭੰਗ ਕਰਨ ਦੀ ਮੰਗ ਕੀਤੀ ਸੀ। ਜਿਸ ਤੋਂ ਮਗਰੋਂ ਮੈਕਰੋਨ ਨੇ ਰਾਸ਼ਟਰੀ ਸੰਬੋਧਨ ਵਿੱਚ ਐਲਾਨ ਕਰ ਦਿੱਤਾ ਕਿ ਉਹ ਸੰਸਦ ਦੇ ਹੇਠਲੇ ਸਦਨ ਨੂੰ ਭੰਗ ਕਰ ਦੇਣਗੇ ਅਤੇ ਸੰਸਦੀ ਚੋਣਾਂ ਕਰਵਾਉਣਗੇ।

ਦੱਸ ਦਈਏ ਕਿ ਫਰਾਂਸੀਸੀ ਪ੍ਰਣਾਲੀ ਵਿੱਚ ਸੰਸਦੀ ਚੋਣਾਂ ਦੀ ਵਰਤੋਂ ਹੇਠਲੇ ਸਦਨ, ਨੈਸ਼ਨਲ ਅਸੈਂਬਲੀ ਦੇ 577 ਮੈਂਬਰਾਂ ਨੂੰ ਚੁਣਨ ਲਈ ਕੀਤੀ ਜਾਂਦੀ ਹੈ। ਦੇਸ਼ ਦਾ ਰਾਸ਼ਟਰਪਤੀ ਵੱਖਰੀਆਂ ਚੋਣਾਂ ਰਾਹੀਂ ਚੁਣਿਆ ਜਾਂਦਾ ਹੈ।

ਇਹ ਵੀ ਪੜੋ: Modi Reply To Justin Trudeau: ਕੈਨੇਡਾ ਦੇ PM ਟਰੂਡੋ ਨੇ ਦਿੱਤੀ ਸੀ ਵਧਾਈ, ਤਾਂ PM ਨਰਿੰਦਰ ਮੋਦੀ ਨੇ ਇਸ ਅੰਦਾਜ਼ ’ਚ ਦਿੱਤਾ ਜਵਾਬ

Related Post